ਚੰਡੀਗੜ੍ਹ: ਪੰਜਾਬ ਕੈਬਨਿਟ ਦੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਹੀ ਪਾਰਟੀ 'ਚ ਬਗਾਵਤੀ ਸੁਰ ਉੱਠਣ ਲੱਗ ਗਏ ਨੇ, ਇੱਕ ਪਾਸੇ ਸਹੁੰ ਚੁੱਲ ਸਮਾਗਮ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਤੇ ਦੂਜੇ ਪਾਸੇ ਰਾਣਾ ਗੁਰਜੀਤ ਸੋਢੀ ਦਾ ਵਿਰੋਧ ਹੋ ਰਿਹਾ ਹੈ। ਨਵਜੋਤ ਸਿੰਘ ਸਿੱਧੂ ਦੇ ਘਰ ਪਹੁੰਚੇ ਸੁਖਪਾਲ ਖਹਿਰਾ ਨੇ ਸੋਢੀ ਬਾਰੇ ਜ਼ਿਕਰ ਕਰਦਿਆਂ ਕਿਹਾ ਕਿ ਸੋਢੀ ਨੂੰ ਕੈਬਨਿਟ ਚ ਜਗ੍ਹਾ ਨਹੀਂ ਦੇਣੀ ਚਾਹਿਦੀ ਕਿਉਂਕਿ ਉਸਦੇ ਖਿਲਾਫ ਮਾਇਨਿੰਗ ਦੇ ਇਲਜ਼ਾਮ ਹਨ।
ਪ੍ਰੈੱਸ ਵਾਰਤਾ ਕਰਦੇ ਭਾਵੁਕ ਹੋਏ ਸਿੱਧੂ।
ਮੀਡੀਆਂ ਨਾਲ ਗੱਲਬਾਤ ਦੌਰਾਨ ਬਲਬੀਰ ਸਿੱਧੂ ਭਾਵੁਕ ਹੋ ਗਏ ਸਨ।
ਹੋਰ ਸਿੱਧੂ ਨੇ ਕੀ ਕੁੱਝ ਕਿਹਾ?
ਸਿੱਧੂ ਨੇ ਕਿਹਾ ਕਿ 2019 ਵਿੱਚ ਮੈਨੂੰ ਸਿਹਤ ਮੰਤਰੀ ਬਣਾਇਆ ਗਿਆ ਸੀ 'ਤੇ ਮੈਨੂੰ ਭਾਰੀ ਜ਼ਿੰਮੇਵਾਰੀ ਸੌਂਪੀ ਗਈ ਸੀ।
ਜਿੰਮੇਵਾਰੀ ਮਿਲਣ ਮੈਨੂੰ ਮਿਲੀ ਸੀ ਮੈਂ ਉਸਨੂੰ ਨਿਭਾਇਆ ਅਤੇ ਲੋਕਾਂ ਦੀ ਸੇਵਾ ਕੀਤੀ।
ਮੈਂ ਪੰਜਾਬ ਦੇ ਸਿਹਤ ਵਿਭਾਗ ਵਿੱਚ ਬਹੁਤ ਭਰਤੀਆਂ ਕੀਤੀਆਂ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਨਾ ਆਵੇ।
ਜਦੋਂ ਕੋਰੋਨਾ ਹੋਇਆ ਪੰਜਾਬ ਵਿੱਚ ਇੱਕ ਵੀ ਟੈਸਟਿੰਗ ਲੈਬ ਨਹੀਂ ਸੀ। ਅੱਜ ਇਨ੍ਹਾਂ ਲੈਬਾਂ ਦੀ ਸਮਰੱਥਾ ਵਧ ਕੇ 7 ਹੋ ਗਈ ਹੈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਮੇਰੇ ਕੰਮ ਦੀ ਸ਼ਲਾਘਾ ਕੀਤੀ।
ਕੈਨੇਡੀਅਨ ਸਰਕਾਰ ਨੇ ਵੀ ਮੇਰੇ ਕੰਮ ਦੀ ਸ਼ਲਾਘਾ ਕੀਤੀ।
ਮੈਂ ਸੰਗਰੂਰ ਵਿੱਚ ਹੋਣ ਵਾਲੀ ਰਾਹੁਲ ਗਾਂਧੀ ਦੀ ਰੈਲੀ ਦਾ ਇੰਚਾਰਜ ਸੀ।
ਮੈਂ ਉਨ੍ਹਾਂ ਸਾਰੇ ਭਰਾਵਾਂ ਨੂੰ ਵਧਾਈ ਦਿੰਦਾ ਹਾਂ ਜੋ ਮੰਤਰੀ ਬਣੇ ਹਨ।
ਹਰ ਵਿਧਾਇਕ ਦਾ ਇਰਾਦਾ ਅਤੇ ਇੱਛਾ ਮੰਤਰੀ ਬਣਨ ਦੀ ਹੁੰਦੀ ਹੈ।
ਕਰੋਨਾ ਵਿੱਚ ਵੀ ਦਿਨ ਰਾਤ ਕੰਮ ਕਰਦਿਆਂ ਸਿਹਤ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਕੋਰੋਨਾ ਕਾਰਨ ਹੋਈਆਂ ਮੌਤਾਂ ਲਈ ਅੰਤਿਮ ਸੰਸਕਾਰ ਵੀ ਕਰਵਾਏ ਗਏ।
ਇਸਦੇ ਨਾਲ ਹੀ ਬਲਬੀਰ ਸਿੱਧੂ ਨੇ ਕਿਹਾ ਕਿ ਦੋਸ਼ੀ ਨੂੰ ਫਾਸੀ ਦੇਣ ਤੋਂ ਪਹਿਲਾਂ ਉਸਦੀ ਆਖਰੀ ਇੱਛਾ ਪੁੱਛੀ ਜਾਂਦੀ ਹੈ। ਸਾਨੂੰ ਇਸ ਗੱਲ ਦਾ ਦੁੱਖ ਹੈ ਕਿ ਸਾਨੂੰ ਸਾਡੀ ਗੱਲ ਨਹੀਂ ਪੁੱਛੀ ਗਈ।
ਕੈਪਟਨ ਨਾਲ ਵਫ਼ਾਦਾਰੀ ਪਈ ਭਾਰੀ: ਕਾਂਗੜ
ਬਲਬੀਰ ਸਿੱਧੂ ਦੇ ਨਾਲ ਗੁਰਪ੍ਰੀਤ ਕਾਂਗੜ ਵੀ ਮੌਜੂਦ ਸੀ। ਕਾਂਗੜ ਨੇ ਕਿਹਾ ਕਿ ਅਸੀ ਕੈਪਟਨ ਅਮਰਿੰਦਰ ਸਿੰਘ ਨਾਲ ਵਫਾਦਾਰੀ ਨਿਭਾਈ ਹੈ ਜਿਸਦੀ ਸਜ਼ਾ ਮਿਲੀ ਹੈ। ਨਾਲ ਹੀ ਕਾਂਗੜ ਨੇ ਕਿਹਾ ਕਿ ਜਿਹੜੇ ਮੰਤਰੀ ਬਣੇ ਹਨ ਓਹਨਾਂ ਨੂੰ ਮੁਬਾਰਕਾਂ ਦਿੰਦੇ ਹਾਂ।
ਚੰਨੀ ਦੀ ਨਵੀ ਟੀਮ 'ਚ ਕੌਣ-ਕੌਣ?
ਸੂਤਰਾਂ ਮੁਤਾਬਿਕ ਰਾਣਾ ਗੁਰਜੀਤ ਸਿੰਘ (Rana Gurjit Singh) ਦਾ ਨਾਂ ਹੁਣ ਚਾਰ ਮਹੀਨੇ ਦੀ ਬਣਨ ਜਾ ਰਹੀ ਨਵੀਂ ਵਜਾਰਤ ਵਿੱਚ ਲਿਆ ਜਾ ਰਿਹਾ ਹੈ ਪਰ ਸਾਬਕਾ ਸੂਬਾ ਪ੍ਰਧਾਨ ਮੋਹਿੰਦਰ ਸਿੰਘ ਕੇਪੀ (Mohinder Singh KP) , ਵਿਧਾਇਕ ਨਵਤੇਜ ਸਿੰਘ ਚੀਮਾ, ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਵਿਧਾਇਕ ਬਾਵਾ ਹੈਨਰੀ, ਵਿਧਾਇਕ ਡਾ ਰਾਜ ਕੁਮਾਰ, ਵਿਧਾਇਕ ਡਾ ਪਵਨ ਅਦਿੱਤਿਆ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ (Sukhpal Singh Khaira), ਜਿਨ੍ਹਾਂ ਨੇ ਹਾਲ ਵਿੱਚ ਕਾਂਗਰਸ ਦਾ ਪੱਲਾ ਫੜਿਆ ਹੈ, ਨੇ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਨੂੰ ਪੱਤਰ ਲਿਖ ਕੇ ਕਿਹਾ ਜਿਸ ਵਿਚ ਰਾਣਾ ਗੁਰਜੀਤ ਸਿੰਘ ਨੂੰ ਕੈਬਨਿਟ ਵਿੱਚ ਸ਼ਾਮਲ ਨਾ ਕੀਤਾ ਜਾਵੇ। ਇਨ੍ਹਾਂ ਆਗੂਆਂ ਨੇ ਕਿਹਾ ਹੈ ਕੈਬਨਿਟ ਵਿੱਚ ਸ਼ਾਮਲ ਕੀਤਾ ਜਾਂਦਾ ਹੈ ਅਤੇ ਇਸ ਤੇ ਪਾਰਟੀ ਤੇ ਵੀ ਅਸਰ ਪਵੇਗਾ।
ਕੁੱਝ ਹੀ ਪਲ ਚ ਇਹ ਸਾਫ ਹੋ ਜਾਵੇਗਾ ਕਿ ਚੰਨੀ ਦੀ ਵਜ਼ਾਰਤ ਚ ਕੌਣ-ਕੌਣ ਹੈ ਅਤੇ ਕੌਣ-ਕੌਣ ਚੰਨੀ ਦੀ ਟੀਮ ਚੋਂ ਬਾਹਰ ਹੋਏ ਹਨ।
ਇਹ ਵੀ ਪੜ੍ਹੋ: ਕੈਬਿਨੇਟ ਵਿਸਥਾਰ ਤੋਂ ਪਹਿਲਾਂ ਪਰਗਟ ਸਿੰਘ ਨਾਲ ਖ਼ਾਸ ਗੱਲਬਾਤ