ਚੰਡੀਗੜ੍ਹ: ਨਿਗਮ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਪੰਜਾਬ ਦੇ 4 ਜ਼ਿਲ੍ਹਿਆਂ ਦੇ ਨਤੀਜੇ ਸਾਹਮਣੇ ਆਏ ਹਨ। ਅਬੋਹਰ, ਬਠਿੰਡਾ, ਹੁਸ਼ਿਆਰਪੁਰ ਤੇ ਮੋਗਾ ਦੇ ਨਤੀਜੇ ਸਾਹਮਣੇ ਆਏ ਹਨ ਜਿਸ 'ਚ ਜ਼ਿਮਨੀ ਚੋਣਾਂ 'ਚ ਕਾਂਗਰਸ ਦਾ ਕਬਜ਼ਾ ਹੁੰਦਾ ਦਿਖ ਰਿਹਾ ਹੈ।
- ਅਬੋਹਰ 'ਚ 50 'ਚੋਂ ਕਾਂਗਰਸ ਨੇ 49 ਸੀਟਾਂ 'ਤੇ ਕਬਜ਼ਾ ਕੀਤਾ ਹੈ। 1 ਸੀਟ ਅਕਾਲੀਆਂ ਦੇ ਖਾਤੇ 'ਚ ਆਈ ਹੈ। ਇੱਥੇ ਨਾ ਆਜ਼ਾਦ ਉਮੀਦਵਾਰਾਂ ਦਾ ਜਾਦੂ ਚੱਲਿਆ ਤੇ ਨਾਂ ਹੀ ਆਪ ਦਾ।
- ਬਠਿੰਡਾ 'ਚ ਉਨ੍ਹਾਂ ਦੀ ਝੋਲੀ 43 ਸੀਟਾਂ ਆਈਆਂ ਹਨ। 7 ਸੀਟਾਂ 'ਚ ਅਕਾਲੀ ਨੂੰ ਜਿੱਤ ਮਿਲੀ ਹੈ।
- ਮੋਗਾ 'ਚ ਕਾਂਗਰਸ ਦਾ ਆਜ਼ਾਦ ਉਮੀਦਾਵਾਰਾਂ ਨਾਲ ਫੱਸਵਾਂ ਮੁਕਾਬਲਾ ਸੀ ਪਰ ਉੱਥੇ ਵੀ ਕਾਂਗਰਸ ਅੱਗੇ ਨਿਕਲ ਆਈ ਹੈ। ਮੋਗੇ ਦੀਆਂ 50 ਸੀਟਾਂ 'ਚ ਕਾਂਗਰਸ ਨੇ ਆਪਣੇ ਨਾਂਅ 20 ਸੀਟਾਂ ਕੀਤੀਆਂ ਹਨ। ਅਕਾਲੀ ਦਲ ਵੀ 15 ਸੀਟਾਂ ਹਾਸਿਲ ਕਰਨ 'ਚ ਕਾਮਯਾਬ ਰਿਹਾ ਹੈ। ਇਨ੍ਹਾਂ ਦੇ ਨਾਲ ਹੀ ਆਜ਼ਾਦ ਉਮੀਦਵਾਰਾਂ ਨੇ 10 ਸੀਟਾਂ ਹਾਸਿਲ ਕੀਤੀਆਂ ਹਨ।
- ਹੁਸ਼ਿਆਰਪੁਰ 'ਚ ਕਾਂਗਰਸ ਦੇ ਖਾਤੇ 41 ਸੀਟਾਂ ਆਈਆਂ ਹਨ। ਇਸ ਜ਼ਿਲ੍ਹੇ 'ਚ ਬੀਜੇਪੀ ਆਪਣਾ ਖਾਤਾ ਖੋਲ੍ਹਣ 'ਚ ਸਮਰੱਥ ਰਹੀ ਹੈ। ਇਸ ਜ਼ਿਲ੍ਹੇ 'ਚ ਬੀਜੇਪੀ ਨੂੰ 4 ਵੋਟਾਂ ਮਿਲਿਆਂ ਹਨ ਤੇ ਨਾਲ ਹੀ ਆਪ ਤੇ ਆਜ਼ਾਦ ਉਮੀਦਵਾਰਾਂ ਨੂੰ 2 ਤੇ ਤਿੰਨ ਸੀਟਾਂ ਮਿਲਿਆਂ ਹਨ।