ETV Bharat / city

ਤਜਿੰਦਰਪਾਲ ਬੱਗਾ ਗ੍ਰਿਫਤਾਰੀ ਮਾਮਲਾ: ਦਿੱਲੀ ਪੁਲਿਸ ਨੇ ਪੰਜਾਬ ਪੁਲਿਸ ’ਤੇ ਕੀਤਾ ਅਗਵਾ ਦਾ ਮਾਮਲਾ ਦਰਜ - ਅਰਵਿੰਦ ਕੇਜਰੀਵਾਲ ਤੇ ਟਿੱਪਣੀ ਕਰਨ ਦੇ ਮਾਮਲੇ

ਪੰਜਾਬ ਪੁਲਿਸ ਵੱਲੋਂ ਭਾਜਪਾ ਆਗੂ ਤਜਿੰਦਰ ਪਾਲ ਸਿੰਘ ਬੱਗਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਦਿੱਲੀ ਪੁਲਿਸ ਨੇ ਅਗਵਾ ਦਾ ਕੇਸ ਦਰਜ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਿਕ ਪੰਜਾਬ ਪੁਲਿਸ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਟਿੱਪਣੀ ਕਰਨ ਦੇ ਮਾਮਲੇ ਵਿੱਚ ਬੀਜੇਪੀ ਆਗੂ ਤਜਿੰਦਰਪਾਲ ਬੱਗਾ ਨੂੰ ਗ੍ਰਿਫਤਾਰ ਕੀਤਾ ਹੈ।

ਤਜਿੰਦਰਪਾਲ ਬੱਗਾ ਗ੍ਰਿਫਤਾਰੀ ਮਾਮਲਾ
ਤਜਿੰਦਰਪਾਲ ਬੱਗਾ ਗ੍ਰਿਫਤਾਰੀ ਮਾਮਲਾ
author img

By

Published : May 6, 2022, 12:39 PM IST

Updated : May 6, 2022, 5:51 PM IST

ਚੰਡੀਗੜ੍ਹ: ਪੰਜਾਬ ਪੁਲਿਸ ਨੇ ਦਿੱਲੀ ਭਾਜਪਾ ਆਗੂ ਤਜਿੰਦਰਪਾਲ ਬੱਗਾ ਨੂੰ ਪੰਜਾਬ ਪੁਲਿਸ ਨੇ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਹੈ। ਤਜਿੰਦਰਪਾਲ ਬੱਗਾ ਦੀ ਗ੍ਰਿਫਤਾਰੀ ਤੋਂ ਬਾਅਦ ਸਿਆਸਤ ਭਖ ਗਈ ਹੈ। ਉੱਥੇ ਹੀ ਦੂਜੇ ਪਾਸੇ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਪੁਲਿਸ ਵੀ ਨਿਸ਼ਾਨੇ ’ਤੇ ਆ ਗਈ ਹੈ।

ਪੰਜਾਬ ਪੁਲਿਸ ’ਤੇ ਮਾਮਲਾ ਦਰਜ: ਦੱਸ ਦਈਏ ਕਿ ਦਿੱਲੀ ਚ ਪੰਜਾਬ ਪੁਲਿਸ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਦਿੱਲੀ ਪੁਲਿਸ ਨੇ ਭਾਜਪਾ ਆਗੂ ਤਜਿੰਦਰ ਪਾਲ ਸਿੰਘ ਬੱਗਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਅਗਵਾ ਦਾ ਕੇਸ ਦਰਜ ਕੀਤਾ ਹੈ।

ਸੁਖਨਾਜ ਸਿੰਘ, ਡੀਐਸਪੀ, ਸਾਈਬਰ ਸੈੱਲ

ਪੰਜਾਬ ਪੁਲਿਸ ਨੇ ਤਜਿੰਦਰਪਾਲ ਬੱਗਾ ਨੂੰ ਕੀਤਾ ਗ੍ਰਿਫਤਾਰ: ਸਵੇਰ ਤੜਕਸਾਰ ਪੰਜਾਬ ਪੁਲਿਸ ਭਾਜਪਾ ਆਗੂ ਤਜਿੰਦਰਪਾਲ ਬੱਗਾ ਦੇ ਦਿੱਲੀ ਚ ਸਥਿਤ ਘਰ ਪਹੁੰਚੀ ਸੀ ਜਿੱਥੇ ਉਨ੍ਹਾਂ ਨੂੰ ਹਿਰਾਸਤ ਚ ਲੈ ਲਿਆ। ਪੰਜਾਬ ਪੁਲਿਸ ਦੇ ਕਰੀਬ 50 ਜਵਾਨ ਪਹੁੰਚੇ ਸੀ। ਇਸ ਗ੍ਰਿਫਤਾਰੀ ਤੋਂ ਬਾਅਦ ਬੀਜੇਪੀ ਆਗੂਆਂ ਵੱਲੋਂ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਨੂੰ ਘੇਰਿਆ ਜਾ ਰਿਹਾ ਹੈ।

ਤਜਿੰਦਰਪਾਲ ਦੇ ਪਿਤਾ ਨੇ ਦਰਜ ਕਰਵਾਈ ਸ਼ਿਕਾਇਤ
ਤਜਿੰਦਰਪਾਲ ਦੇ ਪਿਤਾ ਨੇ ਦਰਜ ਕਰਵਾਈ ਸ਼ਿਕਾਇਤ
ਤਜਿੰਦਰਪਾਲ ਦੇ ਪਿਤਾ ਨੇ ਦਰਜ ਕਰਵਾਈ ਸ਼ਿਕਾਇਤ
ਤਜਿੰਦਰਪਾਲ ਦੇ ਪਿਤਾ ਨੇ ਦਰਜ ਕਰਵਾਈ ਸ਼ਿਕਾਇਤ
ਤਜਿੰਦਰਪਾਲ ਦੇ ਪਿਤਾ ਨੇ ਦਰਜ ਕਰਵਾਈ ਸ਼ਿਕਾਇਤ
ਤਜਿੰਦਰਪਾਲ ਦੇ ਪਿਤਾ ਨੇ ਦਰਜ ਕਰਵਾਈ ਸ਼ਿਕਾਇਤ

ਤਜਿੰਦਰਪਾਲ ਦੇ ਪਿਤਾ ਨੇ ਦਰਜ ਕਰਵਾਈ ਸ਼ਿਕਾਇਤ: ਭਾਜਪਾ ਆਗੂ ਤਜਿੰਦਰਪਾਲ ਬੱਗਾ ਦੇ ਪਿਤਾ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਪੁਲਿਸ ਵੱਲੋਂ ਮਾਰਿਆ ਗਿਆ ਹੈ। ਉਨ੍ਹਾਂ ਦੀ ਤਜਿੰਦਰਪਾਲ ਨਾਲ ਗੱਲ ਨਹੀਂ ਹੋਈ ਹੈ ਅਤੇ ਉਹ ਦਿੱਲੀ ਪੁਲਿਸ ਦੇ ਸਹਿਯੋਗ ਲਈ ਧੰਨਵਾਦ ਕਰਦੇ ਹਨ।

  • Delhi Police register a kidnapping case after the arrest of BJP leader Tajinder Pal Singh Bagga by Punjab Police over his alleged threat to Delhi CM Arvind Kejriwal.

    — ANI (@ANI) May 6, 2022 " class="align-text-top noRightClick twitterSection" data=" ">

ਮੁਹਾਲੀ ਚ ਦਰਜ ਹੈ ਮਾਮਲਾ: ਦੱਸ ਦਈਏ ਕਿ ਤਜਿੰਦਰਪਾਲ ਬੱਗਾ ਦਿੱਲੀ ਤੋਂ ਬੀਜੇਪੀ ਆਗੂ ਹਨ। ਬੀਜੇਪੀ ਆਗੂ ਤਜਿੰਦਰਪਾਲ ਬੱਗਾ ਦੇ ਖਿਲਾਫ ਮੁਹਾਲੀ ਵਿਖੇ ਐਫਆਈਆਰ ਦਰਜ ਹੈ। ਇਨ੍ਹਾਂ ਦੇ ਖਿਲਾਫ ਭੜਕਾਉ ਟਵੀਟ ਕਰਨ ਦਾ ਇਲਜ਼ਾਮ ਹੈ।

ਕੀ ਹੈ ਪੂਰਾ ਮਾਮਲਾ: ਦੱਸ ਦਈਏ ਕਿ ਤਜਿੰਦਰਪਾਲ ਬੱਗਾ ’ਤੇ ਭੜਕਾਊ ਟਵੀਟ ਕਰਨ ਦੇ ਇਲਜ਼ਾਮ ਹਨ। ਇਸ ਤੋਂ ਇਲਾਵਾ ਇੰਨ੍ਹਾਂ ’ਤੇ ਅਪਰਾਧਿਕ ਧਕਮੀ ਦੇਣ ਦਾ ਵੀ ਇਲਜ਼ਾਮ ਹੈ। ਇਨ੍ਹਾਂ ਇਲਜ਼ਾਮਾਂ ਦੇ ਚੱਲਦੇ ਤਜਿੰਦਰਪਾਲ ਬੱਗਾ ਦੇ ਖਿਲਾਫ 1 ਅਪ੍ਰੈਲ ਨੂੰ ਮੁਹਾਲੀ ਦੇ ਪੰਜਾਬ ਸਟੇਟ ਸਾਈਬਰ ਕ੍ਰਾਈਮ ਥਾਣੇ ’ਚ ਐਫਆਈਆਰ ਦਰਜ ਹੋਈ ਸੀ। ਇਹ ਮਾਮਲਾ ਧਾਰਾ 153-ਏ, 505 ਅਤੇ 506 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਦਰਅਸਲ ਤਜਿੰਦਰਪਾਲ ਬੱਗਾ ਨੇ ਦਿੱਲੀ ਦੇ ਸੀਐੱਮ ਅਰਵਿੰਦ ਕੇਜਰੀਵਾਲ ਦੇ ਫਿਲਮ ਕਸ਼ਮੀਰ ਫਾਈਲਜ਼ ’ਤੇ ਦਿੱਤੇ ਬਿਆਨ ਦੇ ਖਿਲਾਫ ਟਿੱਪਣੀ ਕੀਤੀ ਸੀ।

ਕੌਣ ਹਨ ਤਜਿੰਦਰਪਾਲ ਬੱਗਾ: ਦੱਸ ਦਈਏ ਕਿ ਤਜਿੰਦਰਪਾਲ ਬੱਗਾ ਦਿੱਲੀ ਤੋਂ ਬੀਜੇਪੀ ਦੇ ਬੁਲਾਰੇ ਹਨ। ਨਾਲ ਹੀ ਬੀਜੇਪੀ ਯੁਵਾ ਮੋਰਚਾ ਦੇ ਕੌਮੀ ਸਕੱਤਰ ਵੀ ਹਨ। ਇਨ੍ਹਾਂ ਨੇ ਸਾਲ 2020 ਚ ਹਰੀ ਨਗਰ ਤੋਂ ਵਿਧਾਨਸਭਾ ਚੋਣ ਲੜੇ ਸੀ। ਤਜਿੰਦਰਪਾਲ ਬੱਗਾ ਅਕਸਰ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਖਿਲਾਫ ਤਲਖ ਟਿੱਪਣੀਆਂ ਕਰਦੇ ਰਹਿੰਦੇ ਹਨ। ਇਸ ਤੋਂ ਇਲਾਵਾ ਜਿਸ ਸਮੇਂ ਅਰਵਿੰਦਰ ਕੇਜਰੀਵਾਲ ਦੇ ਘਰ ਬਾਹਰ ਪ੍ਰਦਰਸ਼ਨ ਹੋਇਆ ਸੀ ਤਾਂ ਉਸ ਚ ਵੀ ਤਜਿੰਦਰਪਾਲ ਬੱਗਾ ਸ਼ਾਮਲ ਸੀ।

ਇਹ ਵੀ ਪੜੋ: ਬੱਗਾ ਦੀ ਗ੍ਰਿਫਤਾਰੀ ਤੋਂ ਬਾਅਦ ਵਿਰੋਧੀਆਂ ਦੇ ਨਿਸ਼ਾਨੇ ’ਤੇ ਮਾਨ ਸਰਕਾਰ

Last Updated : May 6, 2022, 5:51 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.