ਚੰਡੀਗੜ੍ਹ: ਨੈਸ਼ਨਲ ਇੰਸਟੀਚਿਊਟ ਆਫ ਮੈਂਟਲ ਹੈਲਥ ਐਂਡ ਨਿਊਰੋ ਸਾਇੰਸ ਨੇ ਸਾਲ 2016 ਵਿੱਚ ਦੇਸ਼ ਦੇ 12 ਸੂਬਿਆਂ ਵਿੱਚ ਇੱਕ ਸਰਵੇ ਕਰਵਾਇਆ ਸੀ। ਇਸ ਤੋਂ ਬਾਅਦ ਬਹੁਤ ਸਾਰੇ ਚਿੰਤਾਜਨਕ ਅੰਕੜੇ ਸਾਹਮਣੇ ਆਏ ਹਨ। ਅੰਕੜਿਆਂ ਅਨੁਸਾਰ 2.7 ਪ੍ਰਤੀਸ਼ਤ ਆਬਾਦੀ ਮਾਨਸਿਕ ਰੋਗਾਂ ਦਾ ਸ਼ਿਕਾਰ ਹੈ। ਭਾਰਤ ਦੇ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਦਾ ਕਹਿਣਾ ਹੈ ਕਿ ਕੋਰੋਨਾ ਮਹਾਂਮਾਰੀ ਦੇ ਦੌਰਾਨ ਦੌਰਾਨ ਇਸ ਬਿਮਾਰੀ ਤੋਂ ਪੀੜਤ 30 ਪ੍ਰਤੀਸ਼ਤ ਲੋਕ ਮਾਨਸਿਕ ਰੋਗ ਦੇ ਸ਼ਿਕਾਰ ਹੋਏ ਹਨ।
ਸੈਕਟਰ 32 ਸਥਿਤ ਗੌਰਮਿੰਟ ਮੈਡੀਕਲ ਕਾਲਜ ਐਂਡ ਹਸਪਤਾਲ ਦੀ ਸਾਈਕੈਟਰੀ ਡਿਪਾਰਟਮੈਂਟ ਦੀ ਐਚਓਡੀ ਡਾ. ਪ੍ਰੀਤੀ ਅਰੁਣ ਨੇ ਦੱਸਿਆ ਕਿ ਕੋਰੋਨਾ ਵਾਇਰਸ ਮਹਾਂਮਾਰੀ ਨੇ ਵਿਸ਼ਵ ਭਰ ਦੇ ਲੋਕਾਂ ਦੀ ਮਾਨਸਿਕ ਸਥਿਤੀ ਉੱਤੇ ਡੁੱਘਾ ਅਸਰ ਪਾਇਆ ਹੈ। ਇਸ ਬਿਮਾਰੀ ਨੇ ਸਿਹਤ ਸੇਵਾਵਾਂ ’ਤੇ ਭਾਰੀ ਦਬਾਅ ਪਾਇਆ ਹੈ ਅਤੇ ਮਾਨਸਿਕ ਸਿਹਤ ਦੇਖਭਾਲ ਪ੍ਰਣਾਲੀ ਵਿੱਚ ਗੰਭੀਰ ਚੁਣੌਤੀਆਂ ਪੇਸ਼ ਕੀਤੀਆਂ ਹਨ।
ਇਹ ਵੀ ਪੜੋ: 400 ਸਾਲਾ ਪ੍ਰਕਾਸ਼ ਪੁਰਬ: ਕੈਪਟਨ ਨੇ ਮੋਦੀ ਨੂੰ 937 ਕਰੋੜ ਦੇ ਪ੍ਰਾਜੈਕਟਾਂ ਨੂੰ ਮਨਜ਼ੂਰੀ ਦੀ ਕੀਤੀ ਅਪੀਲ
ਡਾ ਪ੍ਰੀਤੀ ਅਰੁਣ ਨੇ ਦੱਸਿਆ ਕਿ ਡਿਪਰੈਸ਼ਨ ਦੇ ਕੇਸ ਲਗਾਤਾਰ ਵਧ ਰਹੇ ਹਨ। ਕੋਰੋਨਾ ਮਹਾਂਮਾਰੀ ਦਾ ਲੋਕਾਂ ਤੇ ਕਾਫੀ ਅਸਰ ਪਿਆ ਹੈ। ਲੋਕਾਂ ਦੀ ਨੌਕਰੀ ਵਿੱਚ ਬਦਲਾਅ ਆਉਣ ਕਾਰਨ ਉਨ੍ਹਾਂ ਦੇ ਵਤੀਰੇ ਤੇ ਫਰਕ ਆਇਆ ਹੈ। ਕਈ ਮਹਿਲਾਵਾਂ ਨੂੰ ਲੌਕਡਾਉਨ ਦੌਰਾਨ ਘਰੇਲੂ ਹਿੰਸਾ ਨੂੰ ਸਹਿਣਾ ਪਿਆ ਹੈ। ਜਿਸ ਕਰਕੇ ਮਾਨਸਿਕ ਪ੍ਰੇਸ਼ਾਨੀਆਂ ਵੀ ਵਧ ਰਹੀਆਂ ਹਨ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਲੋਕ ਡਿਪਰੈਸ਼ਨ ਨੂੰ ਬੀਮਾਰੀ ਨਹੀਂ ਸਮਝਦੇ ਹਨ। ਲੋਕਾਂ ਨੂੰ ਇਹ ਕਮਜੋਰੀ ਸਮਝਦੇ ਹਨ ਉਨ੍ਹਾਂ ਨੂੰ ਇਹ ਲਗਦਾ ਹੈ ਕਿ ਡਿਪਰੈਸ਼ਨ ਕੋਈ ਮਾਨਸਿਕ ਪਰੇਸ਼ਾਨੀ ਹੈ ਜਿਸ ਨਾਲ ਲੋਕ ਖੁਦ ਨੂੰ ਮਜਬੂਤ ਨਹੀਂ ਸਮਝਦੇ। ਇਸ ਤੋਂ ਇਲਾਵਾ ਡਾਕਟਰ ਪ੍ਰੀਤੀ ਅਰੁਣ ਨੇ ਕਿਹਾ ਕਿ ਪਰਿਵਾਰ ਨੂੰ ਆਪਣੇ ਡਿਪਰੈਸ਼ਨ ਦੇ ਸ਼ਿਕਾਰ ਪਰਿਵਾਰਿਕ ਮੈਂਬਰ ਦਾ ਧਿਆਨ ਰੱਖਣ ਦੀ ਲੋੜ ਹੈ।