ਚੰਡੀਗੜ੍ਹ: ਪੰਜਾਬ ’ਚ ਆਮ ਆਦਮੀ ਪਾਰਟੀ ਨੇ ਇਤਿਹਾਸਕ ਜਿੱਤ ਹਾਸਿਲ ਕਰ ਆਪਣੀ ਸਰਕਾਰ ਬਣਾ ਲਈ ਹੈ। ਇਸਦੇ ਨਾਲ ਹੀ 16 ਮਾਰਚ ਨੂੰ ਖਟਕੜ ਕਲਾਂ ਵਿਖੇ ਭਗਵੰਤ ਮਾਨ ਵੱਲੋਂ ਸਹੁੰ ਚੁੱਕ ਕੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਬਣ ਗਏ ਹਨ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਦਾ ਸਾਥ ਵੀ ਮੰਗਿਆ ਨਾਲ ਹੀ ਉਨ੍ਹਾਂ ਦੇ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਦੀ ਵੀ ਗੱਲ ਆਖੀ ਗਈ।
ਦੱਸ ਦਈਏ ਕਿ 19 ਮਾਰਚ ਨੂੰ ਕੈਬਨਿਟ ਮੰਤਰੀ ਵੱਲੋਂ ਸਹੁੰ ਚੁੱਕੀ ਜਾਵੇਗੀ। ਇਨ੍ਹਾਂ ਮੰਤਰੀਆਂ ਦਾ ਸਹੁੰ ਚੁੱਕ ਸਮਾਗਮ ਰਾਜਭਵਨ ਵਿਖੇ ਕੀਤਾ ਜਾਵੇਗਾ। ਹਾਲਾਂਕਿ ਅੱਜ ਵਿਧਾਨਸਭਾ ’ਚ 117 ਵਿਧਾਇਕਾਂ ਨੂੰ ਸਹੁੰ ਚੁਕਾਈ ਗਈ। 19 ਮਾਰਚ ਨੂੰ ਮੰਤਰੀਆਂ ਦੇ ਸਹੁੰ ਚੁੱਕ ਸਮਾਗਮ ਤੋਂ ਬਾਅਦ ਸਰਕਾਰ ਵੱਲੋਂ ਕਈ ਵੱਡੇ ਫੈਸਲੇ ਲਏ ਜਾ ਸਕਦੇ ਹਨ।
ਅੱਜ ਹੋ ਸਕਦਾ ਹੈ ਕੋਈ ਵੱਡਾ ਫੈਸਲਾ
ਦੱਸ ਦਈਏ ਕਿ ਅੱਜ ਪੰਜਾਬ ਵਿਧਾਨਸਭਾ ’ਚ 117 ਵਿਧਾਇਕਾਂ ਨੂੰ ਸਹੁੰ ਚੁਕਾਈ ਗਈ। ਇਸ ਦੌਰਾਨ ਆਪਣਾ ਅਹੁਦਾ ਸਾਂਭਦੇ ਹੀ ਸੀਐਮ ਭਗਵੰਤ ਮਾਨ ਨੇ ਟਵੀਟ ਕਰ ਲੋਕਾਂ ਦੇ ਹਿੱਤ ਦੇ ਲਈ ਵੱਡਾ ਫੈਸਲਾ ਕਰਨ ਦਾ ਐਲਾਨ ਕੀਤਾ। ਇਸ ਸਬੰਧੀ ਭਗਵੰਤ ਮਾਨ ਨੇ ਟਵੀਟ ਕਰਦੇ ਹੋਏ ਕਿਹਾ ਕਿ ਪੰਜਾਬ ਦੀ ਜਨਤਾ ਦੇ ਹਿੱਤ ਦੇ ਲਈ ਬਹੁਤ ਵੱਡਾ ਫੈਸਲਾ ਲਿਆ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਇਤਿਹਾਸ ਚ ਅੱਜ ਤੱਕ ਕਿਸੇ ਨੇ ਵੀ ਅਜਿਹਾ ਫੈਸਲਾ ਨਹੀਂ ਲਿਆ ਹੋਵੇਗਾ। ਪੰਜਾਬ ਦੀ ਜਨਤਾ ਦੇ ਹਿੱਤ ਚ ਅੱਜ ਇੱਕ ਬਹੁਤ ਵੱਡਾ ਫੈਸਲਾ ਲਿਆ ਜਾਵੇਗਾ। ਪੰਜਾਬ ਦੇ ਇਤਿਹਾਸ ਚ ਅੱਜ ਤੱਕ ਕਿਸੇ ਨੇ ਵੀ ਅਜਿਹਾ ਫੈਸਲਾ ਨਹੀਂ ਲਿਆ ਹੋਵੇਗਾ।
ਇਸ ਟਵੀਟ ਤੋਂ ਬਾਅਦ ਹੁਣ ਸਭ ਦੀਆਂ ਨਜ਼ਰਾਂ ਇਸੇ ’ਤੇ ਹਨ ਸੀਐੱਮ ਭਗਵੰਤ ਅਜਿਹਾ ਕਿਹੜਾ ਫੈਸਲਾ ਲੈਣ ਵਾਲੇ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਭਗਵੰਤ ਮਾਨ ਆਪਣੀ ਪਹਿਲੀ ਕੈਬਨਿਟ ਦੀ ਬੈਠਕ ’ਚ 300 ਯੂਨਿਟ ਬਿਜਲੀ ਮੁਫਤ ਦੇਣ ਦੇ ਕੀਤਾ ਗਿਆ ਵਾਅਦਾ ਪੂਰਾ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ 18 ਸਾਲ ਤੋਂ ਉੱਤੇ ਹੀ ਮਹਿਲਾਵਾਂ ਦੇ ਬੈਂਕ ਖਾਤਿਆਂ ਚ ਹਰ ਮਹੀਨੇ ਇੱਕ ਹਜ਼ਾਰ ਰੁਪਏ ਪਾਏ ਜਾ ਸਕਦੇ ਹਨ।
- ਇਹ ਹਨ ਆਮ ਆਦਮੀ ਪਾਰਟੀ ਦੀ ਗਰੰਟੀਆਂ
1. ਕੇਜਰੀਵਾਲ ਦੀ ਪਹਿਲੀ ਗਾਰੰਟੀ
ਆਮ ਆਦਮੀ ਪਾਰਟੀ ਦਾ ਚੋਣ ਮਹੌਲ ਬਣਾਉਂਦਿਆਂ ਅਰਵਿੰਦ ਕੇਜਰੀਵਾਲ ਨੇ 300 ਯੂਨਿਟ ਬਿਜਲੀ ਮੁਫਤ ਕਰਨ ਦਾ ਐਲਾਨ ਕੀਤਾ ਤੇ 24 ਘੰਟੇ ਬਿਜਲੀ ਨਿਰਵਿਘਨ ਸਪਲਾਈ ਚੌਥੇ ਸਾਲ ਵਿੱਚ ਨੀਅਤ ਬਣਾਉਣ ਦੀ ਗੱਲ ਕਹੀ। ਪੰਜਾਬ ਲਈ ਇਹ ਇੱਕ ਵੱਡਾ ਐਲਾਨ ਸੀ ਤੇ ਦੂਜੀਆਂ ਪਾਰਟੀਆਂ ਨੂੰ ਇਸ ਐਲਾਨ ਨੇ ਸੋਚੀਂ ਪਾ ਦਿੱਤਾ। ਇਸੇ ਦੌਰਾਨ ਪੰਜਾਬ ਕਾਂਗਰਸ ਵਿੱਚ ਵੱਡਾ ਫੇਰ ਬਦਲ ਹੋਇਆ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੁਫਤ ਬਿਜਲੀ ਬਾਰੇ ਆਮ ਆਦਮੀ ਪਾਰਟੀ ਦੀ ਦਿੱਤੀ ਪਹਿਲੀ ਗਰੰਟੀ ਦੀ ਹਵਾ ਕੱਢ ਦਿੱਤੀ ਤੇ ਬਿਜਲੀ ਦੇ ਬਕਾਇਆ ਬਿਲ ਮਾਫ ਕਰ ਦਿੱਤੇ ਤੇ ਨਾਲ ਹੀ ਬਿਜਲੀ ਦੀਆਂ ਦਰਾਂ ਘਟਾ ਦਿੱਤੀਆਂ। ਇਥੋਂ ਆਮ ਆਦਮੀ ਪਾਰਟੀ ਦਾ ਬਿਜਲੀ ਦਾ ਮੁੱਦਾ ਬੈਕਫੁੱਟ ’ਤੇ ਆ ਗਿਆ।
2. ਕੇਜਰੀਵਾਲ ਦੀ ਦੂਜੀ ਗਾਰੰਟੀ
ਪਹਿਲੀ ਗਾਰੰਟੀ ਕੇਜਰੀਵਾਲ ਨੇ ਚੰਡੀਗੜ੍ਹ ਵਿੱਚ ਐਲਾਨੀ ਸੀ ਤੇ ਇ ਤੋਂ ਮਗਰੋਂ ਲੁਧਿਆਣਾ ਵਿਖੇ 2 ਦਿਨਾਂ ਦੀ ਪਹਿਲੀ ਫੇਰੀ ’ਤੇ ਅਰਵਿੰਦ ਕੇਜਰੀਵਾਲ ਨੇ ਦੂਜੀ ਗਾਰੰਟੀ ਵਿੱਚ ਮੁਫਤ ਸਿਹਤ ਸਹੂਲਤਾਂ ਦਾ ਐਲਾਨ ਕਰ ਦਿੱਤਾ ਤੇ ਪੰਜਾਬ ਵਿੱਚ ਦਿੱਲੀ ਦੀ ਤਰਜ ’ਤੇ ਮੁਹੱਲਾ ਕਲੀਨਿਕ ਬਣਾਉਣ ਦੀ ਗੱਲ ਕਹੀ।
3. ਕੇਜਰੀਵਾਲ ਦੀ ਤੀਜੀ ਗਾਰੰਟੀ
‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਮੁੜ ਲੁਧਿਆਣਾ ਦੀ 2 ਦਿਨਾਂ ਫੇਰੀ ’ਤੇ ਆਏ, ਇਸ ਦੌਰਾਨ ਕੇਜਰੀਵਾਲ ਨੇ ਤੀਜੀ ਗਾਰੰਟੀ ਦਾ ਐਲਾਨ ਕਰਦੇ ਕਿਹਾ ਕਿ ਜੇਕਰ ਸੱਤਾ ਵਿੱਚ ਆਈ ਤਾਂ ਪੰਜਾਬ ਵਿੱਚ 18 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਲਈ 1000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਵੇਗੀ
4. ਕੇਜਰੀਵਾਲ ਦੀ ਚੌਥੀ ਗਾਰੰਟੀ
ਅਰਵਿੰਦ ਕੇਜਰੀਵਾਲ ਵੱਲੋਂ ਚੌਥੀ ਗਰੰਟੀ (Kejriwal announces fourth guarantee) ਦਾ ਵੀ ਐਲਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਲੋਕਾਂ ਲਈ ਚੌਥੀ ਗਰੰਟੀ ਸਿੱਖਿਆ ਦੀ ਹੈ। ਪੰਜਾਬ ਦੇ 24 ਲੱਖ ਗਰੀਬ ਬੱਚਿਆਂ ਨੂੰ ਸਰਕਾਰੀ ਸਕੂਲ ਚ ਬਿਹਤਰ ਸਿੱਖਿਆ ਦਿੱਤੀ ਜਾਵੇਗੀ। ਅਧਿਆਪਕਾਂ ਨੂੰ ਪੱਕਾ ਕੀਤਾ ਜਾਵੇਗਾ। ਪੰਜਾਬ ‘ਚ ਨਵੇਂ ਸਕੂਲ ਉਸਾਰੇ ਜਾਣਗੇ। ਬਾਹਰੀ ਦੇਸ਼ਾਂ ਤੋਂ ਲੋਕ ਪੰਜਾਬ ਦੇ ਸਕੂਲ ਦੇਖਣ ਦੇ ਲਈ ਆਉਣਗੇ। ਇਸੇ ਦੌਰਾਨ ਉਨ੍ਹਾਂ ਕਿਹਾ ਕਿ ਸਰਹੱਦ ’ਤੇ ਸ਼ਹੀਦ ਹੋਣ ਵਾਲੇ ਜਵਾਨਾਂ ਦੇ ਪਰਿਵਾਰ ਨੂੰ ਇੱਕ ਕਰੋੜ ਰੁਪਏ ਸਨਮਾਨ ਰਾਸ਼ੀ ਦਿੱਤੀ ਜਾਵੇਗੀ। ਜੇਕਰ ਕੋਈ ਪੁਲਿਸ ਮੁਲਾਜ਼ਮ ਕਿਸੇ ਵਿਸ਼ੇਸ਼ ਆਪ੍ਰੇਸ਼ਨ ਦੌਰਾਨ ਸ਼ਹੀਦ ਹੁੰਦਾ ਹੈ ਤਾਂ ਉਨ੍ਹਾਂ ਨੂੰ ਕਰੋੜ ਰੁਪਏ ਦੀ ਸਨਮਾਨ ਰਾਸ਼ੀ ਦਿੱਤੀ ਜਾਵੇਗੀ।
5. ਕੇਜਰੀਵਾਲ ਦੀ ਪੰਜਵੀਂ ਗਾਰੰਟੀ
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਹੁਸ਼ਿਆਰਪੁਰ ਵਿਖੇ ਦਲਿਤ ਸਮਾਜ ਨਾਲ ਰੂਬਰੂ ਹੁੰਦਿਆਂ ਹੋਇਆਂ ਪੰਜਵੀਂ ਗਰੰਟੀ ਦਾ ਐਲਾਨ ਕੀਤਾ। ਕੇਜਰੀਵਾਲ ਨੇ ਕਿਹਾ ਕਿ ਆਪ ਦੀ ਸਰਕਾਰ ਬਣਨ ’ਤੇ ਦਲਿਤ ਭਾਈਚਾਰੇ ਨੂੰ ਮੁਫਤ ਸਿਹਤ ਸਹੂਲਤਾਵਾਂ, ਸਿੱਖਿਆ ਨੂੰ ਲੈ ਕੇ ਸਹੂਲਤਾਵਾਂ, ਵਿਦੇਸ਼ 'ਚ ਪੜ੍ਹਾਈ ਨੂੰ ਲੈ ਕੇ ਆਦਿ ਸਹੂਲਤਾਵਾਂ ਦਿੱਤੀਆਂ ਜਾਣਗੀਆਂ।
ਇਹ ਵੀ ਪੜੋ: CM ਭਗਵੰਤ ਮਾਨ ਕਰਨਗੇ ਵੱਡਾ ਐਲਾਨ, ਕਿਹਾ- ਅੱਜ ਤੱਕ ਕਿਸੇ ਨੇ ਨਹੀਂ ਲਿਆ ਅਜਿਹਾ ਫੈਸਲਾ