ETV Bharat / city

ਲੰਬੇ ਇੰਤਜ਼ਾਰ ਤੋਂ ਬਾਅਦ ਸੀਐੱਮ ਚੰਨੀ ਦੇ ਹੈਲੀਕਾਪਟਰ ਨੂੰ ਮਿਲੀ ਉੱਡਣ ਦੀ ਇਜ਼ਾਜਤ

author img

By

Published : Feb 14, 2022, 2:29 PM IST

Updated : Feb 14, 2022, 2:53 PM IST

ਪੀਐੱਮ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਦੌਰਾਨ ਸੀਐੱਮ ਚਰਨਜੀਤ ਸਿੰਘ ਚੰਨੀ ਨੂੰ ਹਵਾਈ ਉਡਾਣ ਦੀ ਇਜਾਜ਼ਤ ਨਹੀਂ ਮਿਲੀ ਜਿਸ ਕਾਰਨ ਉਹ ਹੁਸ਼ਿਆਰਪੁਰ ਦੀ ਰੈਲੀ ਚ ਸ਼ਾਮਲ ਨਹੀਂ ਸਕੇ। ਹਾਲਾਂਕਿ ਲੰਬਾ ਸਮਾਂ ਇੰਤਜਾਰ ਕਰਨ ਤੋਂ ਬਾਅਦ ਉਨ੍ਹਾਂ ਨੂੰ ਉਡਾਣ ਦੀ ਇਜ਼ਾਜਤ ਮਿਲ ਗਈ ਹੈ ਹੁਣ ਸੀਐੱਮ ਗੁਰਦਾਸਪੁਰ ਰੈਲੀ ਚ ਸ਼ਾਮਲ ਹੋਣਗੇ।

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ

ਚੰਡੀਗੜ੍ਹ: ਪੰਜਾਬ ਵਿਧਾਨਸਭਾ ਚੋਣਾਂ 2022 ਨੂੰ ਲੈ ਕੇ ਸਿਆਸੀ ਅਖਾੜਾ ਪੂਰੀ ਤਰ੍ਹਾਂ ਨਾਲ ਭਖਿਆ ਹੋਇਆ ਹੈ। ਚੋਣਾਂ ਦੇ ਚੱਲਦਿਆਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਲੰਧਰ ਵਿਖੇ ਚੋਣ ਰੈਲੀ ਕੀਤੀ ਜਾਵੇਗੀ। ਜਿਸ ਨੂੰ ਲੈ ਕੇ ਪਹਿਲਾਂ ਹੀ ਰਾਜਨੀਤੀਕ ਹਲਚਲ ਤੇਜ਼ ਹੋ ਗਈ ਹੈ।

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ

ਪੀਐੱਮ ਮੋਦੀ ਦੀ ਰੈਲੀ ਦੇ ਚੱਲਦਿਆ ਹੀ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੈਲੀਕਾਪਟਰ ਨੂੰ ਉੱਡਣ ਦੀ ਇਜ਼ਾਜ਼ਤ ਨਹੀਂ ਮਿਲੀ ਜਿਸ ਕਾਰਨ ਉਹ ਹੁਸ਼ਿਆਰਪੁਰ ਹੋ ਰਹੀ ਰੈਲੀ ’ਚ ਸ਼ਾਮਲ ਨਹੀਂ ਹੋ ਸਕੇ। ਹਾਲਾਂਕਿ ਲੰਬੇ ਇੰਤਜ਼ਾਰ ਤੋਂ ਬਾਅਦ ਸੀਐੱਮ ਚੰਨੀ ਦੇ ਹੈਲੀਕਾਪਟਰ ਨੂੰ ਉੱਡਣ ਦੀ ਇਜ਼ਾਜਤ ਮਿਲ ਗਈ ਜਿਸ ਤੋਂ ਬਾਅਦ ਹੁਣ ਉਹ ਗੁਰਦਾਸਪੁਰ ਰੈਲੀ ਚ ਸ਼ਾਮਲ ਹੋਣਗੇ।

2 ਘੰਟੇ ਬਾਅਦ ਮਿਲੀ ਇਜ਼ਾਜਤ

ਫਿਲਹਾਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੁਣ ਗੁਰਦਾਸਪੁਰ ਵਿਖੇ ਹੋਣ ਵਾਲੀ ਰੈਲੀ ’ਚ ਸ਼ਾਮਲ ਹੋਣਗੇ। ਇਸ ਤੋਂ ਪਹਿਲਾਂ ਪੀਐੱਮ ਦੀ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਨੋ ਫਲਾਇੰਗ ਜੋਨ ਬਣਾਇਆ ਗਿਆ ਸੀ ਜਿਸ ਕਾਰਨ ਉਨ੍ਹਾਂ ਨੂੰ ਜਾਣ ਦੀ ਇਜਾਜ਼ਤ ਨਹੀਂ ਮਿਲੀ। ਇਸ ਤੋਂ ਬਾਅਦ ਮੁੱਖ ਮੰਤਰੀ ਆਪਣੇ ਸਰਕਾਰੀ ਨਿਵਾਸ ਗਏ ਅਤੇ ਉੱਥੇ ਉਨ੍ਹਾਂ ਨੇ ਵਰਚੁਅਲ ਮੀਟਿੰਗ ਕਰ ਆਪਣੇ ਚਾਪਰ ਨੂੰ ਉੱਡਣ ਦੀ ਇਜਾਜ਼ਤ ਮੰਗੀ। ਜਿਸਤੋਂ ਬਾਅਦ ਤਕਰੀਬਨ ਦੋ ਘੰਟੇ ਦੇ ਇੰਤਜ਼ਾਰ ਤੋਂ ਬਾਅਦ ਉਨ੍ਹਾਂ ਨੂੰ ਇਜ਼ਾਜਤ ਮਿਲੀ। ਹਾਲਾਂਕਿ ਕਾਂਗਰਸ ਦੀ ਹੁਸ਼ਿਆਰਪੁਰ ਰੈਲੀ ਖਤਮ ਹੋ ਚੁੱਕੀ ਹੈ ਹੁਣ ਸੀਐੱਮ ਗੁਰਦਾਸਪੁਰ ਦੀ ਰੈਲੀ ਚ ਸ਼ਾਮਲ ਹੋਣਗੇ।

ਦੱਸ ਦਈਏ ਕਿ ਜਦੋਂ ਵੀ ਪ੍ਰਧਾਨ ਮੰਤਰੀ ਕਿਸੇ ਵੀ ਰਾਜ ਦਾ ਦੌਰਾ ਕਰਦੇ ਹਨ ਤਾਂ ਪ੍ਰੋਟੋਕੋਲ ਦੇ ਤਹਿਤ ਕੋਈ ਫਲਾਇੰਗ ਜ਼ੋਨ ਨਹੀਂ ਹੁੰਦਾ, ਜਿਸ ਵਿੱਚ ਕਿਸੇ ਵੀ ਨਿੱਜੀ ਜੈੱਟ ਜਾਂ ਹੈਲੀਕਾਪਟਰ ਨੂੰ ਉਡਾਣ ਭਰਨ ਦੀ ਇਜਾਜ਼ਤ ਨਹੀਂ ਹੁੰਦੀ।

ਹੁਸ਼ਿਆਰਪੁਰ ’ਚ ਸੀ ਰਾਹੁਲ ਗਾਂਧੀ ਰੈਲੀ

ਦਰਅਸਲ ਅੱਜ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਦੀ ਹੁਸ਼ਿਆਰਪੁਰ 'ਚ ਰੈਲੀ ਸੀ, ਜਿਸ 'ਚ ਮੁੱਖ ਮੰਤਰੀ ਨੇ ਪਹੁੰਚਣਾ ਸੀ ਪਰ ਉਹ ਨਹੀਂ ਪਹੁੰਚ ਸਕੇ। ਮੁੱਖ ਮੰਤਰੀ ਨੇ ਸਵੇਰੇ 9:30 ਵਜੇ ਮੁੱਖ ਚੋਣ ਅਧਿਕਾਰੀ ਨੂੰ ਮਿਲ ਕੇ ਸ਼ਿਕਾਇਤ ਦੇਣੀ ਸੀ, ਪਰ ਉਨ੍ਹਾਂ ਨੇ ਨਹੀਂ ਦਿੱਤੀ, ਇਸ ਤੋਂ ਬਾਅਦ ਉਨ੍ਹਾਂ ਨੇ ਚੰਡੀਗੜ੍ਹ ਪੰਜਾਬ ਕਾਂਗਰਸ ਭਵਨ 'ਚ ਆਪਣੇ ਪ੍ਰੋਗਰਾਮ 'ਚ ਪ੍ਰੈੱਸ ਕਾਨਫਰੰਸ ਕੀਤੀ, ਜਿਸ ਤੋਂ ਬਾਅਦ ਉਹ ਹੁਸ਼ਿਆਰਪੁਰ ਰੈਲੀ ਚ ਹੈਲੀਕਾਪਟਰ ਰਾਹੀਂ ਨਿਕਲੇ ਸੀ, ਪਰ ਉਹ ਉੱਥੇ ਪਹੁੰਚ ਨਹੀਂ ਸਕੇ।

ਇਹ ਵੀ ਪੜੋ: ਸੀਐੱਮ ਚੰਨੀ ਨੇ ਪੰਜਾਬ ਦੇ ਲੋਕਾਂ ਲਈ ਕੀਤੇ ਵੱਡੇ ਐਲਾਨ, ਵਿਰੋਧੀਆਂ ’ਤੇ ਸਾਧੇ ਨਿਸ਼ਾਨੇ

Last Updated : Feb 14, 2022, 2:53 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.