ETV Bharat / city

LIVE:ਇੱਕ ਦਿਨ 'ਚ ਭਾਰਤ 'ਚ ਰਿਕਾਰਡ ਹੋਏ 2,67,334 ਮਾਮਲੇ, 4,529 ਮੌਤਾਂ - CORONA TRACKER

ਫ਼ੋਟੋ
ਫ਼ੋਟੋ
author img

By

Published : May 19, 2021, 8:17 AM IST

Updated : May 19, 2021, 10:00 AM IST

09:51 May 19

ਇੱਕ ਦਿਨ 'ਚ ਭਾਰਤ 'ਚ ਰਿਕਾਰਡ ਹੋਏ 2,67,334 ਮਾਮਲੇ, 4,529 ਮੌਤਾਂ

ਭਾਰਤ 'ਚ ਪਿਛਲੇ 24 ਘੰਟਿਆਂ ਵਿੱਚ 2,67,334 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਤੇ 4,529 ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਨ੍ਹਾਂ 24 ਘੰਟਿਆਂ ਵਿੱਚ ਭਾਰਤ ਵਿੱਚ 3,89,851 ਲੋਕ ਕੋਰੋਨਾ ਨੂੰ ਮਾਤ ਦੇ ਸਿਹਤਯਾਬ ਹੋ ਗਏ ਹਨ। ਅੱਜ ਦੇ ਅੰਕੜਿਆ ਨਾਲ ਦੇਸ਼ ਵਿੱਚ ਕੁੱਲ ਕੋਰੋਨਾ ਪੀੜਤਾ ਦਾ ਅੰਕੜਾ ਵਧ ਕੇ 2,54,96,330 ਹੋ ਗਿਆ ਹੈ ਤੇ ਦੇਸ਼ ਵਿੱਚ ਕੁੱਲ ਮੌਤਾਂ 2,83,248 ਹੋਈਆਂ ਹਨ। ਇਸ ਵੇਲੇ ਦੇਸ਼ ਵਿੱਚ ਕੁੱਲ ਸਰਗਰਮ ਮਾਮਲਿਆਂ ਦਾ ਅੰਕੜਾ 32,26,719 ਹੋ ਗਿਆ ਹੈ। 

07:31 May 19

ਕੇਕੇ ਅਗਰਵਾਲ ਦੇ ਆਪਣੇ ਆਖਰੀ ਸ਼ੋਅ 'ਚ ਕਹੇ ਵਾਕ- "ਪਿਕਚਰ ਅਜੇ ਬਾਕੀ ਹੈ ਦ ਸ਼ੋਅ ਮਸਟ ਗੋ ਆਨ"

ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਅਤੇ ਹਾਰਟ ਕੇਅਰ ਫਾਉਂਡੇਸ਼ਨ ਦੇ ਮੁਖੀ ਅਤੇ ਪਦਮ ਸ਼੍ਰੀ ਡਾ. ਕੇ.ਕੇ ਅਗਰਵਾਲ (62 ਸਾਲ) ਦਾ ਸੋਮਵਾਰ ਰਾਤ ਕਰੀਬ 11.30 ਵਜੇ ਕੋਰੋਨਾ ਦੀ ਲਾਗ ਕਾਰਨ ਦੇਹਾਂਤ ਹੋ ਗਿਆ ਸੀ। ਕੇਕੇ ਅਗਰਵਾਲ ਨੇ ਆਪਣੇ ਆਖਰੀ ਸ਼ੋਅ ਵਿੱਚ ਮਨ ਕੀ ਬਾਤ ਰਖਦੇ ਹੋਏ ਕਿਹਾ ਸੀ ਕਿ ਪਿਕਚਰ ਅਜੇ ਬਾਕੀ ਹੈ ਦ ਸ਼ੋਅ ਮਸਟ ਗੋ ਆਨ। ਡਾ ਕੇ.ਕੇ ਅਗਰਵਾਲ ਦੇ ਇਹ ਦੋਵੇਂ ਵਾਕਾਂ ਨਾਲ ਉਨ੍ਹਾਂ ਦੇ ਮਨ ਵਿਚ ਹੋ ਰਹੀ ਉਥਲ-ਪੁਥਲ ਨੂੰ ਸਮਝਿਆਂ ਜਾ ਸਕਦਾ ਹੈ। ਉਨ੍ਹਾਂ ਕਿਹਾ ਸੀ ਕਿ ਉਹ ਖ਼ੁਦ ਗੰਭੀਰ ਕੋਰੋਨਾ ਦੀ ਲਾਗ ਤੋਂ ਪੀੜਤ ਹੈ। ਜਦੋਂ ਉਹ ਇਹ ਸਭ ਕਹਿ ਰਹੇ ਸੀ, ਉਸ ਵੇਲੇ ਉਹ ਆਕਸੀਜਨ ਸਪੋਰਟ 'ਤੇ ਸੀ ਅਤੇ ਲਾਗ ਉਨ੍ਹਾਂ ਦੇ ਫੇਫੜਿਆਂ ਤੱਕ ਪਹੁੰਚ ਗਈ ਸੀ। 

07:16 May 19

ਸਿੰਗਾਪੁਰ 'ਚ ਭਾਰਤ 'ਚ ਪਾਇਆ ਜਾਣਾ ਕੋਵਿਡ ਸਟੇਨ ਮਿਲਿਆ

ਮੰਗਲਵਾਰ ਨੂੰ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ਨੂੰ ਟਵੀਟ ਕਰਕੇ ਕਿਹਾ ਸੀ ਕਿ ਸਿੰਗਾਪੁਰ 'ਚ ਕੋਰੋਨਾ ਦਾ ਨਵਾਂ ਸਟੇਨ ਆਇਆ ਹੈ ਜੋ ਕਿ ਬੱਚਿਆ ਲਈ ਘਾਤਕ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਸਿੰਗਾਪੁਰ ਨਾਲ ਹਵਾਈ ਸੇਵਾਵਾਂ ਤਤਕਾਲ ਰੱਦ ਕੀਤੀਆਂ ਜਾਣ। ਉਸ ਟਵੀਟ ਉੱਤੇ ਭਾਰਤ ਵਿੱਚ ਸਿੰਗਾਪੁਰ ਦੇ ਹਾਈ ਕਮਿਸ਼ਨ ਨੇ ਸੀਐਮ ਕੇਜਰੀਵਾਲ ਨੂੰ ਰਿਟਵੀਟ ਕਰਦਿਆਂ ਲਿਖਿਆ ਕਿ ਇਸ ਮਾਮਲੇ ਵਿਚ ਕੋਈ ਸੱਚਾਈ ਨਹੀਂ ਹੈ। ਜਿਹੜਾ ਸਟੇਨ ਪਹਿਲਾਂ ਭਾਰਤ 'ਚ ਮਿਲਿਆ ਹੈ ਉਹੀ ਸਟੇਨ ਸਿੰਗਾਪੁਰ ਵਿੱਚ ਮਿਲਿਆ ਹੈ  

07:10 May 19

ਪਿਛਲੇ 24 ਘੰਟਿਆਂ 'ਚ ਦਿੱਲੀ 'ਚ ਸਾਹਮਣੇ ਆਏ 4,482 ਕੇਸ, 265 ਮੌਤਾਂ

ਦਿੱਲੀ ਵਿੱਚ ਕੋਰੋਨਾ ਸੰਕਰਮਣ ਦਰ ਵਿੱਚ ਵੱਡੀ ਗਿਰਾਵਟ ਦਿਖ ਰਹੀ ਹੈ। ਅੱਜ ਇਹ ਦਰ ਘਟ ਕੇ 6.89 ਫੀਸਦ ਉੱਤੇ ਆ ਗਈ ਹੈ ਜੋ 7 ਅਪ੍ਰੈਲ ਦੇ ਬਾਅਦ ਸਭ ਘਟ ਹੈ। ਪਿਛਲੇ 24 ਘੰਟਿਆ ਵਿੱਚ ਦਿੱਲੀ ਵਿੱਚ 4,482 ਨਵੇਂ ਕੇਸ ਸਾਹਮਣੇ ਆਏ ਹਨ ਤੇ 265 ਮੌਤਾਂ ਹੋਈਆਂ ਹਨ। ਦਿੱਲੀ ਵਿੱਚ ਹੁਣ ਪੌਜ਼ੀਟਿਵਿਟੀ ਰੇਟ 6.89 ਫੀਸਦ ਹੈ।  

07:01 May 19

ਇੱਕ ਦਿਨ 'ਚ ਪੰਜਾਬ 'ਚ ਰਿਕਾਰਡ ਹੋਏ 7,143 ਮਾਮਲੇ, 231 ਮੌਤਾਂ

ਚੰਡੀਗੜ੍ਹ: ਪੰਜਾਬ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੇ 7,143 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 231 ਮੌਤਾਂ ਦਰਜ ਕੀਤੀਆਂ ਗਈਆਂ ਹਨ। ਇਨ੍ਹਾਂ 24 ਘੰਟਿਆ ਵਿੱਚ 8,174 ਮਰੀਜ਼ ਸਿਹਤਯਾਬ ਵੀ ਹੋਏ ਹਨ। ਅੱਜ ਦੇ ਵਾਧੇ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 5,11,652 ਹੋ ਗਈ ਹੈ।

ਹੁਣ ਤੱਕ ਇਸ ਵਾਇਰਸ ਦੀ ਲਾਗ ਕਾਰਨ 12,317 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 422 ਮਰੀਜ਼ਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਰਾਹਤ ਦੀ ਗੱਲ ਹੈ ਕਿ 4,27,058 ਮਰੀਜ਼ ਕੋਰੋਨਾ ਨੂੰ ਮਾਤ ਦੇ ਕੇ ਪੂਰੀ ਤਰ੍ਹਾਂ ਸਿਹਤਯਾਬ ਹੋ ਚੁੱਕੇ ਹਨ ਅਤੇ ਸੂਬੇ ਵਿੱਚ ਕੋਵਿਡ-19 ਦੇ 72,277 ਐਕਟਿਵ ਮਾਮਲੇ ਹਨ।

Last Updated : May 19, 2021, 10:00 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.