ਚੰਡੀਗੜ੍ਹ: ਸ਼ਹਿਰ ਦੇ ਵਿੱਚ ਲੌਕਡਾਊਨ ਲੱਗਿਆ ਹੋਇਆ ਹੈ ਪਰ ਇਸ ਦੇ ਨਾਲ ਹੀ ਰਿਆਇਤਾਂ ਵੀ ਮਿਲੀਆਂ ਹੋਈਆਂ ਹਨ, ਜਿਸ ਕਰਕੇ ਲੋਕ ਆਪਣੇ ਵਾਹਨਾਂ 'ਤੇ ਬਾਹਰ ਘੁੰਮ ਰਹੇ ਹਨ। ਦੱਸ ਦਈਏ ਕਿ ਲੋਕ ਐਮਐਚ ਦੀ ਗਾਈਡਲਾਈਨਜ਼ ਦੇ ਅਨੁਸਾਰ ਹੀ ਉਹ ਸਫਰ ਕਰ ਸਕਦੇ ਹਨ। ਜੋ ਵਿਅਕਤੀ ਇਨ੍ਹਾਂ ਨਿਯਮਾਂ ਨੂੰ ਅਣਦੇਖਾ ਕਰਦੇ ਹਨ, ਉਨ੍ਹਾਂ ਦੇ ਵਾਹਨ ਇੰਪਾਊਂਡ ਵੀ ਕੀਤੇ ਜਾ ਰਹੇ ਹਨ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਟ੍ਰੈਫਿਕ ਮਾਰਸ਼ਲ ਅਸ਼ੋਕ ਕੁਮਾਰ ਨੇ ਦੱਸਿਆ ਕਿ ਟ੍ਰੈਫ਼ਿਕ ਨਾਕਿਆਂ 'ਤੇ ਇਹ ਧਿਆਨ ਰੱਖਿਆ ਜਾਂਦਾ ਹੈ ਕਿ ਐਮਐਚ ਵੱਲੋਂ ਦਿੱਤੀਆਂ ਗਾਈਡਲਾਈਨਜ਼ ਦੀ ਪਾਲਣਾ ਹੋ ਰਹੀ ਹੈ ਜਾਂ ਫਿਰ ਨਹੀਂ। ਇਸ ਕਰਕੇ ਵਾਹਨਾਂ ਦੇ ਚਲਾਨ ਵੀ ਕੱਟੇ ਜਾ ਰਹੇ ਹਨ।
ਇਹ ਵੀ ਪੜ੍ਹੋ: ਪ੍ਰਵਾਸੀ ਮਜ਼ਦੂਰਾਂ ਤੋਂ ਨਾ ਲੈਣ ਕਿਰਾਇਆ, ਸੂਬਾ ਕਰੇਂ ਰੋਟੀ-ਪਾਣੀ ਦਾ ਪ੍ਰਬੰਧ: ਸੁਪਰੀਮ ਕੋਰਟ
ਟ੍ਰੈਫਿਕ ਮਾਰਸ਼ਲ ਅਸ਼ੋਕ ਨੇ ਦੱਸਿਆ ਕਿ ਰੋਜ਼ਾਨਾ 10 ਤੋਂ 15 ਵਾਹਨ ਇੰਪਾਊਂਡ ਕੀਤੇ ਜਾਂਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਜੇਕਰ ਸਿਰਫ਼ ਲੌਕਡਾਊਨ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਉਸ ਦਾ 500 ਰੁਪਏ ਜੁਰਮਾਨਾ ਲਗਦਾ ਹੈ। ਇਸ ਦੇ ਨਾਲ ਹੀ ਜੇਕਰ ਉਸ ਦੇ ਕੋਲ ਕੋਈ ਕਾਗ਼ਜ਼ਾਤ ਨਹੀਂ ਹੁੰਦਾ ਤਾਂ ਉਸ ਦਾ ਵੀ ਜੁਰਮਾਨਾ ਜੋੜਿਆ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਲੌਕਡਾਊਨ ਦੇ ਵਿੱਚ ਹਜ਼ਾਰਾਂ ਵਾਹਨ ਇੰਪਾਊਂਡ ਹੋਏ ਹਨ, ਜੋ ਕਿ ਟ੍ਰੈਫਿਕ ਪਾਰਕ ਸੈਕਟਰ 29 ਅਤੇ ਸੈਕਟਰ 26 ਵਿੱਚ ਰੱਖੇ ਜਾ ਰਹੇ ਹਨ।