ਚੰਡੀਗੜ੍ਹ: ਕੋਰੋਨਾ ਵਾਇਰਸ ਦਾ ਕਹਿਰ ਦੇਸ਼ ਤੇ ਵਿਦੇਸ਼ 'ਚ ਲਗਾਤਾਰ ਜਾਰੀ ਹੈ। ਕੋਰੋਨਾ ਵਾਇਰਸ ਤੋਂ ਲੋਕਾਂ ਦੀ ਸੁਰੱਖਿਆ ਲਈ ਪੰਜਾਬ ਸਰਕਾਰ ਵੱਲੋਂ ਕਰਫਿਊ ਲਗਾ ਦਿੱਤਾ ਗਿਆ ਹੈ।
ਕੋਰੋਨਾ ਵਾਇਰਸ ਦੇ ਚਲਦੇ ਚੰਡੀਗੜ੍ਹ 'ਚ ਵੀ ਕਰਫਿਊ ਜਾਰੀ ਹੈ। ਕਰਫਿਊ ਦੇ ਦੌਰਾਨ ਮਜ਼ਦੂਰ ਤੇ ਦਿਹਾੜੀ ਕਰਨ ਵਾਲੇ ਲੋਕ ਕੰਮ ਉੱਤੇ ਨਹੀਂ ਜਾ ਪਾ ਰਹੇ। ਇਸ ਦੌਰਾਨ ਮਹਿਜ਼ ਮੈਡੀਕਲ ਤੇ ਡਿਪਾਰਟਮੈਂਟਲ ਸਟੋਰਸ ਹੀ ਖੋਲ੍ਹੇ ਗਏ ਹਨ। ਪੁਲਿਸ ਵੱਲੋਂ ਲਗਾਤਾਰ ਲੋੜਵੰਦ ਲੋਕਾਂ ਨੂੰ ਰਾਹਤ ਸਮਾਗਰੀ ਪਹੁੰਚਾਈ ਜਾ ਰਹੀ ਹੈ ਤਾਂ ਜੋ ਉਨ੍ਹਾਂ ਨੂੰ ਕਰਫਿਊ ਦੇ ਦੌਰਾਨ ਮੁਸ਼ਕਲ ਨਾ ਪੇਸ਼ ਆਵੇ।
ਹੋਰ ਪੜ੍ਹੋ :ਚੰਡੀਗੜ੍ਹ: ਕਰਫਿਊ ਦੌਰਾਨ ਬੱਸਾਂ ਰਾਹੀਂ ਲੋਕਾਂ ਨੂੰ ਪਹੁੰਚਾਇਆ ਜਾ ਰਿਹਾ ਜ਼ਰੂਰੀ ਸਮਾਨ
ਇਸੇ ਕੜੀ 'ਚ ਐੱਸਐੱਸਪੀ ਚੰਡੀਗੜ੍ਹ ਨਿਲਾਂਬਰੀ ਵਿਜੇ ਜਗਦਲੇ ਨੇ ਮਜ਼ਦੂਰਾਂ ਤੇ ਗ਼ਰੀਬ ਲੋਕਾਂ ਦੀਆਂ ਕਲੋਨੀਆਂ 'ਚ ਪਹੁੰਚ ਕੇ ਉਨ੍ਹਾਂ ਦੀ ਸਾਰ ਲਈ। ਉਨ੍ਹਾਂ ਨੇ ਇਥੇ ਲੋੜਵੰਦ ਲੋਕਾਂ ਨੂੰ ਮਾਸਕ, ਸੈਨੇਟਾਈਜ਼ਰ ਅਤੇ ਪੀਜ਼ੇ ਵੰਡੇ। ਇਸ ਦੌਰਾਨ ਉਨ੍ਹਾਂ ਨੇ ਬੱਚਿਆਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਨੂੰ ਕੋਰੋਨਾ ਵਾਇਰਸ ਸਬੰਧੀ ਜਾਗਰੂਕ ਕੀਤਾ ਤੇ ਸਾਫ਼ ਸਫਾਈ ਤੇ ਹੱਥ ਸਾਫ਼ ਰੱਖਣ ਲਈ ਪ੍ਰੇਰਤ ਕੀਤਾ। ਉਨ੍ਹਾਂ ਨੇ ਲੋਕਾਂ ਨੂੰ ਘਰ ਦੇ ਅੰਦਰ ਰਹਿਣ, ਲਗਾਤਾਰ ਸਾਫ-ਸਫਾਈ, ਹੱਥਾਂ ਨੂੰ ਸੈਨੇਟਾਈਜ਼ ਰੱਖਣ ਅਤੇ ਬੱਚੀਆਂ ਤੇ ਬਜ਼ੁਰਗਾਂ ਦੀ ਸਿਹਤ 'ਤੇ ਵਿਸ਼ੇਸ਼ ਧਿਆਨ ਦੇਣ ਦੀ ਅਪੀਲ ਕੀਤੀ।