ਚੰਡੀਗੜ੍ਹ: ਜਰਮਨੀ ਦੀ ਕਾਰ ਬਣਾਉਣ ਵਾਲੀ ਕੰਪਨੀ ਬੀਐਮਡਬਲਿਊ ਦੇ ਬਿਆਨ ਮਗਰੋਂ ਪੰਜਾਬ ਦੀ ਸਿਆਸਤ ਕਾਫੀ ਗਰਮਾਈ ਹੋਈ ਹੈ ਤੇ ਵਿਰੋਧੀ ਲਗਾਤਾਰ ਪੰਜਾਬ ਸਰਕਾਰ ਉੱਤੇ ਸਵਾਲ ਖੜੇ ਕਰ ਰਹੇ ਹਨ। ਵਿਰੋਧੀਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਲੋਕਾਂ ਨੂੰ ਪਾਗਲ ਬਣਾ ਰਹੀ ਹੈ।
ਇਹ ਵੀ ਪੜੋ: ਹੁਣ ਇਸ ਜ਼ਿਲ੍ਹੇ ਵਿੱਚ ਅਫ਼ਰੀਕਨ ਸਵਾਈਨ ਬੁਖਾਰ ਦੇ ਵਾਇਰਸ ਦੀ ਪੁਸ਼ਟੀ, ਹਰਕਤ ਵਿੱਚ ਆਏ ਅਧਿਕਾਰੀ
ਦੱਸ ਦਈਏ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਪੰਜਾਬ ਸਰਕਾਰ ਦੇ ਵਫ਼ਦ ਨੇ ਜਰਮਨੀ ਦੇ ਬਰਲਿਨ ਵਿਖੇ ਜਰਮਨ ਐਗਰੀ ਬਿਜ਼ਨਸ ਅਲਾਇੰਸ (German Agri Business Alliance) ਅਤੇ ਇਸ ਦੀਆਂ ਮੈਂਬਰ ਕੰਪਨੀਆਂ ਦੇ ਸੀਨੀਅਰ ਨੁਮਾਇੰਦਿਆਂ ਨਾਲ ਖੇਤੀ ਕਾਰੋਬਾਰ ਵਿੱਚ ਆਪਸੀ ਸਹਿਯੋਗ ਦੇ ਮੌਕਿਆਂ ਅਤੇ ਹੱਲਾਂ ਬਾਰੇ ਵਿਸਤ੍ਰਿਤ ਚਰਚਾ ਕੀਤੀ ਹੈ, ਇਸ ਚਰਚਾ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਟਵੀਟ ਕਰ ਇਸ ਸਬੰਧੀ ਜਾਣਕਾਰੀ ਦਿੱਤੀ ਹੈ।
-
ਸੱਚੇ ਦਿਲੋਂ ਕੀਤੀਆਂ ਕੋਸ਼ਿਸ਼ਾਂ ਜ਼ਰੂਰ ਰੰਗ ਲਿਆਉਣਗੀਆਂ… https://t.co/25lnrB2Hxk
— Bhagwant Mann (@BhagwantMann) September 16, 2022 " class="align-text-top noRightClick twitterSection" data="
">ਸੱਚੇ ਦਿਲੋਂ ਕੀਤੀਆਂ ਕੋਸ਼ਿਸ਼ਾਂ ਜ਼ਰੂਰ ਰੰਗ ਲਿਆਉਣਗੀਆਂ… https://t.co/25lnrB2Hxk
— Bhagwant Mann (@BhagwantMann) September 16, 2022ਸੱਚੇ ਦਿਲੋਂ ਕੀਤੀਆਂ ਕੋਸ਼ਿਸ਼ਾਂ ਜ਼ਰੂਰ ਰੰਗ ਲਿਆਉਣਗੀਆਂ… https://t.co/25lnrB2Hxk
— Bhagwant Mann (@BhagwantMann) September 16, 2022
ਮੁੱਖ ਮੰਤਰੀ ਮਾਨ ਨੇ ਟਵੀਟ ਕਰਦੇ ਹੋਏ ਲਿਖਿਆ ਹੈ ਕਿ ‘ਸੱਚੇ ਦਿਲੋਂ ਕੀਤੀਆਂ ਕੋਸ਼ਿਸ਼ਾਂ ਜ਼ਰੂਰ ਰੰਗ ਲਿਆਉਣਗੀਆਂ। ਦੱਸ ਦਈਏ ਕਿ ਬੀਐਮਡਬਲਿਊ ਵੱਲੋਂ ਪੰਜਾਬ ਵਿਚ ਕੋਈ ਕਾਰ ਨਿਰਮਾਣ ਕਾਰਖਾਨਾ ਨਾ ਲਗਾਉਣ ਦੇ ਬਿਆਨ ਤੋਂ ਬਾਅਦ ਸਿਆਸਤ ਕਾਫੀ ਭਖੀ ਹੋਈ ਹੈ, ਕਿਉਂਕਿ ਮੁੱਖ ਮੰਤਰੀ ਮਾਨ ਨੇ ਟਵੀਟ ਕਰਦੇ ਹੋਏ ਕਿਹਾ ਸੀ ਕਿ ਬੀਐਮਡਬਲਿਊ ਪੰਜਾਬ ਵਿੱਚ ਕਾਰ ਨਿਰਮਾਣ ਕਾਰਖਾਣਾ ਲਗਾਏਗੀ।
ਇਹ ਵੀ ਪੜੋ: ਡਾਕਾ ਮਾਰਨ ਦੀ ਤਿਆਰੀ ਕਰ ਰਹੇ ਗੈਂਗਸਟਰ ਗਰੁੱਪ ਦੇ ਚਾਰ ਮੈਂਬਰ ਕਾਬੂ