ਨਵੀਂ ਦਿੱਲੀ: ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ (Union Health and Family Welfare Ministry) ਵੱਲੋਂ ਵੀਰਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਭਾਰਤ ਵਿੱਚ 45,892 ਨਵੇਂ ਕੇਸ ਸਾਹਮਣੇ ਆਏ।ਦੇਸ਼ ਵਿਚ ਕੋਵਿਡ -19 (Covid-19) ਦੇ ਕੁੱਲ ਅੰਕੜਿਆਂ ਦੀ ਗਿਣਤੀ ਹੁਣ 3,07,09,557 ਹੋ ਗਈ ਹੈ। ਤਾਜ਼ਾ ਮੌਤਾਂ ਨਾਲ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 4,60,704 ਹੋ ਗਈ ਹੈ। ਦੇਸ਼ ਦੇ ਸਰਗਰਮ ਮਾਮਲੇ(Active cases) ਹੋਰ ਘਟ ਕੇ 4,60,704 ਰਹਿ ਗਏ ਹਨ।ਜਿਸ ਨਾਲ ਰਿਕਵਰੀ ਦੀ ਦਰ 97.18% ਹੋ ਗਈ ਹੈ।
- " class="align-text-top noRightClick twitterSection" data="">
ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ, ਪਿਛਲੇ 24 ਘੰਟਿਆਂ ਵਿੱਚ ਕੁੱਲ 44,291 ਲੋਕਾਂ ਨੂੰ ਠੀਕ ਹੋਏ ਹਨ। ਹੁਣ ਤੱਕ ਕੁੱਲ ਠੀਕ ਹੋਏ ਲੋਕਾਂ ਦੀ ਗਿਣਤੀ 2,98,43,825 ਹੋ ਗਈ ਹੈ। ਸਿਹਤ ਮੰਤਰਾਲੇ ਨੇ ਕਿਹਾ ਕਿ ਦੇਸ਼ ਭਰ ਵਿਚ ਟੀਕਾਕਰਨ ਮੁਹਿੰਮ (Vaccination campaign) ਤਹਿਤ ਹੁਣ ਤੱਕ ਕੁੱਲ 36,48,47,549 ਲੋਕਾਂ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ।