ETV Bharat / city

2017 ਵਿੱਚ ਕੀ ਬੀਜੇਪੀ ਅਕਾਲੀ ਦਲ ਨੇ ਕਾਂਗਰਸ ਨੂੰ ਪਾਈਆਂ ਵੋਟਾਂ ? ਵੇਖੋ ਖਾਸ ਰਿਪੋਰਟ

ਸ਼੍ਰੋਮਣੀ ਅਕਾਲੀ ਦਲ ਤੋਂ ਰਾਜ ਸਭਾ ਮੈਂਬਰ ਨਰੇਸ਼ ਗੁਜਰਾਲ ਵੱਲੋਂ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਤੇ ਬੀਜੇਪੀ ਵੱਲੋਂ ਕਾਂਗਰਸ ਨੂੰ ਵੋਟਾਂ ਪਾਉਣ ਦੇ ਦਿੱਤੇ ਬਿਆਨ ਤੋਂ ਬਾਅਦ ਸੂਬੇ ਦੀ ਸਿਆਸਤ ਤੇਜ਼ ਹੋ ਚੁੱਕੀ ਹੈ।

2017 ਵਿੱਚ ਕੀ ਬੀਜੇਪੀ ਅਕਾਲੀ ਦਲ ਨੇ ਕਾਂਗਰਸ ਨੂੰ ਪਾਈਆਂ ਵੋਟਾਂ ? ਵੇਖੋ ਖਾਸ ਰਿਪੋਰਟ
2017 ਵਿੱਚ ਕੀ ਬੀਜੇਪੀ ਅਕਾਲੀ ਦਲ ਨੇ ਕਾਂਗਰਸ ਨੂੰ ਪਾਈਆਂ ਵੋਟਾਂ ? ਵੇਖੋ ਖਾਸ ਰਿਪੋਰਟ
author img

By

Published : Jul 14, 2021, 6:37 AM IST

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਤੋਂ ਰਾਜ ਸਭਾ ਮੈਂਬਰ ਨਰੇਸ਼ ਗੁਜਰਾਲ ਵੱਲੋਂ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਤੇ ਬੀਜੇਪੀ ਵੱਲੋਂ ਕਾਂਗਰਸ ਨੂੰ ਵੋਟਾਂ ਪਾਉਣ ਦੇ ਦਿੱਤੇ ਬਿਆਨ ਤੋਂ ਬਾਅਦ ਸੂਬੇ ਦੀ ਸਿਆਸਤ ਤੇਜ਼ ਹੋ ਚੁੱਕੀ ਹੈ।ਆਮ ਆਦਮੀ ਪਾਰਟੀ ਦੋ ਹਜਾਰ ਸਤਾਰਾਂ ਵਿੱਚ ਪੰਜਾਬ ਵਿੱਚ ਸਰਕਾਰ ਨਾ ਬਣਾ ਸਕੇ ਇਸੇ ਕਾਰਨ ਬੀਜੇਪੀ ਵੱਲੋਂ ਕਾਂਗਰਸ ਨੂੰ ਸਮਰਥਨ ਦੇਣ ਦੀ ਗੱਲ ਆਖੀ ਗਈ ਜਿਸ ਦਾ ਖੁਲਾਸਾ ਇਕ ਨਿਜੀ ਚੈਨਲ ਉਪਰ ਦਿੱਤੀ ਇੰਟਰਵਿਊ ਦੌਰਾਨ ਖ਼ੁਦ ਨਰੇਸ਼ ਗੁਜਰਾਲ ਨੇ ਕੀਤਾ ਹੈ।

2017 ਵਿੱਚ ਕੀ ਬੀਜੇਪੀ ਅਕਾਲੀ ਦਲ ਨੇ ਕਾਂਗਰਸ ਨੂੰ ਪਾਈਆਂ ਵੋਟਾਂ ? ਵੇਖੋ ਖਾਸ ਰਿਪੋਰਟ

ਇਸ ਤੋਂ ਬਾਅਦ ਆਮ ਆਦਮੀ ਪਾਰਟੀ ਪੰਜਾਬ ਦੇ ਸਹਿ ਪ੍ਰਭਾਰੀ ਰਾਘਵ ਚੱਢਾ ਵੱਲੋਂ ਪ੍ਰੈੱਸ ਕਾਨਫ਼ਰੰਸ ਕਰ ਬੀਜੇਪੀ ਕਾਂਗਰਸ ਅਤੇ ਅਕਾਲੀ ਦਲ ਉੱਪਰ ਨਿਸ਼ਾਨੇ ਸਾਧੇ ਗਏ ਇਸ ਦੌਰਾਨ ਰਾਘਵ ਚੱਢਾ ਨੇ ਕਿਹਾ ਕਿ ਉਹ 2017 ਤੋਂ ਹੀ ਇਹ ਇਲਜਾਮ ਲਗਾਉਂਦੇ ਆ ਰਹੇ ਸਨ ਕਿ ਬੀਜੇਪੀ ਨੂੰ ਰੋਕਣ ਲਈ ਸਾਰੀਆਂ ਸਿਆਸੀ ਪਾਰਟੀਆਂ ਇਕਜੁੱਟ ਹੋ ਚੁੱਕੀਆਂ ਹਨ ਲੇਕਿਨ ਅੱਜ ਖੁੱਦ ਨਰੇਸ਼ ਗੁਜਰਾਲ ਨੇ ਇਹ ਗੱਲ ਕਬੂਲ ਕੀਤੀ ਹੈ ਅਤੇ ਨਰੇਂਦਰ ਮੋਦੀ ਬਿਨ੍ਹਾਂ ਭਾਜਪਾ ਦੀ ਸਰਕਾਰ ਬਣਾਏ ਅਕਾਲੀ ਦਲ ਕਾਂਗਰਸ ਅਤੇ ਬਸਪਾ ਉੱਪਰ ਕੇਂਦਰ ਦੀਆਂ ਏਜੰਸੀਆਂ ਰਾਹੀਂ ਭਾਜਪਾ ਸਰਕਾਰ ਚਲਾ ਰਹੀ ਹੈ।

ਇਸ ਬਾਰੇ ਜਦੋਂ ਸ਼੍ਰੋਮਣੀ ਅਕਾਲੀ ਦਲ ਗੱਠਜੋੜ ਭਾਜਪਾ ਦੀ ਸਰਕਾਰ ਸਮੇਂ ਵਿੱਤ ਮੰਤਰੀ ਰਹੇ ਪਰਮਿੰਦਰ ਢੀਂਡਸਾ ਨੂੰ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਸ ਸਮੇਂ ਇਹ ਗੱਲ ਉਨ੍ਹਾਂ ਸਾਹਮਣੇ ਜ਼ਰੂਰ ਆਈ ਸੀ ਇਸ ਬਾਬਤ ਜਦੋਂ ਈਟੀਵੀ ਭਾਰਤ ਨੇ ਸਵਾਲ ਪੁੱਛਿਆ ਕਿ ਫਿਰ ਅਕਾਲੀ ਦਲ ਤੇ ਬੀਜੇਪੀ ਨੇ ਆਪਣਾ ਵੋਟ ਬੈਂਕ ਕਾਂਗਰਸ ਚ ਸ਼ਿਫਟ ਕੀਤਾ ਤਾਂ ਉਨ੍ਹਾਂ ਨੇ ਜਵਾਬ ਦਿੰਦਿਆਂ ਕਿਹਾ ਕਿ ਕਿਸੇ ਦੇ ਕਹਿਣ ਉੱਪਰ ਕਿੰਨਾ ਕੁ ਵੋਟ ਬੈਂਕ ਸ਼ਿਫਟ ਹੋ ਸਕਦਾ ਹੈ ਲੇਕਿਨ ਬੀਜੇਪੀ ਆਰਐੱਸਐੱਸ ਵੱਲੋਂ ਪੰਜ ਫੀਸਦੀ ਤੱਕ ਵੋਟ ਬੈਂਕ ਸ਼ਿਫਟ ਜਰੂਰ ਹੋਇਆ।

ਇਸ ਬਾਰੇ ਜਦੋਂ ਕਾਂਗਰਸੀ ਵਿਧਾਇਕ ਨਵਤੇਜ ਚੀਮਾ ਨੂੰ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਏਦਾਂ ਕਿਸੇ ਦੇ ਕਹਿਣ ਨਾਲ ਕੋਈ ਵੀ ਵੋਟ ਨਹੀਂ ਪਾਉਂਦਾ ਇਹ ਬੇਤੁਕੀਆਂ ਗੱਲਾਂ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਗਰਾਊਂਡ ਜ਼ੀਰੋ ਤੇ ਖ਼ਤਮ ਹੋ ਚੁੱਕੀ ਹੈ। ਇਸ ਲਈ ਉਹ ਅਜਿਹੇ ਬਿਆਨ ਦੇ ਰਹੇ ਹਨ।

ਭਾਜਪਾ ਆਗੂ ਮਨੋਰੰਜਨ ਕਾਲੀਆ ਨੇ ਕਿਹਾ ਕਿ ਉਹ ਇੱਕ ਸੁਝਵਾਨ ਵਿਅਕਤੀ ਹਨ, ਅਜਿਹੇ ਬਿਆਨ ਦੇਣਾ ਕੋਈ ਚੰਗੀ ਗੱਲ ਨਹੀਂ ਹੈ। ਅਕਾਲੀ ਦਲ ਅਤੇ ਭਾਜਪਾ ਦਾ ਸਾਥ ਬਹੁਤ ਲੰਮੇ ਸਮੇਂ ਤੱਕ ਰਿਹਾ ਹੈ। ਭਾਜਪਾ ਆਗੂ ਨੇ ਕਿਹਾ ਕਿ ਇਸ ਨਾਲ ਭਾਜਪਾ ਨੂੰ ਕੀ ਫਾਇਦਾ ਹੋਣਾ ਸੀ।

ਇਹ ਵੀ ਪੜ੍ਹੋਂ :ਸਿੱਧੂ ਦੇ ਸਿਆਸੀ 'ਸਿਕਸ' 2022 'ਚ ਕਿੱਥੇ ਹੋਣਗੇ 'ਫਿਕਸ' ?

ETV Bharat Logo

Copyright © 2024 Ushodaya Enterprises Pvt. Ltd., All Rights Reserved.