ETV Bharat / city

FATEH KIT : ਪੰਜਾਬ ਸਰਕਾਰ ਲਈ 'ਕੋਰੋਨਾ ਮਹਾਂਮਾਰੀ' ਨਹੀਂ ਮੁਨਾਫ਼ਾਖ਼ੋਰੀ ! - FATEH KIT : ਪੰਜਾਬ ਸਰਕਾਰ ਲਈ 'ਕੋਰੋਨਾ ਮਹਾਂਮਾਰੀ' ਨਹੀਂ ਮੁਨਾਫ਼ਾਖ਼ੋਰੀ !

ਪੰਜਾਬ 'ਚ ਕੋਰੋਨਾ ਮਹਾਂਮਾਰੀ ਦੌਰਾਨ ਪਹਿਲਾਂ ਵੈਕਸੀਨ ਦਾ ਘੁਟਾਲਾ ਸਾਹਮਣੇ ਆਉਂਦਾ ਹੈ ਤੇ ਹੁਣ ਇਕ ਹੋਰ ਘੁਟਾਲਾ ਸਾਹਮਣੇ ਆਇਆ ਜਿਸ ਬਾਰੇ etv etvbharatpunjab ਤੁਹਾਨੂੰ ਦੱਸਣ ਜਾ ਰਿਹਾ ਹੈ। ਇਹ ਘੁਟਾਲਾ ਕੋਰੋਨਾ ਮਰੀਜ਼ਾਂ ਨੂੰ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਂਦੀ ਫ਼ਤਹਿ ਕਿੱਟ ਨਾਲ ਜੁੜਿਆ ਹੋਇਆ। ਦੇਖੋ ਪੂਰੀ ਰਿਪੋਰਟ...

ਪੰਜਾਬ ਸਰਕਾਰ ਲਈ 'ਕੋਰੋਨਾ ਮਹਾਂਮਾਰੀ' ਨਹੀਂ ਮੁਨਾਫ਼ਾਖ਼ੋਰੀ !

author img

By

Published : Jun 8, 2021, 9:40 PM IST

ਚੰਡੀਗੜ੍ਹ : ਪੰਜਾਬ 'ਚ ਕੋਰੋਨਾ ਮਹਾਂਮਾਰੀ ਦੌਰਾਨ ਪਹਿਲਾਂ ਵੈਕਸੀਨ ਦਾ ਘੁਟਾਲਾ ਸਾਹਮਣੇ ਆਉਂਦਾ ਹੈ ਤੇ ਹੁਣ ਇਕ ਹੋਰ ਘੁਟਾਲਾ ਸਾਹਮਣੇ ਆਇਆ ਜਿਸ ਬਾਰੇ etv etvbharatpunjab ਤੁਹਾਨੂੰ ਦੱਸਣ ਜਾ ਰਿਹਾ ਹੈ। ਇਹ ਘੁਟਾਲਾ ਕੋਰੋਨਾ ਮਰੀਜ਼ਾਂ ਨੂੰ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਂਦੀ ਫ਼ਤਹਿ ਕਿੱਟ ਨਾਲ ਜੁੜਿਆ ਹੋਇਆ। ਦੇਖੋ ਪੂਰੀ ਰਿਪੋਰਟ...

50 ਦਿਨਾਂ 'ਚ ਸੂਬਾ ਸਰਕਾਰ ਨੇ ''ਫ਼ਤਹਿ ਕਿੱਟ'' ਲਈ 4 ਵਾਰ ਟੈਂਡਰ ਕੱਢੇ

FATEH KIT

ਇਸ ਮਾਮਲੇ 'ਚ ਆਪਣੇ ਚਹੇਤਿਆਂ ਨੂੰ ਫ਼ਾਇਦਾ ਪਹੁੰਚਾਉਣ ਵਾਸਤੇ ਮਹਿਜ਼ 50 ਦਿਨਾਂ 'ਚ ਸੂਬਾ ਸਰਕਾਰ ਨੇ ''ਫ਼ਤਹਿ ਕਿੱਟ'' ਲਈ 4 ਵਾਰ ਟੈਂਡਰ ਕੱਢੇ ਹਨ ਅਤੇ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਘੱਟ ਬੋਲੀ ਲਾਉਣ ਵਾਲੇ ਨੂੰ ਸਰਕਾਰ ਵੱਲੋਂ ਟੈਂਡਰ ਦੀ ਕੀਮਤ ਤੋਂ ਵੱਧ ਪੈਸੇ ਦਿੱਤੇ ਜਾਂਦੇ ਹਨ। ਸ਼ਾਇਦ ਇਹ ਪਹਿਲੀ ਵਾਰੀ ਸੁਣਿਆ ਹੋਵੇਗਾ ਕਿ ਕਿਸੇ ਟੈਂਡਰ ਦੀ ਘੱਟ ਬੋਲੀ ਲਗਾਉਣ ਦੇ ਬਾਵਜੂਦ ਵੀ ਉਸ ਨੂੰ ਜ਼ਿਆਦਾ ਪੈਸੇ ਦਿੱਤੇ ਜਾਂਦੇ ਹੋਣ। ਬਾਅਦ ਵਿੱਚ ਉਹੀ ਸਾਮਾਨ ਬਾਰ ਬਾਰ ਟੈਂਡਰ ਕੱਢ ਕੇ ਮਹਿੰਗੇ ਰੇਟਾਂ ਵਿਚ ਖਰੀਦਿਆ ਹੋਵੇ।

ਦਰਅਸਲ ਪੰਜਾਬ ਸਰਕਾਰ ਵੱਲੋਂ ਫਤਿਹ ਕਿੱਟ ਖ਼ਰੀਦਣ ਵਾਸਤੇ 3 ਐਪਰਲ ਬੋਲੀ ਲਾਉਣ ਵਾਲੇ ਨੂੰ ਪਹਿਲਾਂ ਟੈਂਡਰ 838 ਰੁਪਏ ਵਿੱਚ ਦੇ ਦਿੱਤਾ ਗਿਆ ਪਰ ਬਾਅਦ ਵਿੱਚ ਹਰ ਇੱਕ ''ਫ਼ਤਹਿ ਕਿੱਟ'' ਦੇ ਉਸ ਨੂੰ 940 ਰੁਪਏ ਦਿੱਤੇ ਗਏ। ਟੈਂਡਰ ਦੀਆਂ ਸ਼ਰਤਾਂ ਤੇ ਨਜ਼ਰ ਮਾਰੀਏ ਤਾਂ ਸਰਕਾਰ ਇਸ ਕੰਪਨੀ ਤੋਂ ਤਕਰੀਬਨ ਛੇ ਮਹੀਨੇ ਯਾਨੀ ਕਿ 180 ਦਿਨ ਤਕ ਇਸੇ ਰੇਟ 'ਤੇ ''ਫ਼ਤਹਿ ਕਿੱਟ'' ਖਰੀਦ ਸਕਦੀ ਸੀ ਪਰ ਸਰਕਾਰ ਨੇ ਕੁਝ ਦਿਨ ਲੰਘਣ ਦੇ ਬਾਅਦ ਹੀ 20 ਐਪਲ ਨੂੰ ਇਕ ਹੋਰ ਨਵਾਂ ਟੈਂਡਰ ਕੱਢ ਦਿੱਤਾ।

ਪੰਜਾਬ ਸਰਕਾਰ ਲਈ 'ਕੋਰੋਨਾ ਮਹਾਂਮਾਰੀ' ਨਹੀਂ ਮੁਨਾਫ਼ਾਖ਼ੋਰੀ !
ਪੰਜਾਬ ਸਰਕਾਰ ਲਈ 'ਕੋਰੋਨਾ ਮਹਾਂਮਾਰੀ' ਨਹੀਂ ਮੁਨਾਫ਼ਾਖ਼ੋਰੀ !

ਇਸ ਵਾਰ ਨਵੀਂ ਕੰਪਨੀ ਨੂੰ ਉਹੀ ਸਾਮਾਨ ਉਹੀ ਫ਼ਤਹਿ ਕਿੱਟ 1226 ਰੁਪਏ ਦਿੱਤੇ ਗਏ। ਸਰਕਾਰ ਇੱਥੇ ਹੀ ਬੱਸ ਨਹੀਂ ਕਰਦੀ ਬਲਕਿ ਥੋੜ੍ਹੇ ਦਿਨ ਬਾਅਦ 7 ਮਈ ਨੂੰ ਇਕ ਹੋਰ ਟੈਂਡਰ ਕੱਢਦੀ ਹੈ ਅਤੇ ਇਸ ਵਾਰ ''ਫ਼ਤਹਿ ਕਿੱਟ'' ਨੂੰ 1338 ਰੁਪਏ ਵਿੱਚ ਖਰੀਦਣ ਵਿੱਚ ਸਹਿਮਤ ਹੋ ਜਾਂਦੀ ਹੈ । ਇਸ ਤਰੀਕੇ ਦੇ ਨਾਲ ਜੋ ਕਿੱਟ ਪਹਿਲੇ ਟੈਂਡਰ ਵਿਚ ਸਰਕਾਰ ਨੂੰ 838 ਰੁਪਏ ਵਿੱਚ ਮਿਲ ਰਹੀ ਸੀ ਉਹ ਤੀਜੇ ਟੈਂਡਰ ਵਿਚ ਤਕਰੀਬਨ 500 ਰੁਪਏ ਵੱਧ ਕੀਮਤ 'ਤੇ ਖਰੀਦੀ ਗਈ । ਵੱਡਾ ਸਵਾਲ ਇਹ ਉੱਠਦਾ ਹੈ ਕਿ ਜਦੋਂ ਪਹਿਲੇ ਟੈਂਡਰ ਮੁਤਾਬਕ ਸਰਕਾਰ 180 ਦਿਨ ਤਕ ਉਸ ਕੰਪਨੀ ਤੋਂ ਘੱਟ ਰੇਟ 'ਤੇ ਕਿੱਟ ਖਰੀਦ ਸਕਦੀ ਸੀ ਤਾਂ ਬਾਰ ਬਾਰ ਟੈਂਡਰ ਕਿਉਂ ਕੱਢੇ ਗਏ ?

ਕੀ ਹੈ ਪੂਰਾ ਮਾਮਲਾ ਸੁਣੋ ਉਘੇ ਵਕੀਲ ਵਿਸ਼ਾਲ ਅਗਰਵਾਲ ਤੋਂ ?

ਵਿਸ਼ਾਲ ਅਗਰਵਾਲ

ਜਦੋਂ ਸਰਕਾਰ ਅਫ਼ਸਰ ਚਲਾਉਣ ਤਾਂ ਘਪਲੇ ਤਾਂ ਹੋਣੇ ਲਾਜ਼ਮੀ ਹਨ : ਹਰਸਿਮਰਤ

ਹਰਸਿਮਰਤ

ਇਸ ਬਾਰੇ ਵਿਰੋਧੀਆਂ ਵੱਲੋਂ ਸਰਕਾਰ ਨੂੰ ਘੇਰਨਾ ਲਾਜ਼ਮੀ ਹੈ। ਅਕਾਲੀ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਡੇਢ ਸਾਲ ਆਪਣੇ ਲਗਜ਼ਰੀ ਫਾਰਮ ਹਾਊਸ ਵਿੱਚੋਂ ਹੀ ਨਹੀਂ ਨਿਕਲੇ। ਸਰਕਾਰ ਦੇ ਕਿਸੇ ਮੰਤਰੀ ਨੂੰ ਨਹੀਂ ਮਿਲੇ। ਅਫ਼ਸਰਾਂ ਸਹਾਰੇ ਤਾਂ ਸਰਕਾਰ ਚਲਦੀ ਹੈ। ਘਪਲੇ ਤਾਂ ਹੋਣੇ ਹੀ ਹਨ। ਪਹਿਲਾਂ ਵੈਕਸੀਨ ਦਾ ਘਪਲਾ ਤੇ ਹੁਣ ਫ਼ਤਹਿ ਕਿੱਟ ਦਾ।

ਸਰਕਾਰ ਦੀ ਲੁੱਟ ਦਾ ਖੁਲਾਸਾ ਹੋਣੀ ਜ਼ਰੂਰੀ : ਨੀਲ ਗਰਗ

ਨੀਲ ਗਰਗ
ਇਸੇ ਤਰ੍ਹਾਂ ਆਪ ਆਦਮੀ ਪਾਰਟੀ ਦੇ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਫਤਹਿ ਕਿੱਟ ਦੇ ਨਾਮ ਤੇ ਜਿਹੜੀ ਸਰਕਾਰ ਨੇ ਲੁੱਟ ਮਚਾਈ ਹੈ ਉਸ ਦਾ ਖੁਲਾਸਾ ਹੋ ਸਕੇ। ਵਿਰੋਧੀ ਸਿਆਸੀ ਲਾਹਾ ਲੈਣ ਦੀ ਤਾਕ ਵਿਚ : ਬਲਬੀਰ ਸਿੰਘ ਸਿੱਧੂ
ਬਲਬੀਰ ਸਿੰਘ ਸਿੱਧੂ

ਉਧਰ ਸੂਬੇ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸਫ਼ਾਈ ਦਿੰਦਿਆਂ ਕਿਹਾ ਕਿ ਇਸ ਵਿਚ ਕੋਈ ਗਲਤ ਨਹੀਂ। ਉਨ੍ਹਾਂ ਕਿਹਾ ਕਿ ਵਿਰੋਧੀ ਇਸ ਤੋਂ ਸਿਆਸੀ ਲਾਹਾ ਲੈਣ ਦੀ ਤਾਕ ਵਿੱਚ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.