ਚੰਡੀਗੜ੍ਹ: ਪੰਜਾਬ 'ਚ ਕੋਰੋਨਾ ਵਾਇਰਸ ਤੋਂ ਬਾਅਦ ਹੁਣ ਇੱਕ ਹੋਰ ਬਿਮਾਰੀ ਨੇ ਦਸਤੱਕ ਦਿੱਤੀ ਹੈ। ਪੰਜਾਬ 'ਚ ਕੋਰੋਨਾ ਤੋਂ ਬਾਅਦ ਹੁਣ ਹੈਜ਼ੇ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ। ਜ਼ੀਰਕਪੁਰ ਵਿੱਚ ਹੈਜ਼ਾ ਫੈਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਬਿਮਾਰੀ ਨਾਲ ਹੁਣ ਤੱਕ 300 ਲੋਕਾਂ ਦੇ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਇਸ ਨਾਲ ਹੁਣ ਤੱਕ 2 ਲੋਕਾਂ ਦੀ ਮੌਤ ਹੋ ਚੁੱਕੀ ਹੈ, ਮ੍ਰਿਤਕਾਂ ਵਿੱਚ ਇੱਕ 3 ਸਾਲਾ ਬੱਚੀ ਵੀ ਸ਼ਾਮਲ ਹੈ। ਹੈਜ਼ੇ ਦੀ ਲਾਗ ਜ਼ੀਰਕਪੁਰ ਦੇ ਗੀਤ ਇਲਾਕੇ ਵਿੱਚ ਹੈਜ਼ਾ ਦੇ ਕਈ ਮਰੀਜ਼ ਪੀੜਤ ਪਾਏ ਗਏ ਹਨ।
ਇਸ ਸਬੰਧੀ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸਿਹਤ ਵਿਭਾਗ ਦੀ ਟੀਮ ਨਾਲ ਇਲਾਕੇ ਦਾ ਜਾਇਜ਼ਾ ਲਿਆ ਸੀ। ਉਨ੍ਹਾਂ ਨੇ ਜਲਦ ਹੀ ਲੋਕਾਂ ਲਈ ਬੇਹਤਰ ਸਿਹਤ ਸੁਵਿਧਾਵਾਂ ਤੇ ਸਮੱਸਿਆ ਦਾ ਹੱਲ ਕੀਤੇ ਜਾਣ ਦਾ ਭਰੋਸਾ ਦਿੱਤਾ ਹੈ।
ਹੈਜ਼ੇ ਬਿਮਾਰੀ ਕੀ ਹੈ ?
ਹੈਜ਼ਾ ਇੱਕ ਬੈਕਟੀਰੀਆ ਦੀ ਲਾਗ ਹੁੰਦੀ ਹੈ ਜੋ ਕਿ ਪਾਣੀ 'ਚ ਮਿਲਣ ਵਾਲੇ ਜੀਵਾਣੂ ਦੇ ਕਾਰਨ ਹੁੰਦੀ ਹੈ। ਇਸ ਨਾਲ ਸਰੀਰ ਵਿੱਚ ਪਾਣੀ ਦੀ ਘਾਟ ਹੋਣ ਲੱਗਦੀ ਹੈ। ਜੇਕਰ ਸਹੀ ਸਮੇਂ 'ਤੇ ਇਸ ਦਾ ਇਲਾਜ ਨਾਂ ਕੀਤਾ ਜਾਵੇ ਤਾਂ ਇਸ ਨਾਲ ਪੀੜਤ ਦੀ ਮੌਤ ਦਾ ਖ਼ਤਰਾ ਵੱਧ ਜਾਂਦਾ ਹੈ।
ਹੈਜ਼ਾ ਦੇ ਲੱਛਣ
- ਪੀੜਤ ਵਿਅਕਤੀ ਨੂੰ ਦਸਤ ਤੇ ਉਲਟੀਆਂ ਲੱਗ ਜਾਂਦੀਆਂ ਹਨ ਤੇ ਸਰੀਰ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਹੈ।
- ਇਸ ਦਾ ਪਾਚਨ ਸ਼ਕਤੀ ਤੇ ਮਾੜਾ ਪ੍ਰਭਾਵ ਪੈਂਦਾ ਹੈ। ਪੀੜਤ ਵਿਅਕਤੀ ਦਾ ਸਰੀਰ ਖਾਣੇ ਨੂੰ ਚੰਗੀ ਤਰ੍ਹਾਂ ਪਚਾ ਨਹੀਂ ਸਕਦਾ।
- ਇਸ ਨਾਲ ਡੀਹਾਈਡਰੇਸ਼ਨ ਦੀ ਸਮੱਸਿਆ ਹੁੰਦੀ ਹੈ।
- ਪੀੜਤ ਦਾ ਬਲੱਡ ਪ੍ਰੈਸ਼ਰ ਤੇ ਭਾਰ ਤੇਜ਼ੀ ਨਾਲ ਘੱਟਣ ਲੱਗ ਪੈਂਦਾ ਹੈ।
- ਇਸ ਦੌਰਾਨ ਚਮੜੀ ਦੇ ਰੋਗ ਵੀ ਹੋ ਸਕਦੇ ਹਨ।
ਡੀਹਾਈਡਰੇਸ਼ਨ ਦੇ ਸੰਕੇਤ
- ਪਿਆਸ
- ਖੁਸ਼ਕ ਮੂੰਹ ਅਤੇ ਅੱਖਾਂ
- ਤੇਜ਼ ਅਤੇ / ਜਾਂ ਕਮਜ਼ੋਰ ਦਿਲ ਦੀ ਦਰ
- ਹਲਕੇ ਮਾਸਪੇਸ਼ੀ ਦੀ ਮਾਤਰਾ
- ਥਕਾਵਟ ਜਾਂ ਸੁਸਤੀ
- ਸਿਰ ਦਰਦ
- ਹੈਜ਼ਾ ਦੁਆਰਾ ਦਰਸਾਇਆ ਵੱਡਾ ਖ਼ਤਰਾ ਗੰਭੀਰ ਡੀਹਾਈਡਰੇਸ਼ਨ ਹੈ. ਪਾਣੀ ਦੇ ਦਸਤ ਦੇ ਤੇਜ਼ ਅਤੇ ਮਹੱਤਵਪੂਰਣ ਹਮਲੇ, ਅਤੇ ਕਈ ਵਾਰ ਉਲਟੀਆਂ, ਤਰਲ ਪਦਾਰਥਾਂ ਅਤੇ ਇਲੈਕਟ੍ਰੋਲਾਈਟਸ ਦੇ ਸਰੀਰ ਨੂੰ ਛੇਤੀ ਨਿੱਕਲ ਸਕਦੇ ਹਨ. ਜੇ ਉਨ੍ਹਾਂ ਨੂੰ ਸਮੇਂ ਨਾਲ ਨਹੀਂ ਬਦਲਿਆ ਜਾਂਦਾ ਤਾਂ ਲੋਕ ਕੁਝ ਘੰਟਿਆਂ ਦੇ ਅੰਦਰ-ਅੰਦਰ ਮਰ ਸਕਦੇ ਹਨ।
ਗੰਭੀਰ ਡੀਹਾਈਡਰੇਸ਼ਨ ਅਤੇ ਇਲੈਕਟ੍ਰੋਲਾਈਟ ਦੇ ਲੱਛਣ
- ਬਲੱਡ ਸ਼ੂਗਰ ਘੱਟ ਜਾਣਾ
- ਬੁਖ਼ਾਰ ਅਤੇ ਠੰਢ ਲੱਗਣਾ
- ਸਰੀਰ 'ਚ ਤਬਦੀਲੀਆਂ
- ਮਾਨਸਿਕ ਸਥਿਤੀ 'ਚ ਬਦਲਾਅ
- ਚਮੜੀ ਦਾ ਰੰਗ ਪੀਲਾ ਪੈ ਜਾਣਾ
- ਗੁਰਦੇ ਫੇਲ੍ਹ ਹੋਣ
- ਚੇਤਨਾ ਦਾ ਨੁਕਸਾਨ
ਹੈਜ਼ਾ ਵਿਗੜਨ 'ਤੇ ਮਰੀਜ਼ ਸਦਮੇ ਜਾਂ ਕੋਮਾਂ ਵਿੱਚ ਵੀ ਜਾ ਸਕਦਾ ਹੈ ਤੇ ਸਹੀ ਇਲਾਜ ਨਾ ਮਿਲਣ 'ਤੇ ਉਸ ਦੀ ਮੌਤ ਹੋ ਸਕਦੀ ਹੈ।
ਇਹ ਵੀ ਪੜ੍ਹੋ : ਫਿਟ ਇੰਡੀਆ ਫਰੀਡਮ ਰਨ 2.0 ਨੂੰ ਅਟਾਰੀ-ਵਾਹਗਾ ਸਰਹੱਦ ਤੋਂ ਕੀਤਾ ਰਵਾਨਾ