ਚੰਡੀਗੜ੍ਹ: ਪੰਜਾਬ ਵਿਚ ਕੋਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ।ਸੂਬੇ ਭਰ ਵਿਚ ਹਾਲਾਤ ਖਰਾਬ ਹੁੰਦੇ ਜਾ ਰਹੇ ਹਨ।ਆਕਸੀਜਨ ਦੀ ਘਾਟ ਹੋਣ ਦੇ ਕਾਰਨ 9736 ਮਰੀਜ਼ ਆਕਸੀਜਨ ਤੇ ਆ ਚੁੱਕੇ ਹਨ ਜਿਨ੍ਹਾਂ ਵਿਚੋਂ 342 ਦੀ ਹਾਲਾਤ ਗੰਭੀਰ ਹੈ ਤਾਂ 15 ਜ਼ਿਲਿਆ ਨੂੰ ਕੰਟਨਮੈਂਟ ਜੋਨ ਬਣਾਇਆ ਗਿਆ ਹੈ। ਜਿਸ ਵਿਚ ਸਿਹਤ ਮੰਤਰੀ ਦੇ ਹਲਕੇ ਵਿਚ 26 ਤੋਂ ਵੱਧ ਥਾਵਾਂ ਨੂੰ ਕੰਟਨਮੈਂਟ ਜ਼ੋਨ ਬਣਾਇਆ ਗਿਆ ਹੈ।ਜਿਸਦੀ ਆਬਾਦੀ 100338 ਹੈ ਤਾਂ ਉਥੇ ਹੀ ਅੰਮ੍ਰਿਤਸਰ ਦੇ 32 ਇਲਾਕਿਆਂ ਨੂੰ ਮਾਈਕਰੋ ਕੰਟਨਮੈਂਟ ਜ਼ੋਨ ਬਣਾਇਆ ਗਿਆ ਹੈ ਜਿਸਦੀ ਆਬਾਦੀ 9262 ਹੈ ਜਦਕਿ ਵੱਖ ਵੱਖ ਜ਼ਿਲਿਆ ਡੀਏ 65 ਕੰਟੈਨਮੈਂਟ ਅਤੇ 171 ਮਾਈਕਰੋ ਕਾਂਟੇਨਮੈਂਟ ਜ਼ੋਨ ਬਣਾਏ ਗਏ ਹਨ।
ਪਾਜ਼ੀਟਿਵ ਦਰ ਵਿਚ ਵਾਧਾ
ICU ਵਿੱਚ ਅੱਜ ਨਵੇਂ 11 ਮਰੀਜ਼ ਭਰਤੀ ਹੋਏ ਜਿਨ੍ਹਾਂ ਵਿਚੋਂ 2 ਲੁਧਿਆਣਾ ਵਿੱਚ ਅਤੇ 9 ਪਟਿਆਲਾ ਵਿਖੇ ਦਾਖਿਲ ਹੋਏ ਜਦਕਿ 14 ਨੂੰ ਵੈਂਟੀਲੇਟਰ ਦੀ ਸਪੋਰਟ ਤੇ ਰੱਖਿਆ ਗਿਆ ਅਤੇ ਸੁੱਬੇ ਭਰ ਚ 4971 ਮਰੀਜ਼ ਡਿਸਚਾਰਜ ਕੀਤੇ ਗਏ ਤਾਂ ਉਥੇ ਹੀ 197 ਮੌਤਾਂ ਦਰਜ਼ ਕੀਤੀਆਂ ਗਈਆਂ ।ਸੁੂਬੇ ਚ 8347 ਨਵੇਂ ਪੋਜਿਟਿਵ ਮਰੀਜ਼ ਆਏ ਹਨ ਜਿਸ ਨਾਲ ਸੂਬੇ ਵਿੱਚ ਪਾਜੀਟਿਵ ਮਰੀਜ਼ਾਂ ਦੀ ਗਿਣਤੀ 13.51 ਫੀਸਦੀ ਹੋ ਗਈ ਹੈ। ਜਿਨ੍ਹਾਂ ਵਿਚੋਂ ਲੁਧਿਆਣਾ ਵਿਚ ਸਭ ਤੋਂ ਵੱਧ 1215 ਕੇਸ ਆਏ ਹਨ ਅਤੇ 79963 ਸੂਬੇ ਭਰ ਵਿਚ ਐਕਟਿਵ ਕੇਸ ਹਨ ਜਦਕਿ 376465 ਠੀਕ ਹੋ ਚੁੱਕੇ ਹਨ ਅਤੇ ਹੁਣ ਤੱਕ 11111 ਦੀ ਮੌਤ ਹੋ ਚੁੱਕੀ ਹੈ
ਸਿਹਤ ਵਿਭਾਗ ਦੀਆਂ ਹਦਾਇਤਾਂ
ਸਿਹਤ ਵਿਭਾਗ ਵੱਲੋਂ ਲਗਾਤਰ ਹਦਾਇਤ ਦਿੱਤੀ ਜਾਂਦੀ ਹੈ ਕਿ ਘਰੋਂ ਨਿਕਲਣ ਸਮੇਂ ਹਮੇਸ਼ਾ ਮਾਸਕ ਪਹਿਣੋ। ਆਪਣੇ ਹੱਥਾਂ ਨੂੰ ਵਾਰ ਵਾਰ ਧੋਵੋ। ਇਸ ਤੋਂ ਇਲਾਵਾ ਹੁਣ ਸਰਕਾਰ ਦੁਆਰਾ ਅਪੀਲ ਕੀਤੀ ਜਾ ਰਹੀ ਹੈ ਕਿ ਕੋਰੋਨਾ ਤੋਂ ਬਚਣ ਲਈ ਵੈਕਸੀਨ ਲਗਾਉਣੀ ਅਤਿ ਜ਼ਰੂਰੀ ਹੈ।
ਇਹ ਵੀ ਪੜੋ:ਗੁਰਮੀਤ ਰਾਮ ਰਹੀਮ ਦੀ ਸਿਹਤ ਖ਼ਰਾਬ, ਰੋਹਤਕ PGI ਭਰਤੀ-ਸੂਤਰ