ਚੰਡੀਗੜ੍ਹ: ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦੀ ਨਿਯੁਕਤੀ ਨੂੰ ਚੁਣੌਤੀ ਦੇਣ ਦਾ ਹਾਈਕੋਰਟ ਅਧੀਨ ਹੈ। ਇਹ ਨਿਯੁਕਤੀ ਸੁਪਰੀਮ ਕੋਰਟ ਵੱਲੋਂ ਪ੍ਰਕਾਸ਼ ਸਿੰਘ ਕੇਸ ਵਿੱਚ ਤੈਅ ਕੀਤੀ ਗਈ ਗਾਈਡਲਾਈਨ ਦੇ ਤਹਿਤ ਹੀ ਕੀਤੀ ਗਈ ਹੈ।
ਯੂਪੀਐਸਸੀ ਦੇ ਸੈਕ੍ਰੇਟਰੀ ਅਸ਼ੋਕ ਪ੍ਰਸਾਦ ਵੱਲੋਂ ਦਾਖ਼ਲ ਕੀਤੇ ਗਏ ਜਵਾਬ ਵਿੱਚ ਦੱਸਿਆ ਗਿਆ ਕਿ ਇਸ ਅਹੁਦੇ ਤੇ ਨਿਯੁਕਤੀ ਤੈਅ ਗਾਈਡ ਲਾਈਨਜ਼ ਦੇ ਮੁਤਾਬਿਕ ਹੀ ਕੀਤੀ ਗਈ ਹੈ।
ਇਸ ਦੇ ਤਹਿਤ ਸੂਬੇ ਦੇ ਏਡੀਜੀਪੀ ਪੱਧਰ ਦੇ ਅਧਿਕਾਰੀ ਜਿਨ੍ਹਾਂ ਦਾ ਘੱਟ ਤੋਂ ਘੱਟ ਤੀਹ ਸਾਲ ਦਾ ਤਜ਼ੁਰਬਾ ਹੋਵੇ ਤੇ ਜਿਨ੍ਹਾਂ ਦੀ ਰਿਟਾਇਰਮੈਂਟ ਨੂੰ ਛੇ ਮਹੀਨੇ ਬਾਕੀ ਹੋਣ ਉਨ੍ਹਾਂ ਨੂੰ ਸ਼ਾਮਿਲ ਕੀਤਾ ਗਿਆ ਸੀ ਨਾਲ ਹੀ ਸੀਨੀਆਰਟੀ ਤੇ ਮੈਰਿਟ ਵੀ ਦੇਖੀ ਗਈ ਸੀ।
ਇਨ੍ਹਾਂ ਸਾਰਿਆਂ ਮਾਪਦੰਡਾਂ ਨੂੰ ਵੇਖਦੇ ਹੋਏ ਦਿਨਕਰ ਗੁਪਤਾ ਦੀ ਇਸ ਅਹੁਦੇ 'ਤੇ ਨਿਯੁਕਤੀ ਕੀਤੀ ਗਈ ਸੀ ਜੋ ਕਿ ਬਿਲਕੁੱਲ ਸਹੀ ਹੈ ਹਾਈ ਕੋਰਟ ਨੇ ਇਸ ਜਾਣਕਾਰੀ ਤੋਂ ਬਾਅਦ ਮਾਮਲੇ ਦੀ ਸੁਣਵਾਈ 13 ਅਗਸਤ ਤੱਕ ਦੇ ਲਈ ਮੁਲਤਵੀ ਕਰ ਦਿੱਤੀ ਹੈ