ETV Bharat / city

14 ਫ਼ਰਵਰੀ ਨੂੰ ਮੋਹਾਲੀ ਜ਼ਿਲ੍ਹੇ ’ਚ ਹੋਣ ਵਾਲੀਆਂ ਚੋਣਾਂ ਦਾ ਵਿਸਥਾਰ ਸਹਿਤ ਵੇਰਵਾ

author img

By

Published : Feb 12, 2021, 10:52 PM IST

14 ਫ਼ਰਵਰੀ ਨੂੰ 7 ਨਗਰ ਕੌਸਲਾਂ ਅਤੇ ਮੋਹਾਲੀ ਨਗਰ ਨਿਗਮ ਦੀਆਂ ਚੋਣਾਂ 14 ਫਰਵਰੀ ਨੂੰ ਹੋਣੀਆਂ ਹਨ, ਜਿਨ੍ਹਾਂ ਤਹਿਤ ਮੋਹਾਲੀ, ਲਾਲੜੂ, ਕੁਰਾਲੀ, ਬਨੂੜ, ਡੇਰਾਬਸੀ, ਜ਼ੀਰਕਪੁਰ, ਨਯਾਗਾਓਂ ਅਤੇ ਖਰੜ ਦੇ 195 ਵਾਰਡਾਂ ਵਿੱਚ ਚੋਣਾਂ ਹੋਣਗੀਆਂ।

ਤਸਵੀਰ
ਤਸਵੀਰ

ਐਸ.ਏ.ਐਸ ਨਗਰ: 7 ਨਗਰ ਕੌਸਲਾਂ ਅਤੇ ਮੋਹਾਲੀ ਨਗਰ ਨਿਗਮ ਦੀਆਂ ਚੋਣਾਂ 14 ਫਰਵਰੀ ਨੂੰ ਹੋਣੀਆਂ ਹਨ, ਜਿਨ੍ਹਾਂ ਤਹਿਤ ਮੋਹਾਲੀ, ਲਾਲੜੂ, ਕੁਰਾਲੀ, ਬਨੂੰੜ, ਡੇਰਾਬਸੀ, ਜ਼ੀਰਕਪੁਰ, ਨਯਾਗਾਓਂ ਅਤੇ ਖਰੜ ਦੇ 195 ਵਾਰਡਾਂ ਵਿੱਚ ਚੋਣਾਂ ਹੋਣਗੀਆਂ।

ਇਨ੍ਹਾਂ ਚੋਣਾਂ ਵਿੱਚ 235441 ਪੁਰਸ਼ , 232730 ਔਰਤਾਂ ਅਤੇ 19 ਤੀਜਾ ਲਿੰਗ ਵੋਟਰਾਂ ਸਮੇਤ ਕੁੱਲ 468190 ਵੋਟਰ ਮੱਤ ਅਧਿਕਾਰੀ ਦੀ ਵਰਤੋਂ ਕਰਨਗੇ। ਇਨ੍ਹਾਂ ਚੋਣਾਂ ਲਈ ਕੁੱਲ 509 ਪੋਲਿੰਗ ਬੂਥ ਹਨ, ਜਿਨ੍ਹਾਂ ਵਿੱਚੋਂ 219 ਸੰਵੇਦਨਸ਼ੀਲ ਤੇ 48 ਅਤਿ ਸੰਵੇਦਨਸ਼ੀਲ ਹਨ। ਚੋਣਾਂ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ 509 ਪੋਲਿੰਗ ਪਾਰਟੀਆਂ ਬਣਾਈਆਂ ਗਈਆਂ ਹਨ ਅਤੇ ਪੋਲਿੰਗ ਪਾਰਟੀ ਵਿੱਚ 4 ਵਿਅਕਤੀ ਸ਼ਾਮਲ ਹਨ। ਇਸ ਤੋਂ ਇਲਾਵਾ 20 ਫੀਸਦੀ ਸਟਾਫ ਨੂੰ ਰਿਜ਼ਰਵ ਸਟਾਫ ਵਜੋਂ ਸੁਰੱਖਿਅਤ ਰੱਖਿਆ ਗਿਆ ਹੈ, ਜਿਸ ਨੂੰ ਲੋੜ ਪੈਣ ਤੇ ਵਰਤੋਂ ਵਿੱਚ ਲਿਆਉਂਦਾ ਜਾ ਸਕਦਾ ਹੈ।

ਇਸ ਬਾਰੇ ਵਿਸਤਰਤ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣਕਾਰ ਅਫ਼ਸਰ ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਨਗਰ ਨਿਗਮ ਐਸ.ਏ.ਐਸ ਨਗਰ ਲਈ ਸ੍ਰੀ ਜਗਦੀਪ ਸਹਿਗਲ, ਪੀ.ਸੀ.ਐਸ. ਐਸਡੀਐਮ ਮੋਹਾਲੀ ਅਤੇ ਸ੍ਰੀ ਗੁਰਜਿੰਦਰ ਸਿੰਘ ਬੈਨੀਪਾਲ, ਜ਼ਿਲ੍ਹਾ ਮਾਲ ਅਫਸਰ ਮੋਹਾਲੀ ਨੂੰ ਰਿਟਰਨਿੰਗ ਅਫਸਰਾਂ ਵਜੋਂ ਨਿਯੁਕਤ ਕੀਤਾ ਗਿਆ ਹੈ। ਨਗਰ ਨਿਗਮ ਐਸ.ਏ.ਐਸ ਨਗਰ ਦੇ ਕੁੱਲ 50 ਵਾਰਡਾਂ ਲਈ 152 ਪੋਲਿੰਗ ਬੂਥ ਬਣਾਏ ਗਏ ਹਨ, ਜਿਨ੍ਹਾਂ ਵਿੱਚ 72185 ਪੁਰਸ਼ , 68715 ਔਰਤਾਂ ਅਤੇ ਇੱਕ ਤੀਜਾ ਲਿੰਗ ਵੋਟਰ ਸਮੇਤ ਕੁੱਲ 140901 ਵੋਟਰ ਸ਼ਾਮਿਲ ਹਨ।

ਨਗਰ ਕੌਂਸਲ ਲਾਲੜੂ ਦੀ ਵਿਸਥਾਰਪੂਰਵਕ ਜਾਣਕਾਰੀ
ਨਗਰ ਕੌਂਸਲ ਲਾਲੜੂ ਲਈ ਸ੍ਰੀ ਮਹੇਸ਼ ਬਾਂਸਲ, ਅਸਟੇਟ ਅਫਸਰ (ਹਾਊਸਿੰਗ), ਗਮਾਡਾ, ਐਸ.ਏ.ਐਸ.ਨਗਰ ਨੂੰ ਰਿਟਰਨਿੰਗ ਅਫਸਰ ਵਜੋਂ ਨਿਯੁਕਤ ਕੀਤਾ ਗਿਆ ਹੈ। ਨਗਰ ਕੌਸਲ ਲਾਲੜੂ ਦੇ ਕੁੱਲ 17 ਵਾਰਡਾਂ ਲਈ 30 ਪੋਲਿੰਗ ਬੂਥ ਬਣਾਏ ਗਏ ਹਨ, ਜਿਨ੍ਹਾਂ ਵਿੱਚ 12190 ਪੁਰਸ਼ ,14003 ਔਰਤਾਂ ਅਤੇ ਇੱਕ ਤੀਜਾ ਲਿੰਗ ਵੋਟਰ ਸਮੇਤ ਕੁੱਲ 26194 ਵੋਟਰ ਸ਼ਾਮਿਲ ਹਨ।

ਨਗਰ ਕੌਂਸਲ ਕੁਰਾਲੀ ਦੀ ਵਿਸਥਾਰਪੂਰਵਕ ਜਾਣਕਾਰੀ

ਨਗਰ ਕੌਂਸਲ ਕੁਰਾਲੀ ਲਈ ਮੈਡਮ ਮਨੀਸ਼ਾ ਰਾਣਾ, ਆਈ.ਏ.ਐਸ. ਸਹਾਇਕ ਕਮਿਸ਼ਨਰ (ਯੂ.ਟੀ.), ਐਸ.ਏ.ਐਸ. ਨਗਰ ਨੂੰ ਰਿਟਰਨਿੰਗ ਅਫਸਰ ਵਜੋਂ ਨਿਯੁਕਤ ਕੀਤਾ ਗਿਆ ਹੈ। ਨਗਰ ਕੌਂਸਲ ਕੁਰਾਲੀ ਦੇ ਕੁੱਲ 17 ਵਾਰਡਾਂ ਲਈ 34 ਪੋਲਿੰਗ ਬੂਥ ਬਣਾਏ ਗਏ ਹਨ, ਜਿਨ੍ਹਾਂ ਵਿੱਚ 13150 ਪੁਰਸ਼ ਅਤੇ 12284 ਔਰਤਾਂ ਸਮੇਤ ਕੁੱਲ 25434 ਵੋਟਰ ਸ਼ਾਮਿਲ ਹਨ।

ਨਗਰ ਕੌਂਸਲ ਬਨੂੜ ਦੀ ਵਿਸਥਾਰਪੂਰਵਕ ਜਾਣਕਾਰੀ
ਨਗਰ ਕੌਂਸਲ ਬਨੂੜ ਲਈ ਸ੍ਰੀ ਗਰੀਸ਼ ਵਰਮਾ, ਸਹਾਇਕ ਕਮਿਸ਼ਨਰ ਐਮ.ਸੀ. ਮੋਹਾਲੀ ਨੂੰ ਰਿਟਰਨਿੰਗ ਅਫਸਰ ਵਜੋਂ ਨਿਯੁਕਤ ਕੀਤਾ ਗਿਆ ਹੈ। ਨਗਰ ਕੌਂਸਲ ਬਨੂੰੜ ਦੇ ਕੁੱਲ 13 ਵਾਰਡਾਂ ਲਈ 14 ਪੋਲਿੰਗ ਬੂਥ ਬਣਾਏ ਗਏ ਹਨ, ਜਿਨ੍ਹਾਂ ਵਿੱਚ 7116 ਪੁਰਸ਼, 6418 ਔਰਤਾਂ ਅਤੇ ਇੱਕ ਤੀਜਾ ਲਿੰਗ ਸਮੇਤ ਕੁੱਲ 13535 ਵੋਟਰ ਸ਼ਾਮਿਲ ਹਨ।

ਨਗਰ ਕੌਂਸਲ ਡੇਰਾਬੱਸੀ ਦੀ ਵਿਸਥਾਰਪੂਰਵਕ ਜਾਣਕਾਰੀ
ਨਗਰ ਕੌਂਸਲ ਡੇਰਾਬਸੀ ਲਈ ਸ੍ਰੀ ਕੁਲਦੀਪ ਸਿੰਘ ਬਾਵਾ, ਪੀ.ਸੀ.ਐਸ., ਐਸਡੀਐਮ ਡੇਰਾਬੱਸੀ ਨੂੰ ਰਿਟਰਨਿੰਗ ਅਫਸਰ ਵਜੋਂ ਨਿਯੁਕਤ ਕੀਤਾ ਗਿਆ ਹੈ। ਨਗਰ ਕੌਂਸਲ ਡੇਰਾਬਸੀ ਦੇ ਕੁੱਲ 19 ਵਾਰਡਾਂ ਲਈ 45 ਪੋਲਿੰਗ ਬੂਥ ਬਣਾਏ ਗਏ ਹਨ, ਜਿਨ੍ਹਾਂ ਵਿੱਚ 19534 ਪੁਰਸ਼, 21443 ਔਰਤਾਂ ਅਤੇ 3 ਤੀਜਾ ਲਿੰਗ ਸਮੇਤ ਕੁੱਲ 40980 ਵੋਟਰ ਸ਼ਾਮਿਲ ਹਨ।

ਨਗਰ ਕੌਂਸਲ ਜ਼ੀਰਕਪੁਰ ਦੀ ਵਿਸਥਾਰਪੂਰਵਕ ਜਾਣਕਾਰੀ
ਨਗਰ ਕੌਂਸਲ ਜ਼ੀਰਕਪੁਰ ਲਈ ਸ੍ਰੀ ਪਵਿੱਤਰ ਸਿੰਘ ਪੀਸੀਐਸ ਅਸਟੇਟ ਅਫਸਰ (ਪਲਾਂਟਸ) ਗਮਾਂਡਾ ਐਸ.ਏ.ਐਸ. ਨਗਰ ਨੂੰ ਰਿਟਰਨਿੰਗ ਅਫਸਰ ਵਜੋਂ ਨਿਯੁਕਤ ਕੀਤਾ ਗਿਆ ਹੈ। ਨਗਰ ਕੌਂਸਲ ਜ਼ੀਰਕਪੁਰ ਦੇ ਕੁੱਲ 31 ਵਾਰਡਾਂ ਲਈ 94 ਪੋਲਿੰਗ ਬੂਥ ਬਣਾਏ ਗਏ ਹਨ, ਜਿਨ੍ਹਾਂ ਵਿੱਚ 49303 ਪੁਰਸ਼ , 53218 ਔਰਤਾਂ ਅਤੇ 9 ਤੀਜਾ ਲਿੰਗ ਸਮੇਤ ਕੁੱਲ 102530 ਵੋਟਰ ਸ਼ਾਮਿਲ ਹਨ।

ਨਗਰ ਕੌਂਸਲ ਨਯਾ ਗਾਓਂ ਦੀ ਵਿਸਥਾਰਪੂਰਵਕ ਜਾਣਕਾਰੀ
ਨਗਰ ਕੌਸਲ ਨਯਾਗਾਓਂ ਲਈ ਸ੍ਰੀ ਤਰਸੇਮ ਚੰਦ , ਪੀਸੀਐਸ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਮੋਹਾਲੀ ਨੂੰ ਰਿਟਰਨਿੰਗ ਅਫਸਰ ਵਜੋਂ ਨਿਯੁਕਤ ਕੀਤਾ ਗਿਆ ਹੈ। ਨਗਰ ਕੌਸਲ ਨਯਾਗਾਓਂ ਦੇ ਕੁੱਲ 21 ਵਾਰਡਾਂ ਲਈ 41 ਪੋਲਿੰਗ ਬੂਥ ਬਣਾਏ ਗਏ ਹਨ, ਜਿਨ੍ਹਾਂ ਵਿੱਚ 18508 ਪੁਰਸ਼ ਅਤੇ 15797 ਔਰਤਾਂ ਸਮੇਤ ਕੁੱਲ 34305 ਵੋਟਰ ਸ਼ਾਮਿਲ ਹਨ।

ਨਗਰ ਕੌਂਸਲ ਖਰੜ ਦੀ ਵਿਸਥਾਰਪੂਰਵਕ ਜਾਣਕਾਰੀ
ਨਗਰ ਕੌਂਸਲ ਖਰੜ ਲਈ ਸ੍ਰੀ ਹਿਮਾਸ਼ੂ ਜੈਨ ਆਈਏਐਸ. ਐਸਡੀਐਮ ਖਰੜ ਨੂੰ ਰਿਟਰਨਿੰਗ ਅਫਸਰ ਵਜੋਂ ਨਿਯੁਕਤ ਕੀਤਾ ਗਿਆ ਹੈ। ਨਗਰ ਕੌਂਸਲ ਖਰੜ ਦੇ ਕੁੱਲ 27 ਵਾਰਡਾਂ ਲਈ 99 ਪੋਲਿੰਗ ਬੂਥ ਬਣਾਏ ਗਏ ਹਨ, ਜਿਨ੍ਹਾਂ ਵਿੱਚ 43555 ਪੁਰਸ਼, 40852 ਔਰਤਾਂ ਅਤੇ 2 ਤੀਜਾ ਲਿੰਗ ਸਮੇਤ ਕੁੱਲ 84309 ਵੋਟਰ ਸ਼ਾਮਿਲ ਹਨ।

ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ 12 ਫਰਵਰੀ 2021 ਨੂੰ ਚੋਣ ਪ੍ਰਚਾਰ ਸਮਾਪਤ ਹੋ ਗਿਆ ਹੈ। ਵੋਟਾਂ ਸਬੰਧੀ ਲੋੜੀਂਦੀ ਸਮੱਗਰੀ ਅਤੇ ਈ.ਵੀ.ਐਮ. ਮਸ਼ੀਨਾਂ ਦੀ ਵੰਡ 13 ਫਰਵਰੀ 2021 ਨੂੰ ਪੋਲਿੰਗ ਪਾਰਟੀਆਂ ਨੂੰ ਕੀਤੀ ਜਾਵੇਗੀ ਜਦਕਿ ਵੋਟਾਂ ਪੈਣ ਦਾ ਕਾਰਜ 14 ਫਰਵਰੀ 2021 ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗਾ। ਜਿਹੜੇ ਵੋਟਰ ਸ਼ਾਮ 4 ਵਜੇ ਤੱਕ ਬੂਥ ਵਿੱਚ ਦਾਖਲ ਹੋ ਜਾਣਗੇ ਉਨ੍ਹਾਂ ਨੂੰ ਵੋਟ ਪਾਉਣ ਦਾ ਮੌਕਾ ਦਿੱਤਾ ਜਾਵੇਗਾ। ਵੋਟਾਂ ਦੀ ਗਿਣਤੀ ਨਿਰਧਾਰਿਤ ਕਾਊਂਟਿੰਗ ਸੈਂਟਰਾਂ ਤੇ 17 ਫਰਵਰੀ 2021 ਨੂੰ ਸਵੇਰੇ 9 ਵਜੇ ਸ਼ੁਰੂ ਹੋਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.