ਚੰਡੀਗੜ੍ਹ: ਕਿਸਾਨਾਂ ਦੀ ਪਰੇਸ਼ਾਨੀ ਘਟਣ ਦਾ ਨਾਂਅ ਨਹੀਂ ਲੈ ਰਹੀ ਹੈ। ਇੱਕ ਤਾਂ ਕਣਕ ਦੀ ਫਸਲ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਹੋ ਰਹੀਆਂ ਹਨ ਤੇ ਹੁਣ ਅਸਮਾਨ ਤੋਂ ਵੀ ਇੱਕ ਨਵੀਂ ਮੁਸੀਬਤ ਸਾਹਮਣੇ ਆਉਣ ਵਾਲੀ ਹੈ। ਦਰਅਸਲ ਚੰਡੀਗੜ੍ਹ ਮੌਸਮ ਵਿਭਾਗ ਦਾ ਕਹਿਣਾ ਹੈ ਕਿ 15 ਅਪ੍ਰੈਲ ਦੇ ਬਾਅਦ ਮੌਸਮ ਵਿੱਚ ਬਦਲਾਅ ਹੋਣ ਦੀ ਸੰਭਾਵਨਾ ਹੈ। ਜਿਸ ਦੇ ਚਲਦੇ ਹਰਿਆਣਾ ਵਿੱਚ ਮੀਂਹ ਹੋ ਸਕਦਾ ਹੈ।
ਗਰਮੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ। ਤਾਪਮਾਨ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਅੱਤ ਦੀ ਗਰਮੀ ਵਿੱਚ ਮੀਂਹ ਆਮ ਲੋਕਾਂ ਨੂੰ ਰਾਹਤ ਦੇਵੇਗਾ ਪਰ ਕਿਸਾਨਾਂ ਦੇ ਲਈ ਮੁਸੀਬਤ ਬਣ ਜਾਵੇਗਾ। ਕਿਉਂਕਿ ਅਜੇ ਤੱਕ ਕੁਝ ਹੀ ਕਿਸਾਨਾਂ ਨੇ ਆਪਣੀ ਫਸਲ ਦੀ ਵਾਢੀ ਕੀਤੀ ਹੈ। ਜਿਆਦਾ ਤਰ ਕਿਸਾਨਾਂ ਦੀ ਫਸਲ ਉਨ੍ਹਾਂ ਦੇ ਖੇਤ ਵਿੱਚ ਹੀ ਖੜੀ ਹੈ। ਜੇਕਰ ਮੀਂਹ ਹੁੰਦਾ ਹੈ ਤਾਂ ਕਿਸਾਨਾਂ ਦੀ ਛੇ ਮਹੀਨੇ ਦੀ ਮਿਹਨਤ ਖਰਾਬ ਹੋ ਜਾਵੇਗੀ।
ਮੌਸਮ ਵਿਭਾਗ ਦੀ ਕਿਸਾਨਾਂ ਨੂੰ ਹਿਦਾਇਤ
ਚੰਡੀਗੜ੍ਹ ਮੌਸਮ ਵਿਭਾਗ ਦੇ ਨਿਰਦੇਸ਼ਕ ਏਕੇ ਸਿੰਘ ਨੇ ਕਿਸਾਨਾਂ ਨੂੰ ਹਿਦਾਇਤ ਦਿੰਦੇ ਹੋਏ ਕਿਹਾ ਕਿ ਕਿਸਾਨ ਆਪਣੇ ਫਸਲ ਦਾ ਕੰਮ 15 ਅਪ੍ਰੈਲ ਤੋਂ ਪਹਿਲਾਂ ਹੀ ਕਰ ਲੈਣ ਕਿਉਂਕਿ 16 ਅਪ੍ਰੈਲ ਨੂੰ ਮੌਸਮ ਦੇ ਬਦਲਣ ਦੀ ਸ਼ੰਕਾ ਹੈ ਅਤੇ ਮੀਂਹ ਪੈ ਸਕਦਾ ਹੈ।
ਏਕੀ ਸਿੰਘ ਨੇ ਕਿਹਾ ਕਿ ਅਪ੍ਰੈਲ ਦੇ ਦੂਜੇ ਹਫ਼ਤੇ ਵਿੱਚ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਤੱਕ ਹੋਣਾ ਚਾਹੀਦਾ ਹੈ ਪਰ ਚੰਡੀਗੜ੍ਹ ਵਿੱਚ ਤਾਪਮਾਨ 37 ਡਿਗਰੀ ਤੱਕ ਪਹੁੰਚ ਚੁੱਕਿਆ ਹੈ। ਜੋ ਸਧਾਰਨ ਤਾਪਮਾਨ ਤੋਂ 2 ਡਿਗਰੀ ਜਿਆਦਾ ਹੈ। ਉਨ੍ਹਾਂ ਦੱਸਿਆ ਕਿ ਹਰਿਆਣਾ ਵਿੱਚ ਵੀ ਤਾਪਮਾਨ ਸਧਾਰਨ ਤੋਂ ਜਿਆਦਾ ਚਲ ਰਿਹਾ ਹੈ।
16-17 ਅਪ੍ਰੈਲ ਨੂੰ ਪੰਜਾਬ ਹਰਿਆਣਾ 'ਚ ਪੈ ਸਕਦੈ ਮੀਂਹ
ਚੰਡੀਗੜ੍ਹ ਮੌਸਮ ਵਿਭਾਗ ਦੇ ਨਿਰਦੇਸ਼ਕ ਨੇ ਕਿਹਾ ਕਿ ਅਗਲੇ 5 ਦਿਨਾਂ ਤੱਕ ਮੌਸਮ ਡਾਈ ਰਹੇਗਾ ਅਤੇ ਗਰਮੀ ਬਰਕਰਾਰ ਰਹੇਗੀ ਪਰ 14 ਜਾਂ 15 ਅਪ੍ਰੈਲ ਦੇ ਕੋਲ ਪਛੱਮੀ ਹਲਚਲ ਦੇ ਸਰਗਰਮ ਹੋਣ ਦੀ ਉਮੀਦ ਹੈ ਜਿਸ ਨਾਲ 16 ਅਤੇ 17 ਅਪ੍ਰੈਲ ਨੂੰ ਹਰਿਆਣਾ ਪੰਜਾਬ ਅਤੇ ਚੰਡੀਗੜ੍ਹ ਵਿੱਚ ਮੀਂਹ ਪੈ ਸਕਦਾ ਹੈ। ਮੀਂਹ ਪੈਣ ਨਾਲ ਤਾਪਮਾਨ ਵਿੱਚ 2-3 ਡਿਗਰੀ ਦੀ ਗਿਰਾਵਟ ਦਰਜ ਕੀਤੀ ਜਾਵੇਗੀ।