ਜਲੰਧਰ: ਪੰਜਾਬ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪ੍ਰੈਸ ਕਾਨਫਰੰਸ ਕਰ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ’ਤੇ ਵੱਡੇ ਸਵਾਲ ਖੜੇ ਕੀਤੇ ਹਨ। ਖਹਿਰਾ ਨੇ ਸੰਤ ਸੀਚੇਵਾਲ ’ਤੇ ਇਲਜ਼ਾਮ ਲਗਾਏ ਹਨ ਕਿ ਉਹਨਾਂ ਨੇ ਸੁਲਤਾਨਪੁਰ ਲੋਧੀ ਦੇ 2 ਪਿੰਡ ਜਾਮੇਵਾਲ ਵਿੱਚ 56 ਕਨਾਲ 7 ਏਕੜ ਅਤੇ ਫਤਿਹਵਾਲਾ ਵਿੱਚ 112 ਕਨਾਲ 14 ਏਕੜ ਜ਼ਮੀਨ ’ਤੇ ਕਬਜ਼ਾ ਕੀਤਾ ਹੋਇਆ ਹੈ। ਇਹ ਜ਼ਮੀਨ ਪੰਜਾਬ ਸਰਕਾਰ ਦੇ ਮਾਲ ਵਿਭਾਗ ਕੋਲ ਹੈ।
ਇਹ ਵੀ ਪੜੋ: ਭਾਰਤ ਪਾਕਿਸਤਾਨ ਸਰਹੱਦ ਤੋਂ 2 ਪਾਕਿਸਤਾਨੀ ਨਾਗਰਿਕ ਕਾਬੂ
ਖਹਿਰਾ ਨੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ: ਇਸ ਸਬੰਧੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸੀਐਮ ਭਗਵੰਤ ਮਾਨ ਨੂੰ ਪੱਤਰ ਲਿਖਿਆ ਹੈ ਕਿ ਟਰੱਸਟ ਰਾਹੀਂ ਸੰਤ ਸੀਚੇਵਾਲ ਤੋਂ ਇਨ੍ਹਾਂ ਦੋਵਾਂ ਪਿੰਡਾਂ ਦੀ ਸਰਕਾਰੀ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਛੁਡਵਾਇਆ ਜਾਵੇ। ਇਸ ਦੇ ਨਾਲ ਹੀ ਖਹਿਰਾ ਨੇ ਮੁੱਖ ਮੰਤਰੀ ਨੂੰ ਲਿਖੇ ਪੱਤਰ ਦੀ ਇੱਕ ਕਾਪੀ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਵੀ ਭੇਜੀ ਹੈ।
ਖਹਿਰਾ ਨੇ ਮੁੱਖ ਮੰਤਰੀ ਨੂੰ ਪੱਤਰ ਲਿਖਦੇ ਹੋਏ ਲਿਖਿਆ ਕਿ ਸਰਕਾਰ ਜ਼ਮੀਨਾਂ 'ਤੇ ਕੀਤੇ ਨਾਜਾਇਜ਼ ਕਬਜ਼ਿਆਂ ਨੂੰ ਛੁਡਾਉਣ ਲਈ ਗੰਭੀਰ ਯਤਨ ਕਰ ਰਹੀ ਹੈ। ਇਸੇ ਕੜੀ ਤਹਿਤ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ’ਤੇ ਵੀ ਧਿਆਨ ਦਿੱਤਾ ਜਾਵੇ। ਉਹਨਾਂ ਨੇ ਕਿਹਾ ਕਿ ਸੰਤ ਸੀਚੇਵਾਲ ਨੇ ਜਿਸ ਸਰਕਾਰੀ ਜ਼ਮੀਨ ’ਤੇ ਕਬਜਾ ਕੀਤਾ ਹੈ ਉਹ ਤਹਿਸੀਲ ਸੁਲਤਾਨਪੁਰ ਲੋਧੀ ਦੇ ਪਿੰਡ ਜਾਮੇਵਾਲ ਅਤੇ ਫਤਿਹਵਾਲਾ ਦੇ ਦੋ ਪਿੰਡਾਂ ਅਧੀਨ ਹੈ। ਖਹਿਰਾ ਨੇ ਕਿਹਾ ਕਿ ਟਰੱਸਟ ਦਾ ਪਿੰਡ ਜਾਮੇਵਾਲ 'ਚ 56 ਕਨਾਲ ਜਾਂ 7 ਏਕੜ, ਜਦਕਿ ਪਿੰਡ ਫਤਿਹਵਾਲਾ 'ਚ 112 ਕਨਾਲ ਜਾਂ 14 ਏਕੜ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਹੈ।
ਖਹਿਰਾ ਨੇ ਕਿਹਾ ਕਿ ਟਰੱਸਟ ਵੱਲੋਂ ਦਹਾਕਿਆਂ ਤੋਂ ਇਸ ਜ਼ਮੀਨ ਦੀ ਖੇਤੀ ਲਈ ਵਰਤੋਂ ਕੀਤੀ ਜਾ ਰਹੀ ਹੈ ਪਰ ਟਰੱਸਟ ਨੇ ਕਦੇ ਵੀ ਕੋਈ ਆਮਦਨ ਸਬੰਧਤ ਪੰਚਾਇਤਾਂ ਕੋਲ ਜਮ੍ਹਾਂ ਨਹੀਂ ਕਰਵਾਈ, ਜਿਸ ਕਾਰਨ ਉਹ ਸਰਕਾਰ ਦੇ ਡਿਫਾਲਟਰ ਬਣਦੇ ਹਨ। ਉਹਨਾਂ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਤੁਸੀਂ ਇਸ ਮਾਮਲੇ ਵਿੱਚ ਜਲਦੀ ਹੀ ਇਨਸਾਫ ਕਰੋਗੇ।
ਇਹ ਵੀ ਪੜੋ: Raksha Bandhan 2022: ਜਾਣੋ ਕਿਸ ਮੁਹੂਰਤ 'ਚ ਬੰਨ੍ਹ ਸਕਦੇ ਹੋ ਰੱਖੜੀ, ਕਿੰਨਾ ਰਹੇਗਾ ਰੱਖੜੀਆਂ 'ਤੇ ਭਦਰਾ ਦਾ ਅਸਰ
-
My live on illegal encroachment of Panchayat lands by two Aap Rajya Sabha Mp’s Baba Seechewal & Ashok Mittal of Lovely University along with documents-khaira https://t.co/bqfJZsBKJI https://t.co/FPF5JYM32a
— Sukhpal Singh Khaira (@SukhpalKhaira) August 10, 2022 " class="align-text-top noRightClick twitterSection" data="
">My live on illegal encroachment of Panchayat lands by two Aap Rajya Sabha Mp’s Baba Seechewal & Ashok Mittal of Lovely University along with documents-khaira https://t.co/bqfJZsBKJI https://t.co/FPF5JYM32a
— Sukhpal Singh Khaira (@SukhpalKhaira) August 10, 2022My live on illegal encroachment of Panchayat lands by two Aap Rajya Sabha Mp’s Baba Seechewal & Ashok Mittal of Lovely University along with documents-khaira https://t.co/bqfJZsBKJI https://t.co/FPF5JYM32a
— Sukhpal Singh Khaira (@SukhpalKhaira) August 10, 2022
ਸੰਤ ਸੀਚੇਵਾਲ ਨੇ ਦਿੱਤਾ ਸਪੱਸ਼ਟੀਕਰਨ: ਉਥੇ ਹੀ ਇਸ ਮਾਮਲੇ ਵਿੱਚ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਸੁਖਪਾਲ ਸਿੰਘ ਖਹਿਰਾ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ ਸਾਡਾ ਕਿਸੇ ਜ਼ਮੀਨ ‘ਤੇ ਕੋਈ ਨਾਜਾਇਜ਼ ਕਬਜ਼ਾ ਨਹੀਂ ਹੈ। ਉਹਨਾਂ ਨੇ ਕਿਹਾ ਕਿ ਅਸੀਂ ਗਊਆਂ ਦੀ ਸਾਂਭ ਸੰਭਾਲ ਲਈ ਜ਼ਮੀਨ ਦੀ ਖਰੀਦ ਕੀਤੀ ਸੀ ਅਤੇ ਸਰਕਾਰ ਨੂੰ 2 ਸਾਲ ਫੀਸ ਵੀ ਅਦਾ ਕੀਤੀ ਗਈ ਸੀ। ਸੰਤ ਸੀਚੇਵਾਲ ਨੇ ਕਿਹਾ ਕੀ ਜੇਕਰ ਪੰਜਾਬ ਦੇ ਮੰਤਰੀ ਇਹ ਜ਼ਮੀਨ ਸਾਡੇ ਕੋਲੋਂ ਮੰਗਦੇ ਹਨ ਤਾਂ ਅਸੀਂ ਉਹਨਾਂ ਨੂੰ ਦੇ ਦੇਵਾਂਗੇ ਅਤੇ ਸਰਕਾਰ ਤੋਂ ਇਹਨਾਂ ਗਊਆਂ ਦੀ ਦੇਖਭਾਲ ਦੀ ਵੀ ਮੰਗ ਕਰਾਂਗੇ।