ETV Bharat / city

" ਬੱਚਿਆਂ ਦੇ ਟਿਫਨਾਂ ਤੱਕ ਪੁੱਜੇ ਬੰਬ " - ਹੈਂਡ ਗ੍ਰਨੇਡ ਅਤੇ ਟਿਫਨ ਬੰਬ ਬਰਾਮਦ

ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰ ਦੱਸਿਆ ਕਿ ਬੀਤੀ ਸ਼ਾਮ ਅੰਮ੍ਰਿਤਸਰ ਦਿਹਾਤੀ ਇਲਾਕੇ 'ਚੋਂ ਹੈਂਡ ਗ੍ਰੇਨੇਡ ਤੇ ਟਿਫਿਨ ਬੰਬ ਮਿਲੇ। ਪਾਕਿਸਤਾਨ ਵੱਲੋਂ ਡਰੋਨ ਰਾਹੀਂ 7 ਬੰਬ ਬਾਕਸ ਭੇਜੇ ਗਏ ਹਨ ਤੇ 2 ਤੋਂ 4 ਕਿਲੋ ਦੀ RDX ਵੀ ਬਰਾਮਦ ਕੀਤ ਗਿਆ ਹੈ।

ਹੈਂਡ ਗ੍ਰਨੇਡ ਅਤੇ ਟਿਫਨ ਬੰਬ ਬਰਾਮਦ
ਹੈਂਡ ਗ੍ਰਨੇਡ ਅਤੇ ਟਿਫਨ ਬੰਬ ਬਰਾਮਦ
author img

By

Published : Aug 9, 2021, 12:29 PM IST

Updated : Aug 9, 2021, 2:23 PM IST

ਚੰਡੀਗੜ੍ਹ: ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਵੱਲੋਂ ਚੰਡੀਗੜ੍ਹ ਵਿਖੇ ਵਿਸ਼ੇਸ਼ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਉਹ ਸੂਬੇ ਦੀ ਸੁਰੱਖਿਆ ਤੇ ਅੱਤਵਾਦ ਦੇ ਮੁੱਦੇ 'ਤੇ ਦੱਸਿਆ। ਉਨ੍ਹਾਂ ਦੱਸਿਆ ਕਿ ਕੱਲ੍ਹ ਸ਼ਾਮ ਅੰਮ੍ਰਿਤਸਰ ਦਿਹਾਤੀ ਇਲਾਕੇ 'ਚੋਂ ਹੈਂਡ ਗ੍ਰੇਨੇਡ ਤੇ ਟਿਫਿਨ ਬੰਬ ਮਿਲੇ ਹਨ।

ਹੈਂਡ ਗ੍ਰਨੇਡ ਅਤੇ ਟਿਫਨ ਬੰਬ ਬਰਾਮਦ
ਹੈਂਡ ਗ੍ਰਨੇਡ ਅਤੇ ਟਿਫਨ ਬੰਬ ਬਰਾਮਦ

ਹੈਂਡ ਗ੍ਰਨੇਡ ਅਤੇ ਟਿਫਨ ਬੰਬ ਬਰਾਮਦ

ਦੱਸਣਯੋਗ ਹੈ ਕਿ ਕੱਲ ਸ਼ਾਮ ਨੂੰ ਜ਼ਿਲ੍ਹਾ ਅੰਮ੍ਰਿਤਸਰ ਦੇ ਦਿਹਾਤੀ ਖ਼ੇਤਰ ਵਿੱਚ ਹੈਂਡ ਗ੍ਰਨੇਡ ਅਤੇ ਟਿਫਨ ਬੰਬ ਬਰਾਮਦ ਹੋਏ ਸਨ। ਇਹ ਬੰਬ ਬੱਚਿਆਂ ਦੇ ਪਲਾਸਟਿਕ ਟਿਫਨ ਬਾਕਸ ਚੋਂ ਬਰਾਮਦ ਕੀਤੇ ਗਏ ਹਨ। ਇਹ ਘਟਨਾਕਲੇਕੇ ਪਿੰਡ ਥਾਣਾ ਲੋਪੋਕੇ ਤੋਂ ਵਿੱਚ ਵਾਪਰੀ। ਇਸ ਤੋਂ ਇਲਾਵਾ ਅੰਮ੍ਰਿਤਸਰ ਸਰਹੱਦ ਉੱਤੇ ਸ਼ੱਕੀ ਡਰੋਨ ਵੀ ਵੇਖੇ ਗਏ ਹਨ। ਪਿੰਡ ਵਾਸੀਆਂ ਨੇ ਜਿਨ੍ਹਾਂ ਦੀ ਅਵਾਜ਼ ਸੁਣੀ ਤੇ ਉਨ੍ਹਾਂ ਨੇ ਇਹ ਸ਼ੱਕੀ ਡਰੋਨ ਵੀ ਵੇਖੇ।

ਬੱਚਿਆਂ ਦੇ ਟਿਫਨਾਂ ਤੱਕ ਪੁੱਜੇ ਬੰਬ

ਡਰੋਨ ਰਾਹੀਂ ਭੇਜੇ ਗਏ ਟਿਫਨ ਬੰਬ

7 ਬੰਬ ਬਾਕਸ ਬਰਾਮਦ ਕੀਤੇ ਗਏ ਹਨ ਜੋ ਕਿ ਪਾਕਿਸਤਾਨ ਤੋਂ ਡਰੋਨ ਰਾਹੀਂ ਭੇਜੇ ਗਏ ਹਨ। ਬਰਾਮਦ ਕੀਤੇ IED ਬੰਬ ਵਿੱਚ 2 ਤੋਂ 4 ਕਿਲੋ ਦੀ RDX ਭਰੀ ਗਈ ਸੀ ਅਤੇ ਇਹ ਹਾਈ ਤਕਨੀਕ ਵਾਲਾ ਟਾਈਮਰ ਬੰਬ ਸੀ। ਇਨ੍ਹਾਂ ਬੰਬਾਂ ਨੂੰ ਰਿਮੋਟ ਨਾਲ ਵੀ ਐਕਟਿਵ ਕੀਤਾ ਜਾ ਸਕਦਾ ਸੀ। ਇਸ ਦੇ ਨਾਲ ਹੀ 3 ਡੇਟੋਨੇਟਰ ਵੀ ਬਰਾਮਦ ਕੀਤੇ ਗਏ ਹਨ। ਫਿਲਹਾਲ ਅਜੇ ਤੱਕ ਇਹ ਨਹੀਂ ਪਤਾ ਲੱਗ ਸਕਿਆ ਹੈ ਕਿ ਡਬਲ ਡੇਕਰ ਟਿਫਨ ਰਾਹੀਂ ਹੁਣ ਤੱਕ ਕਿੰਨੇ ਬੰਬ ਭੇਜੇ ਗਏ ਹਨ।

ਅੱਤਵਾਦੀ ਗਤੀਵਿਧੀਆਂ 'ਚ ਹੋਇਆ ਵਾਧਾ

ਪ੍ਰੈਸਕਾਨਫਰੰਸ ਦੌਰਾਨ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਇਹ ਬੰਬ ਟ੍ਰੇਂਡ ਅੱਤਵਾਦੀਆਂ ਵੱਲੋਂ ਤਿਆਰ ਕਤੀ ਗਏ ਸਨ। ਉਨ੍ਹਾੰ ਦੱਸਿਆ ਕਿ ਪਿਛਲੇ ਤਿੰਨ ਮਹੀਨੀਆਂ ਤੋਂ ਸਰਹੱਦ 'ਤੇ ਹੱਲਚੱਲ ਤੇ ਅੱਤਵਾਦੀ ਗਤੀਵਿਧੀਆਂ ਵੱਧ ਗਈਆਂ ਹਨ।

ਬੱਚਿਆਂ ਦੇ ਟਿਫਨਾਂ ਤੱਕ ਪੁੱਜੇ ਬੰਬ

ਪੰਜਾਬ ਵਿੱਚ ਹਾਈ ਅਲਰਟ ਜਾਰੀ

15 ਅਗਸਤ ਦੇ ਮੱਦੇਨਜ਼ਰ ਪੰਜਾਬ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸੂਬੇ ਦੇ ਸਰਹੱਦੀ ਇਲਾਕਿਆਂ ਦੀ ਸੁਰੱਖਿਆ ਵੱਧਾ ਦਿੱਤੀ ਗਈ ਹੈ ਤੇ ਸੂਬਾ ਪੁਲਿਸ ਨੂੰ ਅਲਰਟ ਕਰ ਦਿੱਤਾ ਗਿਆ ਹੈ। ਡੀਜੀਪੀ ਵੱਲੋਂ ਸਾਰੇ ਹੀ ਜ਼ਿਲ੍ਹਿਆਂ ਦੇ ਐਸਐਸਪੀ ਨਾਲ ਮੀਟਿੰਗ ਕੀਤੀ ਗਈ ਹੈ।

ਪੁਲਿਸ ਦੀ ਮਦਦ ਲਈ ਲੋਕਾਂ ਨੂੰ ਅਪੀਲ

ਪੰਜਾਬ ਪੁਲਿਸ ਵੱਲੋਂ ਲੋਕਾਂ ਨੂੰ ਜਨਤਕ ਥਾਵਾਂ,ਰੈਸਟੋਰੈਂਟ, ਬੱਸ ਸਟੈਡ, ਰੇਲਵੇ ਸਟੇਸ਼ਨ ਆਦਿ 'ਤੇ ਕਿਸੇ ਵੀ ਤਰ੍ਹਾਂ ਦੀ ਲਵਾਰਸ ਚੀਜ਼ ਦੇਖਣ ਪੁਲਿਸ ਨੂੰ ਸੂਚਨਾ ਦੇਣ ਦੀ ਅਪੀਲ ਕੀਤੀ ਗਈ ਹੈ। ਲੋਕ ਇਸ ਸਬੰਧੀ 112, 181 ਨੰਬਰ 'ਤੇ ਫੋਨ ਕਰਕੇ ਸੂਚਨਾ ਦੇ ਸਕਦੇ ਹਨ।

Last Updated : Aug 9, 2021, 2:23 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.