ਚੰਡੀਗੜ੍ਹ: ਮੁਹਾਲੀ ਦੇ ਡੀਸੀ ਗਿਰੀਸ਼ ਦਿਆਲਨ ਅਤੇ ਉਨ੍ਹਾਂ ਦੀ ਪਤਨੀ ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਐਸਐਸਪੀ ਅਵਨੀਤ ਕੌਂਡਲ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਹੋਣ ਕਰਕੇ ਉਨ੍ਹਾਂ ਨੂੰ ਘਰ ਵਿੱਚ ਹੀ 14 ਦਿਨ ਲਈ ਆਈਸੋਲੇਸ਼ਨ ਵਾਰਡ ਵਿੱਚ ਰੱਖਿਆ ਗਿਆ ਹੈ।
ਦੱਸ ਦਈਏ ਕਿ 25 ਫਰਵਰੀ ਤੋਂ ਲੈ ਕੇ 3 ਮਾਰਚ ਤੱਕ ਗਿਰੀਸ਼ ਦਿਆਲਨ ਅਤੇ ਪਤਨੀ ਅਮਨੀਤ ਕੌਂਡਲ ਐਕਸ ਇੰਡੀਆ ਲੀਵ ਲੈ ਕੇ ਛੁੱਟੀਆਂ 'ਤੇ ਇਟਲੀ ਅਤੇ ਸਵਿਜ਼ਰਲੈਂਡ ਘੁੰਮਣ ਗਏ ਸਨ।
ਇਹ ਵੀ ਪੜ੍ਹੋ: ਭਾਰਤ ਵਿੱਚ ਕੋਰੋਨਾ ਵਾਇਰਸ ਦੇ 73 ਮਾਮਲਿਆਂ ਦੀ ਪੁਸ਼ਟੀ, ਸੰਸਦ ਵਿੱਚ ਪ੍ਰਗਟਾਈ ਗਈ ਚਿੰਤਾ
ਇਸ ਤੋਂ ਇਲਾਵਾ ਪੰਜਾਬ ਯੂਨੀਵਰਸਿਟੀ ਦੇ ਇੱਕ ਵਿਦਿਆਰਥੀ ਨੂੰ ਵੀ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਹੋਣ ਕਰਕੇ ਆਈਸੋਲੇਸ਼ਨ ਵਾਰਡ ਵਿੱਚ ਰੱਖਿਆ ਗਿਆ ਹੈ। ਇਹ ਆਈਸੋਲੇਸ਼ਨ ਵਾਰਡ ਉਨ੍ਹਾਂ ਦੇ ਘਰੇ ਹੀ ਬਣਾਏ ਗਏ ਹਨ।
ਦੱਸਣਯੋਗ ਹੈ ਕਿ ਹੁਣ ਤੱਕ ਭਾਰਤ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 73 ਹੋ ਗਈ ਤੇ ਪੰਜਾਬ 'ਚ ਵੀ ਇੱਕ ਮਰੀਜ਼ 'ਚ ਕੋਰੋਨਾ ਵਾਇਰਸ ਪੋਜ਼ਿਟਿਵ ਪਾਇਆ ਗਿਆ ਹੈ।