ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਸਾਬਕਾ ਮੰਤਰੀ ਅਤੇ ਕਾਂਗਰਸੀ ਆਗੂ ਸੰਗਤ ਸਿੰਘ ਗਿਲਜੀਆਂ ਨੂੰ ਰਾਹਤ ਨਹੀਂ ਮਿਲੀ ਹੈ। ਦੱਸ ਦਈਏ ਕਿ ਉਨ੍ਹਾਂ ਦੀ ਪਟੀਸ਼ਨ ’ਤੇ ਸੁਣਵਾਈ 4 ਜੁਲਾਈ ਨੂੰ ਹੋਵੇਗੀ। ਦੱਸ ਦਈਏ ਕਿ ਸਾਬਕਾ ਮੰਤਰੀ ਗਿਲਜੀਆਂ ਨੇ ਆਪਣੇ ਖਿਲਾਫ ਦਰਜ ਐਫਆਈਆਰ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਪਟੀਸ਼ਨ ਦਾਇਰ ਕੀਤੀ ਗਈ ਸੀ।
ਹਾਈਕੋਰਟ ਤੋਂ ਨਹੀਂ ਕੋਈ ਰਾਹਤ: ਦੱਸ ਦਈਏ ਕਿ ਗਿਲਜੀਆ ਨੇ ਆਪਣੇ ਖਿਲਾਫ ਦਰਜ ਐਫਆਈਆਰ ਨੂੰ ਰੱਦ ਕਰਵਾਉਣ ਦੇ ਲਈ ਹਾਈਕੋਰਟ ’ਚ ਪਟੀਸ਼ਨ ਦਾਇਰ ਕੀਤੀ ਸੀ। ਜਿਸ ’ਤੇ ਹਾਈਕੋਰਟ ਨੇ ਕਿਹਾ ਕਿ ਇਸ ਸਮੇਂ ਛੁੱਟੀ ਹੋਣ ਦੇ ਕਾਰਨ ਸਿਰਫ ਜਰੂਰੀ ਮਾਮਲਿਆਂ ਤੇ ਹੀ ਸੁਣਵਾਈ ਹੋ ਰਹੀ ਹੈ ਅਤੇ ਇਹ ਕੋਈ ਜ਼ਰੂਰੀ ਮਾਮਲਾ ਨਹੀਂ ਹੈ ਅਤੇ ਇਸ ’ਤੇ ਰੈਗੁਲਰ ਬੇਂਚ ਹੀ ਸੁਣਵਾਈ ਕਰ ਸਕਦਾ ਹੈ।
4 ਜੁਲਾਈ ਨੂੰ ਅਗਲੀ ਸੁਣਵਾਈ: ਹਾਈਕੋਰਟ ਨੇ ਇਹ ਵੀ ਕਿਹਾ ਕਿ ਜੇਕਰ ਪਟੀਸ਼ਨਕਰਤਾ ਕੋਈ ਰਾਹਤ ਚਾਹੁੰਦਾ ਹੈ ਤਾਂ ਉਹ ਅਗਾਉਂ ਜਮਾਨਤ ਦੀ ਪਟੀਸ਼ਨ ਦਾਖਿਲ ਕਰ ਸਕਦਾ ਹੈ। ਫਿਲਹਾਲ ਮਾਮਲੇ ਦੀ ਅਗਲੀ ਸੁਣਵਾਈ 4 ਜੁਲਾਈ ਨੂੰ ਹੋਵੇਗੀ।
ਸਾਧੂ ਸਿੰਘ ਧਰਮਸੋਤ ਦੀ ਗ੍ਰਿਫਤਾਰੀ: ਕਾਬਿਲੇਗੌਰ ਹੈ ਕਿ ਜੰਗਲਾਤ ਵਿਭਾਗ ਵਿੱਚ ਘੁਟਾਲੇ (Scams in the forest department) ਮਾਮਲੇ ਵਿੱਚ ਵਿਜੀਲੈਂਸ ਨੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਗ੍ਰਿਫ਼ਤਾਰ ਕੀਤਾ ਗਿਆ ਹੈ। ਨਾਲ ਹੀ ਉਨ੍ਹਾਂ ਵੱਲੋਂ ਇਸੇ ਮਾਮਲੇ ਵਿੱਚ ਕਾਂਗਰਸੀ ਆਗੂ ਸੰਗਤ ਸਿੰਘ ਗਿਲਜੀਆਂ ਖਿਲਾਫ ਵੀ ਪਰਚਾ ਦਰਜ ਕੀਤਾ ਗਿਆ ਸੀ।
ਜੰਗਲਾਤ ਵਿਭਾਗ ਵਿੱਚ ਘੁਟਾਲੇ ਦੇ ਲੱਗੇ ਨੇ ਇਲਜ਼ਾਮ: ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ’ਤੇ ਜੰਗਤਾਲ ਵਿਭਾਗ ਵਿੱਚ ਘੁਟਾਲਾ ਕਰਨ ਦੇ ਇਲਜ਼ਾਮ ਲੱਗੇ ਹਨ। ਦੱਸ ਦਈਏ ਕਿ ਇਲਜ਼ਾਮ ਲੱਗੇ ਹਨ ਕਿ ਸਾਬਕਾ ਮੰਤਰੀ ਧਰਮਸੋਤ ਨੇ ਦਰਖ਼ਤ ਵੱਢਣ ਤੋਂ ਲੈ ਕੇ ਬੂਟੇ ਲਗਾਉਣ ਤਕ ਹਰ ਪਾਸੇ ਤੋਂ ਕਮਿਸ਼ਨ ਲਈ ਸੀ। ਦੱਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਸਾਧੂ ਸਿੰਘ ਧਰਮਸੋਤ ਮੰਤਰੀ ਸਨ।
ਗਿਲਜੀਆਂ ਖ਼ਿਲਾਫ਼ ਵੀ FIR: ਇਸੇ ਮਾਮਲੇ ਵਿੱਚ ਹਿੱਸੇਦਾਰ ਹੋਣ ਕਾਰਨ ਕਾਂਗਰਸੀ ਆਗੂ ਸੰਗਤ ਸਿੰਘ ਗਿਲਜੀਆਂ ‘ਤੇ ਵੀ ਮਾਮਲਾ ਦਰਜ ਕੀਤਾ ਗਿਆ ਹੈ। ਦੱਸ ਦਈਏ ਕਿ ਸਾਧੂ ਸਿੰਘ ਧਰਮਸੋਤ ਤੇ ਗਿਲਜੀਆਂ ਦੋਵਾਂ ਦਾ ਨਾਂ ਇੱਕ ਹੀ ਪਰਚੇ ਵਿੱਚ ਦਰਜ ਹੈ।
ਇਹ ਵੀ ਪੜੋ: DGP ਦੀ ਫੋਟੋ ਦੀ ਹੋਈ ਗਲਤ ਵਰਤੋਂ, ਜਾਅਲੀ ID ਬਣਾ ਕੀਤਾ ਇਹ ਵਾਕਾ