ਚੰਡੀਗੜ੍ਹ: ਸ਼ਹਿਰ ਦੇ ਆਈਟੀ ਪਾਰਕ ਥਾਣੇ ਦੇ ਸਬ-ਇੰਸਪੈਕਟਰ ਅਤੇ ਕਾਂਸਟੇਬਲ ’ਤੇ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦੇ ਇਲਜ਼ਾਮ ਲੱਗੇ ਹਨ। ਬੁਲਟ 'ਤੇ ਬਿਨਾਂ ਹੈਲਮੇਟ ਦੇ ਜਾ ਰਹੇ ਨੌਜਵਾਨ ਨੂੰ ਰੋਕਣ ਦੀ ਬਜਾਏ ਉਸ ਦਾ ਚਲਾਨ ਕੱਟਣ ਦੀ ਬਜਾਇ ਸਿੱਧਾ ਉਸ ਦੀ ਡੰਡਿਆਂ ਨਾਲ ਕੁੱਟਮਾਰ ਕੀਤੀ ਗਈ ਹੈ। ਇਸ ਪੂਰੀ ਘਟਨਾ ਦੀ ਸੀਸੀਟੀਵੀ ਸਾਹਮਣੇ ਆਈ ਹੈ।
ਇੱਥੋਂ ਤੱਕ ਕਿ ਬੁਲਟ ਸਵਾਰ ਨੂੰ ਮੋਟਰਸਾਇਕਲ ਤੋਂ ਵੀ ਹੇਠਾਂ ਉਤਰਨ ਦਾ ਮੌਕਾ ਨਹੀਂ ਦਿੱਤਾ ਗਿਆ। ਮੋਟਰਸਾਇਕਲ ’ਤੇ ਬੈਠੇ ਨੌਜਵਾਨ ਦੀ ਡੰਡਿਆਂ ਨਾਲ ਕੁੱਟਮਾਰ ਤੋਂ ਬਾਅਦ ਉਸਨੂੰ ਫੜ੍ਹ ਕੇ ਹੇਠਾਂ ਖਿੱਚਿਆ ਗਿਆ ਅਤੇ ਫਿਰ ਉਸਦੀ ਲੱਤਾਂ ਮਾਰ ਮਾਰ ਕੇ ਕੁੱਟਮਾਰ ਕੀਤੀ ਗਈ। ਇਹ ਸਾਰੀ ਘਟਨਾ ਸਾਹਮਣੇ ਇੱਕ ਇਮਾਰਤ ਵਿੱਚ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ। ਇਹ ਵੀਡੀਓ ਪੀੜਤ ਧਿਰ ਵੱਲੋਂ ਪੇਸ਼ ਕੀਤੀ ਗਈ ਹੈ ਜਿਸ ਵਿੱਚ ਸਭ ਕੁੱਝ ਸਾਫ਼ ਨਜ਼ਰ ਆ ਰਿਹਾ ਹੈ। ਦੋਵਾਂ ਪੁਲਿਸ ਵਾਲਿਆਂ ਨੂੰ ਇਹ ਨਹੀਂ ਪਤਾ ਸੀ ਕਿ ਉਨ੍ਹਾਂ ਦੀਆਂ ਤਸਵੀਰਾਂ ਕੈਮਰੇ 'ਚ ਕੈਦ ਹੋ ਗਈ ਹੈ।
ਜਾਣਕਾਰੀ ਸਾਹਮਣੇ ਆਈ ਹੈ ਕਿ ਪੁਲਿਸ ਮੁਲਾਜ਼ਮਾਂ ਵੱਲੋਂ ਨੌਜਵਾਨ ਦੀ ਕੁੱਟਮਾਰ ਕਰਨ ਤੋਂ ਬਾਅਦ ਉਸ ਤੋਂ ਇਹ ਲਿਖਵਾਇਆ ਗਿਆ ਹੈ ਕਿ ਉਸ ਦੇ ਸੱਟਾਂ ਮੋਟਰਸਾਇਕਲ ਤੋਂ ਡਿੱਗਣ ਕਾਰਨ ਵੱਜੀਆਂ ਹਨ। ਨੌਜਵਾਨ ਦੀ ਪਹਿਚਾਣ 31 ਸਾਲਾ ਬਿੱਟੂ ਵਾਸੀ ਇੰਦਰਾ ਕਲੋਨੀ ਵਜੋਂ ਹੋਈ ਹੈ ਅਤੇ ਉਸ ਦੀ ਪਿੱਠ 'ਤੇ ਵੱਜੇ ਪੁਲਿਸ ਦੇ ਡੰਡਿਆਂ ਦੇ ਨਿਸ਼ਾਨ ਸਾਰੀ ਕਹਾਣੀ ਖੁਦ ਬਿਆਨ ਕਰ ਰਹੇ ਹਨ।
ਜਦੋਂ ਇਹ ਘਟਨਾ ਵਾਪਰੀ ਉਸ ਸਥਾਨ ’ਤੇ ਬਹੁਤ ਸਾਰੇ ਲੋਕ ਮੌਜੂਦ ਸਨ ਜਿੰਨ੍ਹਾਂ ਨੇ ਇਹ ਸਾਰੀ ਘਟਨਾ ਨੂੰ ਦੇਖਿਆ ਹੈ। ਜਾਣਕਾਰੀ ਅਨੁਸਾਰ ਜਦੋਂ ਬੁਰੀ ਤਰ੍ਹਾਂ ਜ਼ਖਮੀ ਹੋਣ ਤੋਂ ਬਾਅਦ ਉਸ ਨੂੰ ਸਿੱਧਾ ਮਨੀਮਾਜਰਾ ਹਸਪਤਾਲ ਲਿਜਾਇਆ ਗਿਆ ਅਤੇ ਉੱਥੇ ਜਾ ਕੇ ਡਾਕਟਰ ਨੂੰ ਇਹ ਦੱਸਣ ਲਈ ਕਿਹਾ ਕਿ ਮੋਟਰਸਾਇਕਲ ਤੋਂ ਡਿੱਗਣ ਕਾਰਨ ਉਸਦੇ ਸੱਟਾਂ ਲੱਗੀਆਂ ਹਨ।
ਇਹ ਵੀ ਪੜ੍ਹੋ: ਰਾਘਵਾ ਚੱਢਾ ਦੀ ਨਿਯੁਕਤੀ ਨੂੰ ਲੈ ਕੇ ਹਾਈਕੋਰਟ ਦੀ ਸਰਕਾਰ ਨੂੰ ਝਾੜ