ETV Bharat / city

ਪੰਜਾਬ ਵਿਧਾਨਸਭਾ ਚੋਣਾਂ 2022: ਕਾਂਗਰਸ ਨੇ ਗਿਣਵਾਈਆਂ ਭਾਜਪਾ ਸਰਕਾਰ ਦੀਆਂ ਨਕਾਮੀਆਂ - ਆਗੂਆ ਤੋਂ ਪ੍ਰਚਾਰ ਕਰਵਾ ਰਹੀ

ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਜਿੱਤਣ ਦੀ ਹਰ ਕੋਸ਼ਿਸ਼ ਵਿਚ ਲੱਗੀ ਹੋਈ ਹੈ। ਕਾਂਗਰਸ ਇਹ ਗੱਲ ਦੱਸਣ ’ਤੇ ਜੋਰ ਲਾ ਰਹੀ ਹੈ ਕਿ ਭਾਜਪਾ ਦਾ ਰਾਜ ਚੰਗਾ ਨਹੀ ਰਿਹਾ। ਇਸਦੇ ਲਈ ਕਾਂਗਰਸ ਦੇਸ਼ ਭਰ ਤੋਂ ਆਪਣੇ ਆਗੂਆ ਤੋਂ ਪ੍ਰਚਾਰ ਕਰਵਾ ਰਹੀ ਹੈ। ਖਾਸ ਕਰਕੇ ਭਾਜਪਾ ਸ਼ਾਸਿਤ ਸੂਬਿਆਂ ਚ ਵੀ।

ਪੰਜਾਬ ਵਿਧਾਨਸਭਾ ਚੋਣਾਂ 2022
ਪੰਜਾਬ ਵਿਧਾਨਸਭਾ ਚੋਣਾਂ 2022
author img

By

Published : Feb 5, 2022, 6:21 PM IST

ਚੰਡੀਗੜ੍ਹ: ਪੰਜਾਬ ਵਿਧਾਨਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਸਰਗਰਮ ਹਨ। ਸਿਆਸੀ ਪਾਰਟੀਆਂ ਵੱਲੋਂ ਇੱਕ ਦੂਜੇ ਤੇ ਹਮਲੇ ਵੀ ਕੀਤੇ ਜਾ ਰਹੇ ਹਨ। ਇਸੇ ਚੱਲਦੇ ਕਾਂਗਰਸ ਵੱਲੋਂ ਪ੍ਰੈਸ ਕਾਨਫਰੰਸ ਰਾਹੀ ਭਾਜਪਾ ਸਰਕਾਰ ਖਿਲਾਫ ਬਰੋਸ਼ਨ ਜਾਰੀ ਕੀਤਾ ਗਿਆ। ਦੱਸ ਦਈਏ ਕਿ ਗੁਜਰਾਤ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਹਾਰਦਿਕ ਪਟੇਲ ਵੱਲੋ ਇਹ ਬਰੋਸ਼ਰ ਜਾਰੀ ਕੀਤਾ ਗਿਆ ਹੈ। ਉਨ੍ਹਾਂ ਦੇ ਨਾਲ ਕਾਂਗਰਸ ਦੇ ਬੁਲਾਰੇ ਪਵਨ ਖੇੜਾ ਅਤੇ ਹੋਰ ਆਗੂ ਵੀ ਮੌਜੂਦ ਸਨ। ਇਸ ਬਰੋਸ਼ਰ ਵਿਚ ਭਾਜਪਾ ਸ਼ਾਸਿਤ ਸੂਬਿਆਂ ਵਿਚ ਮਾੜੀ ਕਾਰਗੁਜਾਰੀ ਦਾ ਅੰਕੜਿਆ ਸਮੇਤ ਵੇਰਵਾ ਦਿੱਤਾ ਗਿਆ ਹੈ।

ਦੱਸ ਦਈਏ ਕਿ ਬਰੋਸ਼ਰ ਵਿਚ ਦੇਸ਼ ਦੀਆਂ ਸਿਹਤ ਸੇਵਾਵਾਂ, ਰੁਜ਼ਗਾਰ, ਸਿੱਖਿਆ ਆਦਿ ਦਾ ਵੇਰਵਾ ਦਿੱਤਾ ਗਿਆ ਹੈ। ਕਾਂਗਰਸ ਸ਼ਾਸਿਤ ਪ੍ਰਦੇਸ਼ ਪੰਜਾਬ ਬਾਰੇ ਇਸ ਵਿਚ ਕੋਈ ਵੇਰਵਾ ਨਹੀ ਹੈ। ਇਸ ਬਰੋਸ਼ਰ ਦੀ ਪੰਜਾਬ ਵਿਚ ਕੀ ਮਹਤੱਤਾ ਰਹੇਗੀ। ਇਸ ਬਾਰੇ ਵਿਸ਼ੇਸ਼ ਤੋਰ ‘ਤੇ ਪਹੁੰਚੇ ਗੁਜਰਾਤ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਹਾਰਦਿਕ ਪਟੇਲ ਨੇ ਕਿਹਾ ਕਿ ਦੇਸ਼ ਵਿਚ ਭਾਜਪਾ ਦੇ ਮਾੜੇ ਸ਼ਾਸਨ ਦਾ ਖੁਲਾਸਾ ਇਹ ਬਰੋਸ਼ਰ ਕਰੇਗਾ।

ਦੁਚਿੱਤੀ ਵਿਚ ਕਾਂਗਰਸ

ਵਿਧਾਨ ਸਭਾ ਚੋਣਾਂ ਲੜ ਰਹੀ ਕਾਂਗਰਸ ਦੁਚਿੱਤੀ ਵਿਚ ਹੈ। ਕਿ ਉਹ ਪੰਜਾਬ ਵਿਚ ਪੰਜ ਸਾਲਾ ਦੇ ਰਾਜ ਨੂੰ ਆਪਣੀਆਂ ਪ੍ਰਾਪਤੀਆਂ ਦਾ ਆਧਾਰ ਬਣਾਵੇ ਜਾਂ ਫਿਰ ਚਰਨਜੀਤ ਸਿੰਘ ਚੰਨੀ ਦੇ 111 ਦਿਨਾਂ ਦੇ ਰਾਜ ਨੂੰ ਆਪਣੇ ਪ੍ਰਚਾਰ ਦਾ ਆਧਾਰ ਬਣਾਵੇ। ਚੰਡੀਗੜ੍ਹ ਵਿਖੇ ਪ੍ਰੇਸ ਕਾਨਫਰੰਸ ਨੂੰ ਸੰਬੋਧਿਤ ਕਰਦਿਆ ਹਾਰਦਿਕ ਪਟੇਲ ਨੇ ਕਿਹਾ ਕਿ ਪੰਜਾਬ ਵਿਚ ਕਾਂਗਰਸ ਨੇ ਪੰਜ ਸਾਲਾਂ ਦੋਰਾਨ 12 ਲੱਖ ਤੋ ਵੱਧ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦਿੱਤਾ। ਨਾਲ ਹੀ ਹਾਰਦਿਕ ਨੇ ਕਿਹਾ ਕਿ ਚੰਨੀ ਨੇ 111 ਦਿਨਾਂ ਦੇ ਆਪਣੇ ਰਾਜ ਵਿਚ ਕਈ ਕੰਮ ਕੀਤੇ ਹਨ।

ਮੁੱਖ ਮੰਤਰੀ ਚੰਨੀ ਦਾ ਮੀ ਟੂ ਮਾਮਲਾ

ਪ੍ਰੈਸ ਕਾਨਫਰੰਸ ਦੌਰਾਨ ਮੁੱਖ ਮੰਤਰੀ ਚੰਨੀ ਦਾ ਦੋ ਸਾਲ ਪਹਿਲਾਂ ਇੱਕ ਮਹਿਲਾ ਆਈਏਐਸ ਨਾਲ ਮੀਟੂ ਦਾ ਮਾਮਲਾ ਵੀ ਗੂੰਜਿਆ। ਇਸਦੇ ਜਵਾਬ ਵਿਚ ਹਾਰਦਿਕ ਪਟੇਲ ਨੇ ਕਿਹਾ ਕਿ ਜਦੋ ਮੁੱਖ ਮੰਤਰੀ ਚੰਨੀ ਨੇ ਇਸ ਬਾਰੇ ਮੁਆਫੀ ਮੰਗ ਲਈ ਸੀ ਤਾਂ ਇਸ ਮਾਮਲੇ ਦਾ ਅੰਤ ਮੰਨਿਆ ਜਾਣਾ ਚਾਹੀਦਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਮੁਆਫੀ ਮੰਗੀ ਸੀ। ਇਸ ਲਈ ਮਾਮਲਾ ਖਤਮ ਹੋਇਆ ਮੰਨਿਆ ਜਾਣਾ ਚਾਹੀਦਾ ਹੈ।

ਨਵਜੋਤ ਸਿੰਧੂ ਦਾ ਮਾਮਲਾ

ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੰਘ ਸਿਧੂ ਦੇ ਨਾਮ ਦੇ ਵਿਵਾਦ ‘ਤੇ ਹਾਰਦਿਕ ਨੇ ਕਿਹਾ ਕਿ ਸਿੱਧੂ ਇਹ ਕਹਿ ਚੁੱਕੇ ਹਨ ਕਿ ਪਾਰਟੀ ਮੁੱਖ ਮੰਤਰੀ ਦੇ ਚਿਹਰੇ ਬਾਰੇ ਜੋ ਵੀ ਫੈਸਲਾ ਕਰੇਗੀ। ਉਸਨੂੰ ਮੰਨਿਆ ਜਾਵੇਗਾ। ਇਸ ਲਈ ਹੁਣ ਇਸ ਬਾਰੇ ਕੋਈ ਸ਼ੰਕਾ ਹੀ ਨਹੀ ਹੈ।

ਇਹ ਵੀ ਪੜੋ: ਕੀ ਅੱਧੀ-ਅੱਧੀ ਪਾਰੀ ਖੇਡ ਸਕਦੇ ਹਨ ਸਿੱਧੂ-ਚੰਨੀ?

ETV Bharat Logo

Copyright © 2025 Ushodaya Enterprises Pvt. Ltd., All Rights Reserved.