ETV Bharat / city

ਚੰਡੀਗੜ੍ਹ ਊਨਾ ਹਾਈਵੇ ਅਤੇ ਨੰਗਲ ਡੈਮ ਉੱਤੇ ਲਗਦੇ ਲੰਬੇ ਜਾਮ ਤੋਂ ਲੋਕ ਹੋਏ ਪਰੇਸ਼ਾਨ

author img

By

Published : May 22, 2022, 10:21 AM IST

Updated : May 22, 2022, 11:06 AM IST

ਇਸ ਜਾਮ ਤੋਂ ਨਿਜਾਤ ਦਿਵਾਉਣ ਲਈ ਕੋਈ ਆਰਜ਼ੀ ਰਸਤਾ ਬਣਾਇਆ ਜਾਵੇ ਤਾਂ ਜੋ ਟਰੈਫਿਕ ਘੱਟ ਹੋ ਸਕੇ। ਦੱਸਣਯੋਗ ਹੈ ਕਿ ਨੰਗਲ ਵਿੱਚ ਕਰੋੜਾਂ ਰੁਪਏ ਦੀ ਲਾਗਤ ਨਾਲ ਫਲਾਈਓਵਰ ਬਣਾਇਆ ਜਾ ਰਿਹਾ ਹੈ। ਜਿਸ ਦੇ ਚੱਲਦੇ ਚੰਡੀਗੜ੍ਹ-ਊਨਾ ਹਾਈਵੇ ਉੱਤੇ ਕਾਫੀ ਲੰਬਾ ਜਾਮ ਲੱਗਦਾ ਹੈ। ਹਾਲਾਂਕਿ ਚੰਡੀਗੜ੍ਹ ਤੋਂ ਹਿਮਾਚਲ ਵੱਲ ਜਾਣ ਲਈ ਅਤੇ ਹਿਮਾਚਲ ਤੋਂ ਚੰਡੀਗੜ੍ਹ ਵੱਲ ਜਾਣ ਲਈ ਰਸਤੇ ਨੂੰ ਡਾਈਵਰਟ ਕੀਤਾ ਗਿਆ ਹੈ।

Chandigarh Una highway and long traffic jam on Nangal Dam disturbed people
ਚੰਡੀਗੜ੍ਹ-ਊਨਾ ਹਾਈਵੇ ਅਤੇ ਨੰਗਲ ਡੈਮ ਉੱਤੇ ਲਗਦੇ ਲੰਬੇ ਜਾਮ ਤੋਂ ਲੋਕ ਹੋਏ ਪਰੇਸ਼ਾਨ

ਨੰਗਲ: ਚੰਡੀਗੜ੍ਹ-ਊਨਾ ਹਾਈਵੇ ਅਤੇ ਨੰਗਲ ਡੈਮ ਉੱਤੇ ਕਾਫ਼ੀ ਲੰਬੇ ਸਮੇਂ ਤੋਂ ਕਈ ਕਿਲੋਮੀਟਰ ਲੰਬਾ ਅਤੇ ਘੰਟਿਆਂ ਤੱਕ ਜਾਮ ਲੱਗਾ ਰਹਿੰਦਾ ਹੈ। ਜਿਸ ਨੂੰ ਲੈ ਕੇ ਸ਼ਹਿਰ ਵਾਸੀ ਅਤੇ ਇਸ ਹਾਈਵੇ ਤੋਂ ਗੁਜ਼ਰਨ ਵਾਲੇ ਲੋਕ ਬੇਹੱਦ ਪਰੇਸ਼ਾਨ ਰਹਿੰਦੇ ਹਨ।

ਲੋਕਾਂ ਦਾ ਕਹਿਣਾ ਹੈ ਕਿ ਇਸ ਜਾਮ ਤੋਂ ਨਿਜਾਤ ਦਿਵਾਉਣ ਲਈ ਕੋਈ ਆਰਜ਼ੀ ਰਸਤਾ ਬਣਾਇਆ ਜਾਵੇ ਤਾਂ ਜੋ ਟਰੈਫਿਕ ਘੱਟ ਹੋ ਸਕੇ। ਦੱਸਣਯੋਗ ਹੈ ਕਿ ਨੰਗਲ ਵਿੱਚ ਕਰੋੜਾਂ ਰੁਪਏ ਦੀ ਲਾਗਤ ਨਾਲ ਫਲਾਈਓਵਰ ਬਣਾਇਆ ਜਾ ਰਿਹਾ ਹੈ। ਜਿਸ ਦੇ ਚੱਲਦੇ ਚੰਡੀਗੜ੍ਹ-ਊਨਾ ਹਾਈਵੇ ਉੱਤੇ ਕਾਫੀ ਲੰਬਾ ਜਾਮ ਲੱਗਦਾ ਹੈ। ਹਾਲਾਂਕਿ ਚੰਡੀਗੜ੍ਹ ਤੋਂ ਹਿਮਾਚਲ ਵੱਲ ਜਾਣ ਲਈ ਅਤੇ ਹਿਮਾਚਲ ਤੋਂ ਚੰਡੀਗੜ੍ਹ ਵੱਲ ਜਾਣ ਲਈ ਰਸਤੇ ਨੂੰ ਡਾਈਵਰਟ ਕੀਤਾ ਗਿਆ ਹੈ। ਲੋਕ ਨੰਗਲ ਸ਼ਹਿਰ ਵਿੱਚ ਦੀ ਹੋ ਕੇ ਜਾਂਦੇ ਹਨ, ਜਿਸ ਕਰਕੇ ਟਰੈਫਿਕ ਹੋਰ ਵੱਧ ਜਾਂਦਾ ਹੈ। ਸਭ ਤੋਂ ਵੱਡਾ ਨੁਕਸਾਨ ਤਾਂ ਪੀਜੀਆਈ ਜਾਣ ਵਾਲੀ ਐਂਬੂਲੈਂਸ ਅਤੇ ਮਰੀਜ਼ਾਂ ਦਾ ਹੁੰਦਾ ਹੈ, ਕਿਉਂਕਿ ਇਸ ਜਾਮ ਵਿੱਚ ਕਈ-ਕਈ ਘੰਟੇ ਉਹ ਫਸੇ ਰਹਿੰਦੇ ਹਨ।

Chandigarh Una highway and long traffic jam on Nangal Dam disturbed people
ਚੰਡੀਗੜ੍ਹ ਊਨਾ ਹਾਈਵੇ ਅਤੇ ਨੰਗਲ ਡੈਮ ਉੱਤੇ ਲਗਦੇ ਲੰਬੇ ਜਾਮ ਤੋਂ ਲੋਕ ਹੋਏ ਪਰੇਸ਼ਾਨ

ਜ਼ਿਕਰਯੋਗ ਹੈ ਕਿ ਇਹ ਜਾਮ ਇਸ ਹਾਈਵੇ ਅਤੇ ਫਲਾਈਓਵਰ ਬਣਨ ਦੇ ਚਲਦੇ ਅਤੇ ਰੇਲਵੇ ਫਾਟਕ ਬੰਦ ਹੋਣ ਦੇ ਕਾਰਨ ਲੱਗਦਾ ਹੈ। ਹਾਲਾਂਕਿ ਇਸ ਲਈ ਫਲਾਈਓਵਰ ਬਣਾਇਆ ਜਾ ਰਿਹਾ ਹੈ ਪਰ ਫਲਾਈਓਵਰ ਦਾ ਕੰਮ ਹੌਲੀ ਗਤੀ ਨਾਲ ਚੱਲ ਰਿਹਾ ਹੈ। ਦਿਨ ਵਿੱਚ ਕਈ ਵਾਰ ਫਾਟਕ ਬੰਦ ਹੋ ਜਾਂਦਾ ਹੈ ਅਤੇ ਲੰਬਾ ਸਮਾਂ ਟ੍ਰੇਨ ਨਹੀਂ ਆਉਂਦੀ ਅਤੇ ਹਾਈਵੇ ਉੱਤੇ ਗੁਜ਼ਰਨ ਵਾਲੇ ਵਾਹਨ ਇਸ ਜਾਮ ਵਿੱਚ ਫਸ ਜਾਂਦੇ ਹਨ। ਹਾਲਾਂਕਿ ਇਸ ਟਰੈਫਿਕ ਸਮੱਸਿਆ ਦੇ ਹੱਲ ਲਈ ਟਰੱਕ ਯੂਨੀਅਨ ਨੰਗਲ ਵੱਲੋਂ ਆਪਣੇ ਪੈਸੇ ਖਰਚ ਕੇ ਸਤਲੁਜ ਦਰਿਆ ਉੱਤੇ ਇੱਕ ਆਰਜ਼ੀ ਪੁਲ ਬਣਾਇਆ ਗਿਆ ਸੀ ਪਰ ਸਤਲੁਜ ਦਰਿਆ ਵਿੱਚ ਭਾਖੜਾ ਡੈਮ ਵੱਲੋਂ ਪਾਣੀ ਛੱਡੇ ਜਾਣ ਕਾਰਨ ਇਹ ਪੁਲ ਪਾਣੀ ਵਿੱਚ ਰੁੜ੍ਹ ਗਿਆ, ਜਿਸ ਕਰਕੇ ਟਰੈਫਿਕ ਫਿਰ ਦੁਬਾਰਾ ਹਾਈਵੇ ਵੱਲ ਆ ਗਈ ਅਤੇ ਜਿਸ ਕਰਕੇ ਜਾਮ ਲੱਗਣਾ ਜ਼ਿਆਦਾ ਸ਼ੁਰੂ ਹੋ ਗਿਆ।

ਤਹਿਸੀਲਦਾਰ ਨੰਗਲ ਨੇ ਕਹੀ ਇਹ ਗੱਲ : ਇਸ ਬਾਰੇ ਤਹਿਸੀਲਦਾਰ ਨੰਗਲ ਨਾਲ ਗੱਲ ਕੀਤੀ ਗਈ ਤਾਂ ਓਹਨਾ ਕਿਹਾ ਕਿ ਸਮੇਂ-ਸਮੇਂ ਉੱਤੇ ਫਲਾਈਓਵਰ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਾ ਰਹੀ ਹੈ ਅਤੇ ਉਹਨਾਂ ਨੂੰ ਨਿਰਦੇਸ਼ ਲਗਾਤਾਰ ਦਿੱਤੇ ਜਾ ਰਹੇ ਹਨ ਕਿ ਜਲਦੀ ਤੋਂ ਜਲਦੀ ਫਲਾਈਓਵਰ ਦਾ ਕੰਮ ਪੂਰਾ ਕੀਤਾ ਜਾਵੇ।

ਇਹ ਵੀ ਪੜ੍ਹੋ : ਹੇਮਕੁੰਟ ਸਾਹਿਬ ਯਾਤਰਾ: ਗੋਬਿੰਦਘਾਟ ਤੋਂ ਰਵਾਨਾ ਹੋਇਆ ਪਹਿਲਾ ਜੱਥਾ, ਅੱਜ ਖੁੱਲ੍ਹਣਗੇ ਕਪਾਟ, ਇੰਝ ਕਰੋ ਰਜਿਸਟਰ

Last Updated : May 22, 2022, 11:06 AM IST

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.