ETV Bharat / city

ਕਾਂਗਰਸ ਨੇ ਆਦਮਪੁਰ ਤੋਂ ਸੁਖਵਿੰਦਰ ਕੋਟਲੀ ਦੀ ਥਾਂ ਚੰਨੀ ਦੇ ਚਹੇਤੇ ਕੇਪੀ ਨੂੰ ਬਣਾਇਆ ਉਮੀਦਵਾਰ

author img

By

Published : Feb 1, 2022, 11:41 AM IST

ਆਲ ਇੰਡੀਆ ਕਾਂਗਰਸ ਕਮੇਟੀ ਨੇ ਜਲੰਧਰ ਜਿਲ੍ਹੇ ਦੀ ਅਹਿਮ ਸੀਟ ਆਦਮਪੁਰ ਤੋਂ ਉਮੀਦਵਾਰ ਬਦਲ ਦਿੱਤਾ (Congress replaces kotli from adampur) ਹੈ। ਹੁਣ ਪਾਰਟੀ ਵੱਲੋਂ ਮੋਹਿੰਦਰ ਸਿੰਘ ਕੇਪੀ (allot ticket to mohinder kaypee loyal of cm channi) ਇੱਥੋਂ ਚੋਣ ਲੜਨਗੇ

ਚੰਨੀ ਦੇ ਚਹੇਤੇ ਕੇਪੀ ਨੂੰ ਬਣਾਇਆ ਉਮੀਦਵਾਰ
ਚੰਨੀ ਦੇ ਚਹੇਤੇ ਕੇਪੀ ਨੂੰ ਬਣਾਇਆ ਉਮੀਦਵਾਰ

ਚੰਡੀਗੜ੍ਹ: ਕਾਂਗਰਸ ਨੇ ਮੋਹਿੰਦਰ ਸਿੰਘ ਕੇਪੀ ਨੂੰ ਆਦਮਪੁਰ ਤੋਂ ਉਮੀਦਵਾਰ ਬਣਾਇਆ (allot ticket to mohinder kaypee loyal of cm channi) ਹੈ। ਪਹਿਲਾਂ ਇਥੋਂ ਸੁਖਵਿੰਦਰ ਸਿੰਘ ਕੋਟਲੀ ਨੂੰ ਟਿਕਟ ਦਿੱਤੀ ਗਈ ਸੀ ਪਰ ਹੁਣ ਮੋਹਿੰਦਰ ਸਿੰਘ ਕੇਪੀ ਇਥੋਂ ਚੋਣ ਲੜਨਗੇ। ਮੋਹਿੰਦਰ ਸਿੰਘ ਕੇਪੀ ਜਲੰਧਰ ਖੇਤਰ ਦੇ ਉੱਘੇ ਤੇ ਪੁਰਾਣੇ ਕਾਂਗਰਸੀ ਆਗੂ ਹਨ।

ਜਿਕਰਯੋਗ ਹੈ ਕਿ ਜਿਸ ਵੇਲੇ ਟਿਕਟਾਂ ਦੀ ਵੰਡ ਕੀਤੀ ਜਾਣੀ ਸੀ ਤੇ ਸਕਰੁਟਨੀ ਕਮੇਟੀ ਦੀ ਦਿੱਲੀ ਵਿੱਚ ਮੀਟਿੰਗ ਹੋ ਰਹੀ ਸੀ, ਉਸ ਵੇਲੇ ਕੇਪੀ ਦੀ ਟਿਕਟ ਨੂੰ ਲੈ ਕੇ ਸੀਐਮ ਚਰਨਜੀਤ ਸਿੰਘ ਚੰਨੀ ਉਨ੍ਹਾਂ ਦੀ ਵਕਾਲਤ ਕਰ ਰਹੇ ਸੀ ਪਰ ਟਿਕਟ ਸੁਖਵਿੰਦਰ ਕੋਟਲੀ ਨੂੰ ਦੇ ਦਿੱਤੀ ਗਈ ਸੀ ਪਰ ਜਿਸ ਤਰ੍ਹਾਂ ਨਾਲ ਹੁਣ ਕੇਪੀ ਨੂੰ ਟਿਕਟ ਮਿਲੀ ਹੈ, ਉਸ ਤਰ੍ਹਾਂ ਨਾਲ ਲੱਗਦਾ ਹੈ ਕਿ ਹਾਈਕਮਾਂਡ ਵਿੱਚ ਚੰਨੀ ਇੱਕ ਪ੍ਰਭਾਵਸ਼ਾਲੀ ਆਗੂ ਦੇ ਤੌਰ ’ਤੇ ਵਿਚਰ ਰਹੇ ਹਨ।

ਜਿਕਰਯੋਗ ਹੈ ਕਿ ਕਾਂਗਰਸ ਆਪਣੇ ਸਾਰੇ ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਸੀ ਤੇ ਆਖਰੀ ਮੌਕੇ ਆ ਕੇ ਕੁਝ ਵੱਡੇ ਬਦਲਾਅ ਕੀਤੇ ਗਏ। ਭਦੌੜ ਤੋਂ ਜਿੱਥੇ ਸੀਐਮ ਚੰਨੀ ਨੂੰ ਦੂਜੀ ਸੀਟ ਤੋਂ ਚੋਣ ਲੜਾਉਣ ਦਾ ਫੈਸਲਾ ਲਿਆ ਗਿਆ, ਉਥੇ ਹੀ ਹੁਣ ਨਾਮਜਦਗੀ ਭਰਨ ਦੇ ਅੰਤਮ ਦਿਨ ਆਦਮਪੁਰ ਤੋਂ ਉਮੀਦਵਾਰ ਬਦਲ ਦਿੱਤਾ (Congress replaces kotli from adampur) ਗਿਆ ਹੈ ਤੇ ਸੁਖਵਿੰਦਰ ਕੋਟਲੀ ਦੀ ਥਾਂ ਮੋਹਿੰਦਰ ਸਿੰਘ ਕੇਪੀ ਨੂੰ ਟਿਕਟ ਦਿੱਤੀ ਗਈ ਹੈ।

ਇਹ ਵੀ ਪੜ੍ਹੋ:ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਆਜਾਦ ਤੌਰ ’ਤੇ ਲੜਨਗੇ ਚੋਣ, ਨਹੀਂ ਮਿਲਿਆ ਨਿਸ਼ਾਨ

ETV Bharat Logo

Copyright © 2024 Ushodaya Enterprises Pvt. Ltd., All Rights Reserved.