ਲੁਧਿਆਣਾ: ਪਿਛਲੇ ਦਿਨੀਂ ਲੁਧਿਆਣਾ ਜ਼ਿਲ੍ਹਾ ਅਦਾਲਤ ਬੰਬ ਬਲਾਸਟ ਮਾਮਲੇ ਵਿਚ ਲਗਾਤਾਰ ਇਕ ਤੋਂ ਬਾਅਦ ਇਕ ਕੜੀਆਂ ਜੁੜਦੀਆਂ ਜਾ ਰਹੀਆਂ ਨੇ ਅਤੇ ਇਹ ਸਾਰੀਆਂ ਕੜੀਆਂ ਇਸ ਪੂਰੀ ਸਾਜਿਸ਼ ਪਿੱਛੇ ਪਾਕਿਸਤਾਨ ਵੱਲ ਇਸ਼ਾਰਾ ਕਰ ਰਹੀਆਂ ਨੇ ਲੁਧਿਆਣਾ ਦੇ ਵਿੱਚ ਜ਼ਿਲ੍ਹਾ ਕਚਹਿਰੀ ਅੰਦਰ 23 ਦਸੰਬਰ ਨੂੰ ਬਲਾਸਟ(Ludhiana Court bomb blast) ਹੋਇਆ ਸੀ ਜਿਸ ਵਿੱਚ ਇਕ ਵਿਅਕਤੀ ਦੀ ਮੌਤ ਹੋ ਗਈ ਸੀ ਜਦਕਿ ਪੰਜ ਜ਼ਖ਼ਮੀ ਹੋ ਗਏ ਸਨ ਜਿਸ ਦੀ ਮੌਤ ਹੋਈ ਉਸ ਨੂੰ ਹੀ ਇਸ ਵਿਚ ਮੁੱਖ ਦੋਸ਼ੀ ਮੰਨਿਆ ਗਿਆ ਅਤੇ ਮੁਲਜ਼ਮ ਦੀ ਸ਼ਨਾਖ਼ਤ ਗਗਨਦੀਪ ਸਿੰਘ ਵਾਸੀ ਖੰਨਾ ਵਜੋਂ ਹੋਈ ਹੈ ਜੋ ਕਿ ਪੰਜਾਬ ਪੁਲਿਸ ਦੇ ਵਿਚ ਬਕਾਇਦਾ ਮੁਨਸ਼ੀ ਤੈਨਾਤ ਰਿਹਾ ਮੁਲਜ਼ਮ ਦੇ ਜੇਲ੍ਹ ਵਿੱਚ ਕਈ ਤਰ੍ਹਾਂ ਦੇ ਸੰਪਰਕ ਹੋਏ ਜਿਸ ਤੋਂ ਬਾਅਦ ਉਸ ਦੇ ਲਿੰਕ ਪਾਕਿਸਤਾਨ ਨਾਲ ਵੀ ਨਿਕਲਦੇ ਮੰਨੇ ਜਾ ਰਹੇ ਨੇ।
ਜਸਵਿੰਦਰ ਮੁਲਤਾਨੀ ਦਾ ਖੁਲਾਸਾ ਲੁਧਿਆਣਾ ਬੰਬ ਧਮਾਕੇ ਮਾਮਲੇ ਦੇ ਵਿੱਚ ਜਰਮਨੀ ਅੰਦਰ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਜਸਵਿੰਦਰ ਸਿੰਘ ਮੁਲਤਾਨੀ (Multani arrested from Germany)ਨੇ ਪੁੱਛਗਿੱਛ ਦੌਰਾਨ ਕਈ ਵੱਡੇ ਖੁਲਾਸੇ ਕੀਤੇ ਹਨ (DGP says, Multani revealed)ਸੂਤਰਾਂ ਮੁਤਾਬਕ ਜਸਵਿੰਦਰ ਸਿੰਘ ਮੁਲਤਾਨੀ ਨੇ ਦੱਸਿਆ ਕਿ ਇਹ ਸਾਰੀ ਸਾਜ਼ਿਸ਼ ਪਾਕਿਸਤਾਨ ਵੱਲੋਂ ਰਚੀ ਗਈ ਸੀ(Pakistan wants communal violence) ਅਤੇ ਪੰਜਾਬ ਦੇ ਅੰਦਰ ਚੋਣਾਂ ਤੋਂ ਪਹਿਲਾਂ ਸੰਪਰਦਾਇਕ ਹਿੰਸਾ ਫੈਲਾਉਣ ਦਿ ਪਾਕਿਸਤਾਨ ਵੱਲੋਂ ਹੀ ਹਰਕਤਾਂ ਕੀਤੀਆਂ ਜਾ ਰਹੀਆਂ ਨੇ ਮੁਲਤਾਨੀ ਨੂੰ ਜਰਮਨੀ ਪੁਲੀਸ ਨੇ ਗ੍ਰਿਫ਼ਤਾਰ ਕਰਕੇ ਕੋਰਟ ਚ ਪੇਸ਼ ਕੀਤਾ ਜਿੱਥੇ ਉਸ ਨੇ ਦੱਸਿਆ ਕਿ ਚੋਣਾਂ ਤੋਂ ਪਹਿਲਾਂ ਭਾਰਤ ਵਿੱਚ ਮਾਹੌਲ ਖ਼ਰਾਬ ਕਰਨ ਲਈ ਪਾਕਿਸਤਾਨ ਦੀਆਂ ਏਜੰਸੀਆਂ ਲਗਾਤਾਰ ਕੰਮ ਕਰ ਰਹੀਆਂ ਨੇ ਅਤੇ ਇਹ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨੇ ਕਿ ਕਿਸੇ ਤਰ੍ਹਾਂ ਲੋਕ ਸਰਕਾਰਾਂ ਦੇ ਖਿਲਾਫ ਹੋ ਜਾਣ ਉੱਧਰ ਦੂਜੇ ਪਾਸੇ ਕੋਰਟ ਨੇ ਕਿਹਾ ਕਿ ਭਾਰਤੀ ਜਾਂਚ ਏਜੰਸੀਆਂ ਮੁਲਤਾਨੀ ਨੂੰ ਜਦੋਂ ਚਾਹੇ ਬੁਲਾ ਕੇ ਪੁੱਛਗਿੱਛ ਕਰ ਸਕਦੀਆਂ ਨੇ ਫਿਲਹਾਲ ਉਸ ਨੂੰ ਜੇਲ੍ਹ ਭੇਜਣ ਦੀ ਲੋੜ ਨਹੀਂ।
ਧਮਾਕਾ ਕਰਨ ਵਾਲੇ ਦੇ ਨਜ਼ਦੀਕੀਆਂ ਦੇ ਪਾਕਿਸਤਾਨੀ ਲਿੰਕ
ਲੁਧਿਆਣਾ ਬੰਬ ਧਮਾਕਿਆਂ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਗਗਨਦੀਪ ਦੋ ਸਾਲ ਲੁਧਿਆਣਾ ਦੀ ਜੇਲ੍ਹ ਵਿਚ ਰਿਹਾ ਹੈ ਅਤੇ ਜੇਲ੍ਹ ਦੇ ਵਿੱਚ ਹੀ ਉਸ ਦੇ ਕਈ ਅਜਿਹੇ ਸਮਾਜ ਵਿਰੋਧੀ ਅਨਸਰਾਂ ਦੇ ਨਾਲ ਸੰਪਰਕ ਹੋ ਗਿਆ ਜਿਨ੍ਹਾਂ ਦੇ ਪਾਕਿਸਤਾਨ ਅਤੇ ਵਿਦੇਸ਼ਾਂ ਵਿਚ ਬੈਠੇ ਖਾਲਿਸਤਾਨੀ ਸਮਰਥਕਾਂ ਦੇ ਨਾਲ ਲਿੰਕ ਸਨ ਇਨ੍ਹਾਂ ਵਿਚੋਂ ਮੁੱਖ ਮੁਲਜ਼ਮ ਜੇਲ੍ਹ ਦੇ ਵਿੱਚ ਡਰੱਗ ਤਸਕਰ ਚੀਤਾ ਅਤੇ ਸੁਖਵਿੰਦਰ ਸਿੰਘ ਦੇ ਸੰਪਰਕ ਵਿਚ ਸੀ ਅਤੇ ਗਗਨਦੀਪ ਖੁਦ ਵੀ ਨਸ਼ੇ ਸਪਲਾਈ ਕਰਨ ਦੇ ਦੋਸ਼ ਵਿੱਚ ਹੀ ਲੁਧਿਆਣਾ ਜੇਲ੍ਹ ਚ ਰਿਹਾ ਇਨ੍ਹਾਂ ਦੋਵਾਂ ਮੁਲਜ਼ਮਾਂ ਨੂੰ ਪੁਲੀਸ ਵੱਲੋਂ ਪ੍ਰੋਡਕਸ਼ਨ ਵਰੰਟ ਲੈ ਕੇ ਪੁੱਛਗਿੱਛ ਕੀਤੀ ਗਈ ਹੈ ਜਿਨ੍ਹਾਂ ਤੋਂ ਉਨ੍ਹਾਂ ਦੇ ਪਾਕਿਸਤਾਨੀ ਅਤੇ ਵਿਦੇਸ਼ਾਂ ਚ ਬੈਠੇ ਸਿੱਖ ਫਾਰ ਜਸਟਿਸ ਦੇ ਕਾਰਕੁਨਾਂ ਨਾਲ ਸਬੰਧ ਸਾਹਮਣੇ ਆਏ ਨੇ।
ਜਰਮਨੀ ਤੋਂ ਗ੍ਰਿਫ਼ਤਾਰ ਮੁਲਤਾਨੀ ਸਿੱਖ ਫਾਰ ਜਸਟਿਸ ਦਾ ਮੈਂਬਰ ਹੈ ਮੁਲਤਾਨੀ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਜਸਵਿੰਦਰ ਸਿੰਘ ਮੁਲਤਾਨੀ ਸਿੱਖ ਫਾਰ ਜਸਟਿਸ ਸੰਸਥਾ ਦਾ ਐਕਟਿਵ ਮੈਂਬਰ ਹੈ ਉਸ ਨੂੰ ਗੁਰਪਤਵੰਤ ਪੰਨੂ ਦਾ ਕਾਫੀ ਕਰੀਬੀ ਮੰਨਿਆ ਜਾਂਦਾ ਹੈ ਹੁਸ਼ਿਆਰਪੁਰ ਦੇ ਮੁਕੇਰੀਆਂ ਦਾ ਰਹਿਣ ਵਾਲਾ ਮੁਲਜ਼ਮ ਦੇ ਦੋ ਭਾਈ ਹਨ ਅਤੇ ਦੋਵੇਂ ਜਰਮਨੀ ਦੇ ਵਿੱਚ ਇੱਕ ਦੁਕਾਨ ਚਲਾਉਂਦੇ ਨੇ ਜਾਂਚ ਏਜੰਸੀਆਂ ਵੱਲੋਂ ਮੁਲਤਾਨੀ ਤੇ ਭਾਰਤ ਦੇ ਵੱਖ ਵੱਖ ਸ਼ਹਿਰਾਂ ਅੰਦਰ ਧਮਾਕਾ ਕਰਨ ਦੀ ਸਾਜ਼ਿਸ਼ ਦਾ ਸ਼ੱਕ ਜਤਾਇਆ ਹੈ।
ਪਾਕਿਸਤਾਨ ਹਿੰਸਾ ਫੈਲਾਉਣਾ ਚਾਹੁੰਦੈ:ਡੀਜੀਪੀ ਡੀਜੀਪੀ ਪੰਜਾਬ ਦਾ ਖੁਲਾਸਾ ਲੁਧਿਆਣਾ ਬਲਾਸਟ ਦੇ ਮੁੱਖ ਮੁਲਜ਼ਮ ਦੀ ਸ਼ਨਾਖ਼ਤ ਹੋਣ ਤੋਂ ਬਾਅਦ ਚੰਡੀਗੜ੍ਹ ਚ ਡੀਜੀਪੀ ਪੰਜਾਬ ਵੱਲੋਂ ਪ੍ਰੈੱਸ ਕਾਨਫਰੰਸ (DGP Chatopadhayay revelation on Ludhiana blast)ਕਰਕੇ ਇਸ ਪੂਰੇ ਮਾਮਲੇ ਦਾ ਖੁਲਾਸਾ ਕੀਤਾ ਗਿਆ ਸੀ ਅਤੇ ਉਨ੍ਹਾਂ ਨੇ ਇਸ ਵੱਲ ਇਸ਼ਾਰਾ ਕੀਤਾ ਸੀ ਕਿ ਇਸ ਧਮਾਕੇ ਦੇ ਤਾਰ ਪਾਕਿਸਤਾਨ ਨਾਲ ਜੁੜੇ ਹੋ ਸਕਦੇ ਨੇ ਇਸ ਗੱਲ ਨੂੰ ਨਕਾਰਿਆ ਨਹੀਂ ਜਾ ਸਕਦਾ ਡੀਜੀਪੀ ਪੰਜਾਬ ਨੇ ਕਿਹਾ ਕਿ ਜਾਂਚ ਏਜੰਸੀਆਂ ਇਸ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀਆਂ ਨੇ ਅਤੇ ਇਸ ਦੇ ਕਈ ਲਿੰਕ ਸਾਹਮਣੇ ਆ ਰਹੇ ਨੇ ਹੁਣ ਤੱਕ ਇਸ ਪੂਰੇ ਮਾਮਲੇ ਵਿੱਚ ਅੱਧਾ ਦਰਜਨ ਤੋਂ ਵੱਧ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਜਿਨ੍ਹਾਂ ਵਿੱਚ ਦੋ ਪੁਲੀਸ ਮੁਲਾਜ਼ਮ ਵੀ ਮੌਜੂਦ ਹਨ।
ਇਹ ਵੀ ਪੜ੍ਹੋ:ਪੁਲਿਸ ਤੇ ਲੋਕਾਂ 'ਚ ਟਕਰਾਅ, ਹੋਈ ਫ਼ਾਇਰਿੰਗ - ਚੱਲੇ ਇੱਟਾਂ-ਰੋੜੇ, ਕਈ ਜ਼ਖ਼ਮੀ