ਮੋਹਾਲੀ: ਚੰਡੀਗੜ੍ਹ ਇੰਟਰਨੇਸ਼ਨਲ ਏਅਰਪੋਰਟ ਨੂੰ 'ਬੈਸਟ ਏਅਰਪੋਰਟ' ਦਾ ਅਵਾਰਡ ਦਿੱਤਾ ਗਿਆ ਹੈ। ਇਹ ਸਮਾਗਮ ਹੈਦਰਾਬਾਦ 'ਚ ਆਯੋਜਿਤ ਕੀਤਾ ਗਿਆ ਸੀ। ਇਹ ਪ੍ਰੋਗਰਾਮ ਸ਼ਹਿਰ ਹਵਾਬਾਜ਼ੀ ਮੰਤਰਾਲੇ ਤੇ ਫਿੱਕੀ ਵੱਲੋਂ ਕਰਵਾਇਆ ਗਿਆ। ਚੰਡੀਗੜ੍ਹ ਇੰਟਰਨੇਸ਼ਨਲ ਏਅਰਪੋਰਟ ਨੂੰ ਸਾਰੇ ਖੇਤਰਾਂ 'ਚ ਬਿਹਤਰ ਕਾਰਜ ਨੂੰ ਧਿਆਨ 'ਚ ਰੱਖਦੇ ਹੋਏ ਦੇਸ਼ ਦਾ ਸਭ ਤੋਂ ਬੈਸਟ ਅਵਾਰਡ ਦਿੱਤਾ ਗਿਆ।
ਅਵਾਰਡ ਹਾਸਲ ਕਰਨ ਤੋਂ ਬਾਅਦ ਇੰਟਰਨੇਸ਼ਨਲ ਏਅਰਪੋਰਟ ਦੇ ਸੀ.ਈ.ਓ ਅਜੇ ਕੁਮਾਰ ਨੇ ਕਿਹਾ ਕਿ ਇਹ ਉਨ੍ਹਾਂ ਲਈ ਬੜੇ ਹੀ ਮਾਣ ਵਾਲੀ ਗੱਲ ਹੈ। ਇਸ ਪ੍ਰੋਗਰਾਮ ਦਾ ਮੁੱਖ ਟੀਚਾ ਭਾਰਤ 'ਚ ਖੇਤਰੀ ਕੁਨੈਕਟੀਵਿਟੀ ਵਧਾਉਣ ਤੇ ਸ਼ਹਿਰਾਂ ਨੂੰ ਕਸਬਿਆਂ ਨਾਲ ਜੋੜਣਾ ਹੈ। ਇਸ ਦੇ ਤਹਿਤ ਚੰਡੀਗੜ੍ਹ ਇੰਟਰਨੇਸ਼ਨਲ ਏਅਰਪੋਰਟ ਨੇ ਕਈ ਖੇਤਰਾਂ ਨਾਲ ਕੁਨੈਕਟੀਵਿਟੀ ਵਧਾਈ ਹੈ, ਜਿਸ ਕਾਰਨ ਮੁਸਾਫਰਾਂ ਦੀ ਗਿਣਤੀ 'ਚ ਵਾਧਾ ਹੋਇਆ ਹੈ।