ਚੰਡੀਗੜ੍ਹ: ਰੱਖੜੀ ਦੇ ਤਿਉਹਾਰ ਮੌਕੇ ਚੰਡੀਗੜ੍ਹ ਪ੍ਰਸ਼ਾਸ਼ਨ ਵੱਲੋਂ ਭੈਣਾਂ ਨੂੰ ਖਾਸ ਤੋਹਫਾ ਦਿੱਤਾ ਗਿਆ ਹੈ। ਦੱਸ ਦਈਏ ਕਿ ਚੰਡੀਗੜ੍ਹ ਪ੍ਰਸ਼ਾਸ਼ਨ ਨੇ ਯੂਟੀ ਦੀਆਂ ਔਰਤਾਂ ਨੂੰ ਬੱਸਾਂ ਚ ਮੁਫਤ ਯਾਤਰਾ ਕਰਨ ਦਾ ਐਲਾਨ ਕੀਤਾ ਹੈ।
ਇਹ ਵੀ ਪੜੋ: ਰੱਖੜੀ ਤੋਂ ਪਹਿਲਾਂ ਭਾਰਤੀ ਰੇਲਵੇ ਨੇ ਦਿੱਤਾ ਇਹ ਵੱਡਾ ਝਟਕਾ
ਚੰਡੀਗੜ੍ਹ ਪ੍ਰਸ਼ਾਸਨ ਨੇ ਇਸ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਉਨ੍ਹਾਂ ਨੇ ਸਾਰੇ ਕੰਡਕਟਰਾਂ, ਡਰਾਈਵਰਾਂ ਅਤੇ ਇੰਸਪੈਕਟਰਾਂ ਨੂੰ ਦਿਸ਼ਾ ਨਿਰਦੇਸ਼ ਦਿੰਦੇ ਹੋਏ ਕਿਹਾ ਹੈ ਕਿ 22 ਅਗਸਤ ਰੱਖੜੀ ਦੇ ਮੌਕੇ ਚ ਔਰਤਾਂ ਨੂੰ ਸਾਰੀਆਂ ਲੋਕਲ ਏਸੀ ਅਤੇ ਨਾਨ ਏਸੀ, ਸੀਟੀਯੂ ਬੱਸਾਂ ਚ ਔਰਤਾਂ ਤੋਂ ਕਿਰਾਇਆ ਨਹੀਂ ਲਇਆ ਜਾਵੇਗਾ। ਚੰਡੀਗੜ੍ਹ ਪ੍ਰਸ਼ਾਸਨ ਦਾ ਇਹ ਵੀ ਕਹਿਣਾ ਹੈ ਕਿ ਜਿਹੜੀਆਂ ਔਰਤਾਂ ਦੂਰ ਦਾ ਸਫਰ ਕਰਨਗੀਆਂ ਉਨ੍ਹਾਂ ਨੂੰ ਬੱਸ ਦਾ ਕਿਰਾਇਆ ਦੇਣਾ ਪਵੇਗਾ।
ਕਾਬਿਲੇਗੌਰ ਹੈ ਕਿ ਰੱਖੜੀ ਦੇ ਤਿਉਹਾਰ ਮੌਕੇ ਬਜ਼ਾਰਾਂ ਚ ਕਾਫੀ ਰੌਣਕਾਂ ਲੱਗੀਆਂ ਹੋਈਆਂ ਹਨ। ਭੈਣਾਂ ਵੱਲੋਂ ਭਰਾਵਾਂ ਲ਼ਈ ਰੱਖੜੀਆਂ ਖਰੀਦੀਆਂ ਜਾ ਰਹੀਆਂ ਹਨ। ਜਿਸ ਨਾਲ ਦੁਕਾਨਦਾਰਾਂ ਦੇ ਚਿਹਰੇ ਵੀ ਖਿੜੇ ਹੋਏ ਹਨ।