ETV Bharat / city

ਸੀਐੱਮ ਚੰਨੀ ਦੇ ਭਰਾ ਵੱਲੋਂ ਬਗਾਵਤ, ਬੱਸੀ ਪਠਾਣਾ ਤੋਂ ਭਰਿਆ ਪਰਚਾ

ਪੰਜਾਬ ਦੇ ਸੀਐੱਮ ਚਰਨਜੀਤ ਸਿੰਘ ਚੰਨੀ ਦੇ ਭਰਾ ਡਾ: ਮਨੋਹਰ ਸਿੰਘ ਨੇ ਬੱਸੀ ਪਠਾਣਾ ਤੋਂ ਆਜ਼ਾਦ ਉਮੀਦਵਾਰ (cm Channi brother Dr Manohar Singh filed nomination from Bassi Pathana) ਵੱਜੋਂ ਨਾਮਜ਼ਦਗੀ ਪੱਤਰ ਦਾਖਿਲ ਕੀਤਾ ਹੈ।

ਡਾ: ਮਨੋਹਰ ਸਿੰਘ ਨੇ ਬੱਸੀ ਪਠਾਣਾ ਤੋਂ ਆਜ਼ਾਦ ਉਮੀਦਵਾਰ ਵੱਜੋਂ ਨਾਮਜ਼ਦਗੀ ਭਰੀ

author img

By

Published : Jan 28, 2022, 5:12 PM IST

Updated : Jan 28, 2022, 8:31 PM IST

ਚੰਡੀਗੜ੍ਹ: ਸੂਬੇ ਭਰ ਚ ਜਿੱਥੇ ਪੰਜਾਬ ਵਿਧਾਨਸਭਾ ਚੋਣਾਂ 2022 ਨੂੰ ਲੈ ਕੇ ਚੋਣ ਅਖਾੜਾ ਪੂਰੀ ਤਰ੍ਹਾਂ ਨਾਲ ਭਖਿਆ ਹੋਇਆ ਹੈ। ਉੱਥੇ ਹੀ ਦੂਜੇ ਪਾਸੇ ਕਾਂਗਰਸ ਮੁਸਬਿਤ ਚ ਘਿਰਦੀ ਹੋਈ ਨਜਰ ਆ ਰਹੀ ਹੈ। ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਡਾ: ਮਨੋਹਰ ਸਿੰਘ ਨੇ ਬੱਸੀ ਪਠਾਣਾ ਤੋਂ ਆਜ਼ਾਦ ਉਮੀਦਵਾਰ ਵੱਜੋਂ ਨਾਮਜ਼ਦਗੀ ਪੱਤਰ ਦਾਖਿਲ ਕੀਤਾ ਹੈ।

  • I'll contest independently from Bassi Pathana. I made sure there's no mention of my brother's name in my posters, but some people have made banners using my brother's name along with mine;no differences b/w me &my brother: Manohar Singh, Punjab CM Charanjit Singh Channi's brother pic.twitter.com/mggYqSMh3N

    — ANI (@ANI) January 28, 2022 " class="align-text-top noRightClick twitterSection" data=" ">

'ਮੇਰੇ ਅਤੇ ਭਰਾ ਚੰਨੀ 'ਚ ਨਹੀਂ ਕੋਈ ਮਤਭੇਦ'

ਇਸ ਸਬੰਧੀ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਰਾ ਡਾ. ਮਨੋਹਰ ਸਿੰਘ ਦਾ ਕਹਿਣਾ ਕਿ ਮੈਂ ਬੱਸੀ ਪਠਾਣਾ ਤੋਂ ਆਜ਼ਾਦ ਚੋਣ ਲੜਾਂਗਾ। ਮੈਂ ਇਹ ਯਕੀਨੀ ਬਣਾਇਆ ਕਿ ਮੇਰੇ ਪੋਸਟਰਾਂ ਵਿੱਚ ਮੇਰੇ ਭਰਾ ਦੇ ਨਾਮ ਦਾ ਕੋਈ ਜ਼ਿਕਰ ਨਾ ਹੋਵੇ, ਪਰ ਕੁਝ ਲੋਕਾਂ ਨੇ ਮੇਰੇ ਨਾਲ ਮੇਰੇ ਭਰਾ ਦੇ ਨਾਮ ਦੀ ਵਰਤੋਂ ਕਰਕੇ ਬੈਨਰ ਬਣਾਏ ਹਨ। ਉਨ੍ਹਾਂ ਨਾਲ ਹੀ ਕਿਹਾ ਕਿ ਮੇਰੇ ਅਤੇ ਮੇਰੇ ਭਰਾ ਚਰਨਜੀਤ ਚੰਨੀ ਵਿੱਚ ਕੋਈ ਮਤਭੇਦ ਨਹੀਂ ਹੈ।

ਬਸੀ ਪਠਾਣਾ 'ਚ ਦਿਖਾ ਰਹੇ ਸੀ ਸਰਗਰਮੀ

ਦੱਸ ਦਈਏ ਕਿ ਡਾ. ਮਨੋਹਰ ਸਿੰਘ ਵਲੋਂ ਪਿਛਲੇ ਕਾਫ਼ੀ ਸਮੇਂ ਤੋਂ ਹਲਕਾ ਬਸੀ ਪਠਾਣਾ 'ਚ ਸਰਗਰਮੀਆਂ ਤੇਜ਼ ਸਨ। ਜਿਸ ਦੇ ਚੱਲਦਿਆਂ ਉਨ੍ਹਾਂ ਵਲੋਂ ਸ਼ਕਤੀ ਪ੍ਰਦਰਸ਼ਨ ਕਰਦਿਆਂ ਰੈਲੀ ਵੀ ਕੀਤੀ ਗਈ ਸੀ। ਕਾਂਗਰਸ ਵੱਲੋਂ ਬੱਸੀ ਪਠਾਣਾ ਤੋਂ ਗੁਰਪ੍ਰੀਤ ਸਿੰਘ ਜੀ.ਪੀ. ਨੂੰ ਟਿਕਟ ਦਿੱਤੀ ਗਈ ਹੈ, ਜਿਸ ਤੋਂ ਬਾਅਦ ਇਸ ਲਈ ਡਾ. ਮਨੋਹਰ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕੀਤਾ ਸੀ।

ਸੀਨੀਅਰ ਮੈਡੀਕਲ ਅਫਸਰ ਤੋਂ ਦਿੱਤਾ ਸੀ ਅਸਤੀਫਾ

ਕਾਬਿਲੇਗੌਰ ਹੈ ਕਿ ਪਿਛਲੇ ਮਹੀਨੇ ਡਾ.ਮਨੋਹਰ ਸਿੰਘ ਨੇ ਬੱਸੀ ਪਠਾਣਾ ਸੀਟ ਤੋਂ ਚੋਣ ਲੜਨ ਦੇ ਇਰਾਦੇ ਨਾਲ ਸੀਨੀਅਰ ਮੈਡੀਕਲ ਅਫਸਰ ਦੇ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ ਸੀ।

ਕਾਂਗਰਸ ਵੱਲੋਂ ਉਮੀਦਵਾਰ ਐਲਾਨਣ ’ਤੇ ਸੀਐੱਮ ਚੰਨੀ ਦੇ ਭਰਾ ਦਾ ਬਿਆਨ

ਇਸ ਦੇ ਨਾਲ ਹੀ ਮੁੱਖ ਮੰਤਰੀ ਚੰਨੀ ਦੇ ਭਰਾ ਡਾ. ਮਨੋਹਰ ਸਿੰਘ ਦਾ ਕਹਿਣਾ ਕਿ ਸੀ ਮੈਂ ਬੱਸੀ ਪਠਾਣਾ ਸੀਟ ਦਾ ਦਾਅਵੇਦਾਰ ਸੀ, ਪਰ ਪਾਰਟੀ (ਕਾਂਗਰਸ) ਨੇ ਟਿਕਟ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਮੈਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਾਂਗਾ, ਉਨ੍ਹਾਂ ਕਿਹਾ ਕਿ 2007 ਵਿੱਚ ਵੀ ਆਜ਼ਾਦ ਖੜੇ ਸੀ ਅਤੇ ਚੋਣ ਜਿੱਤੀ ਸੀ ਅਤੇ ਇਸ ਵਾਰ ਵੀ ਆਜ਼ਾਦ ਖੜ ਕੇ ਚੋਣ ਜਿੱਤਾਂਗੇ।

ਉਨ੍ਹਾਂ ਅੱਗੇ ਦੱਸਿਆ ਕਿ ਉਨ੍ਹਾਂ ਵਲੋਂ ਬੱਸੀ ਪਠਾਣਾਂ ਵਿਖੇ ਕਈ ਮਹੀਨੇ ਪਹਿਲਾਂ ਦਫ਼ਤਰ ਖੋਲ ਲਿਆ ਸੀ। ਉਨ੍ਹਾਂ ਨੂੰ ਅੱਜ ਹਲਕਾ ਬੱਸੀ ਪਠਾਣਾਂ ਦੇ ਲੋਕਾਂ ਨੇ ਬੁਲਾਇਆ ਸੀ। ਜਿਸ ਵਿੱਚ ਲੋਕਾਂ ਨੇ ਫੈਸਲਾ ਲਿਆ ਕਿ ਉਹ ਆਜਾਦ ਉਮੀਦਵਾਰ ਦੇ ਤੌਰ ਤੇ ਚੋਣ ਲੜਨ, ਇਹ ਲੋਕਾਂ ਦਾ ਫੈਸਲਾ ਹੈ। ਉਹ ਇਸਤੋਂ ਨਿਕਾਰ ਨਹੀਂ ਕਰ ਸਕਦੇ ਹਨ।

ਇਹ ਵੀ ਪੜੋ: ਸੁਖਪਾਲ ਖਹਿਰਾ ਨੂੰ ਮਿਲੀ ਜ਼ਮਾਨਤ, ਜੇਲ੍ਹ ’ਚੋਂ ਨਿਕਲਦੇ ਹੀ ਵਿਰੋਧੀਆਂ ’ਤੇ ਭੜਕੇ

Last Updated : Jan 28, 2022, 8:31 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.