ETV Bharat / city

ਚੰਡੀਗੜ੍ਹ ਦੀ ਰਾਜ ਸਭਾ ਸੀਟ ਨੂੰ ਲੈ ਕੇ ਬਣੀ ਸਹਿਮਤੀ, ਭਾਜਪਾ ਦੀ ਬੈਕਡੋਰ ਐਂਟਰੀ ਦਾ ਡਰ ਕਾਇਮ

ਰਾਜ ਸਭਾ ਦੀਆਂ 70 ਸੀਟਾਂ ਲਈ ਅਪ੍ਰੈਲ ਤੋਂ ਅਗਸਤ ਦੇ ਵਿਚਕਾਰ ਚੋਣਾਂ ਹੋਣ ਵਾਲੀਆਂ ਹਨ। ਅਜਿਹੇ ਵਿੱਚ ਭਾਰਤੀ ਜਨਤਾ ਪਾਰਟੀ ਜਿਹੜੀ ਕੀ ਕੇਂਦਰ ਦੇ ਵਿੱਚ ਹੈ ਉਹ ਚਾਹੁੰਦੀ ਹੈ ਕਿ ਭਾਜਪਾ ਦੇ ਸਾਂਸਦ ਘੱਟ ਨਾ ਹੋਣ, ਇਸ ਨੂੰ ਲੈ ਕੇ ਹੁਣ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਵੀ ਰਾਜ ਸਭਾ ਮੈਂਬਰ ਹੋਣ ਦੀ ਮੰਗ ਕੀਤੀ ਗਈ ਹੈ। ਪੜੋ ਇਹ ਖ਼ਾਸ ਰਿਪੋਰਟ...

ਚੰਡੀਗੜ੍ਹ ਦੀ ਰਾਜ ਸਭਾ ਸੀਟ ਨੂੰ ਲੈ ਕੇ ਬਣੀ ਸਹਿਮਤੀ

author img

By

Published : Mar 6, 2022, 8:22 AM IST

ਚੰਡੀਗੜ੍ਹ: ਨਗਰ ਨਿਗਮ ਦੀ ਬੈਠਕ ਵਿੱਚ ਯੂਟੀ ਚੰਡੀਗੜ੍ਹ ਤੋਂ ਰਾਜ ਸਭਾ ਦੇ ਮੈਂਬਰ ਦੇ ਲਈ ਏਜੰਡਾ ਪਾਸ ਕੀਤਾ ਗਿਆ ਹੈ, ਹੁਣ ਇਹ ਮਤਾ ਚੰਡੀਗੜ੍ਹ ਪ੍ਰਸ਼ਾਸ਼ਨ ਨੂੰ ਭੇਜਿਆ ਜਾਵੇਗਾ। ਦੱਸ ਦੇਈਏ ਗ੍ਰਹਿ ਮੰਤਰਾਲੇ ਨੇ ਇਸ ਸਬੰਧ ਵਿੱਚ ਯੂਟੀ ਪ੍ਰਸ਼ਾਸਨ ਤੋਂ ਸੁਝਾਅ ਮੰਗਿਆ ਸੀ ਜਿਸ ਨੂੰ ਪ੍ਰਸ਼ਾਸਨ ਨੇ ਨਗਰ ਨਿਗਮ ਨੂੰ ਭੇਜ ਦਿੱਤਾ ਸੀ, ਹੁਣ ਚੰਡੀਗੜ੍ਹ ਨਗਰ ਨਿਗਮ ਦੇ ਹਾਊਸ ਦੇ ਫੈਸਲੇ ਨੂੰ ਪ੍ਰਸ਼ਾਸਨ ਗ੍ਰਹਿ ਮੰਤਰਾਲੇ ਨੂੰ ਭੇਜੇਗਾ।

ਕਾਂਗਰਸ ਦੇ ਸਾਂਸਦ ਮਨੀਸ਼ ਤਿਵਾੜੀ ਨੇ ਚੁੱਕੀ ਸੀ ਮੰਗ

ਅਨੰਦਪੁਰ ਸਾਹਿਬ ਤੋਂ ਕਾਂਗਰਸ ਸਾਂਸਦ ਮਨੀਸ਼ ਤਿਵਾੜੀ ਨੇ ਲੋਕ ਸਭਾ ਵਿੱਚ ਇੱਕ ਬਿੱਲ ਪਾ ਕੇ ਚੰਡੀਗੜ੍ਹ ਤੋਂ ਰਾਜਸਭਾ ਮੈਂਬਰ ਚੁਣਨ ਦੀ ਮੰਗ ਚੁੱਕੀ ਸੀ। ਇਸ ਤੋਂ ਬਾਅਦ ਕੇਂਦਰ ਨੇ ਇਸ ਸੰਬੰਧ ਵਿੱਚ ਚੰਡੀਗੜ੍ਹ ਤੋਂ ਸੁਝਾਅ ਮੰਗਿਆ ਸੀ, ਕੇਂਦਰ ਨੇ ਮਾਮਲੇ ਨੂੰ ਨਗਰ ਨਿਗਮ ਚੰਡੀਗੜ੍ਹ ਦੇ ਕੋਲ ਭੇਜਿਆ ਸੀ। ਨਗਰ ਨਿਗਮ ਨੇ ਕਾਨੂੰਨੀ ਸਲਾਹ ਦੇ ਲਈ ਇੱਕ ਪੱਤਰ ਸੀਨੀਅਰ ਸਟੈਂਡਿੰਗ ਕਾਊਂਸਿਲ ਨੂੰ ਭੇਜਿਆ ਸੀ। ਹਾਲਾਂਕਿ ਨਗਰ ਨਿਗਮ ਦੀ ਮੀਟਿੰਗ ਦੇ ਵਿੱਚ ਸਰਬਸੰਮਤੀ ਨਾਲ ਇਸ ਮਤੇ ਨੂੰ ਪਾਸ ਕਰ ਦਿੱਤਾ ਗਿਆ।

ਇਹ ਵੀ ਪੜੋ: ਆਜ਼ਾਦੀ ਤੋਂ ਪਹਿਲਾਂ ਦੀ ਹੈ ਪੰਜਾਬ ਵਿੱਚ ਗਠਜੋੜ ਸਰਕਾਰਾਂ ਦੀ ਰਾਜਨੀਤੀ, ਹੁਣ ਵੀ ਗਠਜੋੜ ਦੀਆਂ ਕਨਸੋਆਂ

ਰਾਜ ਸਭਾ ਦੇ ਵਿੱਚ ਬੀਜੇਪੀ ਦੀਆਂ 114 ਸੀਟਾਂ

ਰਾਜ ਸਭਾ ਵਿੱਚ ਬੀਜੇਪੀ ਅਤੇ ਉਨ੍ਹਾਂ ਦੀ ਸਹਿਯੋਗੀ ਪਾਰਟੀਆਂ ਦੇ ਕੋਲ ਹਾਲੇ ਤੱਕ 114 ਸੀਟਾਂ ਹਨ, ਜਿਸ ਵਿੱਚ ਬੀਜੇਪੀ ਦੇ ਕੋਲ 97, ਜੇਡੀਯੂ ਦੇ ਕੋਲ 5, ਏਆਈਡੀਐਮਕੇ ਦੇ ਕੋਲ 5 ਤੇ ਆਜ਼ਾਦ 1, ਹੋਰ ਛੋਟੇ ਪਾਰਟੀਆਂ ਦੇ ਕੋਲ 6 ਸੀਟਾਂ ਹਨ, ਪਰ ਅਪ੍ਰੈਲ ਤੋਂ ਅਗਸਤ ਦੇ ਵਿਚਕਾਰ ਅੱਜ ਸਬੰਧੀ ਸੱਤਰ ਸੀਟਾਂ ਤੇ ਚੋਣਾਂ ਹੋਣ ਵਾਲੀਆਂ ਹਨ ਤੇ ਉਸ ਤੋਂ ਬਾਅਦ ਇਹ ਸਥਿਤੀ ਬਦਲ ਜਾਵੇਗੀ।

117 ਤੋਂ 104 ’ਤੇ ਆ ਜਾਏਗਾ ਅੰਕੜਾਂ

ਭਾਰਤੀ ਜਨਤਾ ਪਾਰਟੀ ਇਸ ਵੇਲੇ ਸੱਤਾ ਦੇ ਵਿੱਚ ਹੈ ਅਤੇ ਰਾਜ ਸਭਾ ਵਿੱਚ ਉਨ੍ਹਾਂ ਨੂੰ ਜੇਕਰ ਕੋਈ ਬਿੱਲ ਪਾਸ ਕਰਨੇ ਹੁੰਦੇ ਹਨ ਤਾਂ ਉਨ੍ਹਾਂ ਨੂੰ ਆਪਣੇ ਸੰਸਦਾਂ ਦੀ ਸੰਖਿਆ ਵਧਾਉਣੀ ਹੋਵੇਗੀ, ਪਰ ਹੁਣ ਚੋਣਾਂ ਦੁਬਾਰਾ ਹੋਣ ਵਾਲਿਆਂ ਹਨ ਤੇ ਸੰਖਿਆ ਘੱਟ ਹੋ ਜਾਵੇਗੀ, ਇਸ ਕਰਕੇ ਭਾਜਪਾ ਦੇ ਲਈ ਜ਼ਰੂਰੀ ਹੈ ਕਿ ਉਹ ਵੱਧ ਤੋਂ ਵੱਧ ਸਾਂਸਦ ਆਪਣੇ ਰਾਜ ਸਭਾ ਭੇਜਣ। ਜੇਕਰ ਪੰਜਾਬ, ਉਤਰਾਖੰਡ ਅਤੇ ਯੂਪੀ ਵਿੱਚ ਭਾਜਪਾ ਦੀਆਂ ਸੀਟਾਂ ਘੱਟਦੀਆਂ ਹਨ ਤਾਂ ਰਾਜ ਸਭਾ ਵਿੱਚ ਬੀਜੇਪੀ ਸਾਂਸਦਾਂ ਦੀ ਸੰਖਿਆ ਹੋਰ ਘੱਟ ਹੋ ਜਾਵੇਗੀ, ਕਿਉਂਕਿ ਇਨ੍ਹਾਂ ਸੂਬਿਆਂ ਵਿੱਚ ਰਾਜ ਸਭਾ ਦੀਆਂ 19 ਸੀਟਾਂ ਹਨ।

ਕੇਂਦਰ ਸਰਕਾਰ ਦਾ ਹੋਵੇਗਾ ਫ਼ੈਸਲਾ

ਪੰਜਾਬ ਕਾਂਗਰਸ ਦੇ ਬੁਲਾਰੇ ਜੀਐਸ ਬਾਲੀ ਨੇ ਕਿਹਾ ਕਿ ਚੰਡੀਗੜ੍ਹ ਨੂੰ ਜੇਕਰ ਰਾਜ ਸਭਾ ਦਾ ਮੈਂਬਰ ਮਿਲਦਾ ਹੈ ਤਾਂ ਚੰਡੀਗੜ੍ਹ ਦੀ ਨੁਮਾਇੰਦਗੀ ਉੱਚੇ ਪੱਧਰ ’ਤੇ ਵੀ ਹੋਵੇਗੀ ਅਤੇ ਮਨੀਸ਼ ਤਿਵਾੜੀ ਨੇ ਜੋ ਮੁੱਦਾ ਚੁੱਕਿਆ ਹੈ ਉਹ ਬਹੁਤ ਹੀ ਚੰਗਾ ਮੁੱਦਾ ਹੈ ਤੇ ਹੁਣ ਇਹ ਕੇਂਦਰ ਸਰਕਾਰ ਨੇ ਵੇਖਣਾ ਹੈ ਕਿ ਇਸ ’ਤੇ ਕੀ ਫੈਸਲਾ ਲੈ ਸਕਦੀ ਹੈ।

ਚੰਡੀਗੜ੍ਹ ਦੇ ਵਿੱਚ ਨਹੀਂ ਹੈ ਵਿਧਾਨ ਸਭਾ ਇਸ ਕਰਕੇ ਰਾਜਸਭਾ ਦੀ ਸੀਟ ਨਹੀਂ ਹੋ ਸਕਦੀ

ਉੱਥੇ ਹੀ ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਇਹ ਬੇਹੱਦ ਸੰਵੇਦਨਸ਼ੀਲ ਮੁੱਦਾ ਹੈ। ਉਨ੍ਹਾਂ ਨੇ ਕਿਹਾ ਕਿ ਚੰਡੀਗੜ੍ਹ ਵਿੱਚ ਰਾਜ ਸਭਾ ਮੈਂਬਰ ਨਹੀਂ ਬਣ ਸਕਦਾ ਹੈ ਇਸ ਦਾ ਕਾਰਨ ਇਹ ਹੈ ਕਿ ਚੰਡੀਗੜ੍ਹ ਵਿੱਚ ਵਿਧਾਨ ਸਭਾ ਨਹੀਂ ਹੈ, ਇਸ ਕਰਕੇ ਰਾਜ ਸਭਾ ਮੈਂਬਰ ਨਹੀਂ ਬਣ ਸਕਦੇ, ਪਰ ਫਿਰ ਵੀ ਇਹ ਭਵਿੱਖ ਦਾ ਸਵਾਲ ਹੈ।

ਇਹ ਵੀ ਪੜੋ: panjab congress crises: ਪੰਜਾਬ ਕਾਂਗਰਸ ’ਚ ਤੂਫ਼ਾਨ ਆਉਣ ਤੋਂ ਪਹਿਲਾਂ ਸ਼ਾਂਤੀ ਗੰਭੀਰ ਸੰਕੇਤ !

ਉਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਹਰਦੀਪ ਸਿੰਘ ਨੇ ਕਿਹਾ ਕਿ ਚੰਡੀਗੜ੍ਹ ਦੇ ਕੌਂਸਲਰਾਂ ਨੇ ਆਪਸੀ ਸਹਿਮਤੀ ਦੇ ਨਾਲ ਇਸ ਮਤੇ ਨੂੰ ਪਾਸ ਕੀਤਾ ਹੈ ਅਤੇ ਇਹ ਜ਼ਰੂਰੀ ਵੀ ਹੈ, ਕਿਉਂਕਿ ਲੋਕਸਭਾ ਵਿੱਚ ਵੀ ਚੰਡੀਗੜ੍ਹ ਦੀ ਨੁਮਾਇੰਦਗੀ ਹੈ ਅਤੇ ਹੁਣ ਰਾਜ ਸਭਾ ਦੀ ਸੀਟ ਵਿੱਚ ਵੀ ਹੋਣੀ ਚਾਹੀਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.