ETV Bharat / city

Punjab Congress Clash: ਰਵਨੀਤ ਬਿੱਟੂ ਨੇ ਨਵਜੋਤ ਸਿੰਘ ਸਿੱਧੂ ਨੂੰ ਲਿਆ ਆੜੇ ਹੱਥੀਂ

ਤਿੰਨ ਮੈਂਬਰੀ ਪੈਨਲ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਰਨਗੇ ਮੀਟਿੰਗ

author img

By

Published : Jun 22, 2021, 11:12 AM IST

Updated : Jun 22, 2021, 8:13 PM IST

20:05 June 22

ਰਾਹੁਲ ਗਾਂਧੀ ਨਾਲ 2022 ਵਿਧਾਨ ਸਭਾ ਚੋਣਾਂ ਸਬੰਧੀ ਹੋਈ ਚਰਚਾ: ਰਵਨੀਤ ਬਿੱਟੂ

ਰਵਨੀਤ ਬਿੱਟੂ

20:04 June 22

ਰਵਨੀਤ ਬਿੱਟੂ ਨੇ ਨਵਜੋਤ ਸਿੰਘ ਸਿੱਧੂ ਨੂੰ ਲਿਆ ਆੜੇ ਹੱਥੀਂ

16:14 June 22

ਨਵਜੋਤ ਸਿੰਘ ਸਿੱਧੂ 'ਤੇ ਫੈਸਲਾ ਜਲਦ: ਹਰੀਸ਼ ਰਾਵਤ

ਹਰੀਸ਼ ਰਾਵਤ ਨੇ ਕਿਹਾ 

ਨਵਜੋਤ ਸਿੰਘ ਸਿੱਧੂ 'ਤੇ ਫੈਸਲਾ ਜਲਦ 

ਅੱਜ ਕਮੇਟੀ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ। ਪੰਜਾਬ ਦੇ ਵਿਧਾਇਕਾਂ ਦੀਆਂ ਜਿਹੜੀਆਂ ਸ਼ਿਕਾਇਤਾਂ ਸਨ ਉਨ੍ਹਾਂ ਵਿੱਚੋਂ ਜਿਆਦਾ ਮਾਮਲਿਆਂ ਵਿੱਚ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਅੰਬਿਕਾਂ ਸੋਨੀ ਸਾਡੀ ਪਾਰਟੀ ਦੀ ਸੀਨੀਅਰ ਆਗੂ ਹਨ ਅਜਿਹੇ ਮੁੱਦਿਆਂ 'ਤੇ ਉਨ੍ਹਾਂ ਦੀ ਸਲਾਹ ਲੇਣ ਵਿੱਚ ਕੋਈ ਹਰਜ਼ ਨਹੀਂ ਹੈ।

ਕਿਸੇ ਜਨਤਕ ਫੋਰਮ ਵਿੱਚ ਅਜਿਹੀ ਕੋਈ ਟਿੱਪਣੀ ਕਰਨਾ ਬਿਲਕੁਲ ਗਲਤ ਹੈ। ਹਾਈ ਕਮਾਨ ਨੇ ਸਿੱਧੂ ਦੇ ਬਿਆਨ ਦੀ ਮੰਗ ਕੀਤੀ ਹੈ। ਇਸ ਬਾਰੇ ਫੈਸਲਾ ਜਲਦ ਲਿਆ ਜਾਵੇਗਾ

14:55 June 22

ਨਵਜੋਤ ਸਿੰਘ ਸਿੱਧੂ 'ਤੇ ਫੈਸਲਾ ਜਲਦ

ਕੈਪਟਨ ਅਮਰਿੰਦਰ ਸਿੰਘ ਅੰਬਿਕਾ ਸੋਨੀ ਦੇ ਘਰ ਗਏ । ਸੂਤਰਾਂ ਦੇ ਅਨੁਸਾਰ, ਪੰਜਾਬ ਕਾਂਗਰਸ ਦੇ ਝਗੜੇ ਦਾ ਹੱਲ ਕੱਢਣ ਲਈ ਅੰਬਿਕਾ ਸੋਨੀ ਅਤੇ ਸਲਮਾਨ ਖੁਰਸ਼ੀਦ ਹੁਣ ਏਆਈਸੀਸੀ ਦੇ ਪੈਨਲ ਵਿੱਚ ਸ਼ਾਮਲ ਹੋ ਗਏ ਹਨ।

12:37 June 22

ਸੋਨੀਆ ਅਤੇ ਰਾਹੁਲ ਦੀ ਅਗਵਾਈ ਵਿੱਚ ਲੜਾਂਗੇ ਚੋਣਾਂ: ਮਲਿਕਾਅਰਜੁਨ ਖੜਗੇ

ਮਲਿਕਾਅਰਜੁਨ ਖੜਗੇ

 ਕਾਂਗਰਸ ਦੇ ਸੰਸਦ ਮੈਂਬਰ ਅਤੇ ਪੰਜਾਬ ਮਾਮਲਿਆਂ ਬਾਰੇ ਕਾਂਗਰਸ ਦੇ ਪੈਨਲ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਸਭ ਕੁਝ ਠੀਕ ਹੋਵੇਗਾ। ਅਸੀਂ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੀ ਅਗਵਾਈ ਵਿਚ ਪੰਜਾਬ ਅਸੈਂਬਲੀ ਦੀਆਂ ਚੋਣਾਂ ਲੜਾਂਗੇ। ਸਾਰਿਆਂ ਨੇ ਇਕ ਆਵਾਜ਼ ਵਿਚ ਕਿਹਾ ਕਿ ਉਹ ਮਿਲ ਕੇ ਚੋਣ ਲੜਣਗੇ। 

12:32 June 22

ਪਾਰਲੀਮੈਂਟ ਤੋਂ ਨਿਕਲੇ ਕੈਪਟਨ ਅਮਰਿੰਦਰ ਸਿੰਘ: ਸੂਤਰ

ਕੈਪਟਨ ਅਮਰਿੰਦਰ ਸਿੰਘ ਦੀ 3 ਮੈਂਬਰੀ ਪੈਨਲ ਨਾਲ ਮੁਲਾਕਾਤ ਕਰਕੇ ਪਰਤੇ ਕੈਪਟਨ: ਸੂਤਰ 

12:06 June 22

ਪਾਰਲੀਮੈਂਟ ਪਹੁੰਚੇ ਕੈਪਟਨ ਅਮਰਿੰਦਰ ਸਿੰਘ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੁੜ ਤਿੰਨ ਮੈਂਬਰੀ ਪੈਨਲ ਨਾਲ ਮੀਟਿੰਗ ਕਰਨ ਲਈ ਪਾਰਲੀਮੈਂਟ ਪਹੁੰਚ ਗਏ ਹਨ, ਜਿਥੇ ਪੈਨਲ ਦੇ ਤਿੰਨੋਂ ਮੈਂਬਰ ਵੀ ਮੌਜੂਦ ਹਨ। ਤਿੰਨ ਮੈਂਬਰੀ ਪੈਨਲ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਹਾਈਕਮਾਨ ਨਾਲ ਮੀਟਿੰਗ ਕਰਨਗੇ।

10:17 June 22

ਹਾਈਕਮਾਨ ਦੀ ਕਚਿਹਰੀ ਪਹੁੰਚੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ

ਚੰਡੀਗੜ੍ਹ: ਪੰਜਾਬ 'ਚ ਕਾਂਗਰਸ ਦਾ ਕਾਟੋ ਕਲੇਸ਼ ਜੱਗ ਜ਼ਾਹਿਰ ਹੋ ਚੁੱਕਿਆ ਹੈ। ਜਿਸ ਦੇ ਚੱਲਦਿਆਂ ਪਾਰਟੀ ਹਾਈਕਮਾਨ ਵਲੋਂ ਅਗਾਮੀ ਚੋਣਾਂ ਨੂੰ ਧਿਆਨ 'ਚ ਰੱਖਦਿਆਂ ਇਸ ਕਲੇਸ਼ ਨੂੰ ਜਲਦ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਦੇ ਤਹਿਤ ਦਿੱਲੀ ਹਾਈਕਮਾਨ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੁਲਾਕਾਤ ਲਈ ਦਿੱਲੀ ਬੁਲਾਇਆ ਗਿਆ ਹੈ। ਜਿਸ ਦੇ ਚੱਲਦਿਆਂ ਅੱਜ ਕੈਪਟਨ ਅਮਰਿੰਦਰ ਸਿੰਘ 11 ਵਜੇ ਦੇ ਕਰੀਬ ਤਿੰਨ ਮੈਂਬਰੀ ਪੈਨਲ ਨਾਲ ਮੁਲਾਕਾਤ ਕਰਨਗੇ ਅਤੇ 4 ਵਜੇ ਪਾਰਟੀ ਹਾਈਕਮਾਨ ਨਾਲ ਮੁਲਾਕਾਤ ਕਰਨਗੇ।

ਦੱਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ(Capt Amarinder Singh) ਅਤੇ ਨਵਜੋਤ ਸਿੱਧੂ(Navjot Sidhu) 'ਚ ਸ਼ਬਦੀ ਜੰਗ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਸੀ, ਜਿਸ ਦੇ ਚੱਲਦਿਆਂ ਹਾਈਕਮਾਨ ਵਲੋਂ ਤਿੰਨ ਮੈਂਬਰੀ ਪੈਨਲ ਵੀ ਬਣਾਇਆ ਗਿਆ ਸੀ, ਜਿਸ 'ਚ ਮਲਿਕਾਅਰਜੁਨ ਖੜਗੇ, ਜੇ ਪੀ ਅਗਰਵਾਲ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਸ਼ਾਮਲ ਕੀਤੇ ਗਏ ਹਨ। ਪੈਨਲ ਵਲੋਂ ਪੰਜਾਬ ਦੇ ਕਾਂਗਰਸੀ ਵਿਧਾਇਕਾਂ ਅਤੇ ਆਗੂਆਂ ਨਾਲ ਵੱਖ-ਵੱਖ ਪੜਾਅ 'ਚ ਮੀਟਿੰਗ ਵੀ ਕੀਤੀ ਗਈ, ਜਿਸ ਦੀ ਰਿਪੋਰਟ ਉਨ੍ਹਾਂ ਵਲੋਂ ਹਾਈਕਮਾਨ ਨੂੰ ਸੌਂਪ ਦਿੱਤੀ ਗਈ।

ਜਿਕਰਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿਥੇ ਦਿੱਲੀ ਹਾਈਕਮਾਨ ਨੂੰ ਮਿਲਣ ਗਏ ਹਨ। ਉਥੇ ਹੀ ਕਈ ਕਾਂਗਰਸੀ ਸੰਸਦ ਮੈਂਬਰ ਅਤੇ ਵਿਧਾਇਕਾਂ ਵਲੋਂ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਗਈ। ਇਸ ਦੇ ਚੱਲਦਿਆਂ ਨਵਜੋਤ ਸਿੱਧੂ(Navjot Sidhu) ਵਲੋਂ ਹਾਈਕਮਾਨ ਦੇ ਫੈਸਲੇ ਤੋਂ ਪਹਿਲਾਂ ਹੀ ਫਿਰ ਕੈਪਟਨ ਅਮਰਿੰਦਰ ਸਿੰਘ 'ਤੇ ਨਿਸ਼ਾਨੇ ਸਾਧੇ ਗਏ ਹਨ।

Last Updated : Jun 22, 2021, 8:13 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.