ਚੰਡੀਗੜ੍ਹ: ਕਿਸਾਨ ਪਿਛਲੇ ਕਈ ਦਿਨਾਂ ਤੋਂ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਨੂੰ ਲੈ ਕੇ ਦਿੱਲੀ ਧਰਨਾ ਲਾਈ ਬੈਠੇ ਹਨ। ਮੰਗਲਵਾਰ ਨੂੰ ਕਿਸਾਨ ਮੋਰਚਾ ਦੇ ਸੱਦੇ ਉੱਤੇ ਐਫਸੀਆਈ ਦੇ ਦਫਤਰਾਂ ਅੱਗੇ ਰੋਸ ਮੁਜ਼ਾਹਰੇ ਕੀਤੇ ਗਏ। ਖੇਤੀਬਾੜੀ ਮਾਹਿਰ ਪਿਆਰੇ ਲਾਲ ਗਰਗ ਨੇ ਕਿਹਾ ਕਿ ਕੇਂਦਰ ਸਰਕਾਰ, ਪੰਜਾਬ ਨੂੰ ਸਬਕ ਸਿਖਾਉਣਾ ਚਾਹੁੰਦੀ ਹੈ ਇਸ ਕਰਕੇ ਹਰ ਰੋਜ਼ ਨਵੇਂ ਫ਼ੁਰਮਾਨ ਜਾਰੀ ਕੀਤੇ ਜਾ ਰਹੇ ਹਨ।
ਗਰਗ ਨੇ ਕਿਹਾ ਕਿ ਕਿਸਾਨਾਂ ਨੂੰ ਜ਼ਮੀਨ ਦੀ ਫ਼ਰਦ ਦੇਣ ਵਾਸਤੇ ਕਿਹਾ ਜਾ ਰਿਹਾ ਅਤੇ ਉਸ ਹਿਸਾਬ ਨਾਲ ਹੀ ਪੈਸੇ ਮਾਲਿਕਾਂ ਦੇ ਖਾਤਿਆਂ ਵਿੱਚ ਜਾਣਗੇ ਪਰ ਇਸ ਵਿੱਚ ਸਭ ਨਾਲੋਂ ਵੱਡਾ ਸਵਾਲ ਇਹ ਹੈ ਕਿ ਪੰਜਾਬ ਵਿੱਚ ਜ਼ਿਆਦਾਤਰ ਕਿਸਾਨ ਠੇਕੇ 'ਤੇ ਜ਼ਮੀਨ ਲੈ ਕੇ ਕਿਸਾਨੀ ਕਰਦੇ ਹਨ ਅਤੇ ਇਸ ਕਰਕੇ ਕਿਸਾਨ ਜਿਹੜੇ ਠੇਕੇ 'ਤੇ ਜ਼ਮੀਨ ਲੈ ਲੈਂਦੇ ਹਨ ਉਨ੍ਹਾਂ ਲਈ ਬਹੁਤ ਮੁਸ਼ਕਿਲ ਹੋ ਜਾਵੇਗੀ।
ਗਰਗ ਨੇ ਕਿਹਾ ਕਿ ਹਰਿਆਣਾ ਵਿੱਚ ਪੋਰਟਲ ਜਾਰੀ ਕਰ ਕੇ ਇਹ ਕਿਹਾ ਗਿਆ ਕਿ ਤੁਸੀਂ ਆਪਣੀ ਫ਼ਸਲ ਕਿੰਨੀ ਉੱਗੇਗੀ, ਉਸ ਬਾਰੇ ਜਾਣਕਾਰੀ ਦੇ ਦਿਉ ਅਤੇ ਖਾਤੇ ਦੀ ਜਾਣਕਾਰੀ ਵੀ, ਉਸ ਵਿੱਚ ਪੈਸੇ ਪਾ ਦਿੱਤੇ ਜਾਣਗੇ। ਇਹ ਪੰਜਾਬ ਵਿੱਚ ਵੀ ਕਰ ਸਕਦੇ ਸਨ ਪਰ ਪੰਜਾਬ ਨੂੰ ਇਹ ਸਬਕ ਸਿਖਾਉਣ ਵਾਸਤੇ ਸਭ ਕੁਝ ਕੀਤਾ ਜਾ ਰਿਹੈ। ਉਨ੍ਹਾਂ ਕਿਹਾ ਕਿ ਜਦੋਂ ਸਿੱਧਾਂ ਦੀਆਂ ਸਰਕਾਰਾਂ ਆਉਂਦੀਆਂ ਹਨ ਅਤੇ ਲੋਕਾਂ ਨਾਲ ਧੱਕਾ ਹੁੰਦਾ ਹੈ ਉਸ ਤੋਂ ਬਾਅਦ ਸਰਕਾਰਾਂ ਦਾ ਖ਼ਾਤਮਾ ਹੋ ਜਾਂਦਾ ਹੈ ਅਤੇ ਇਹ ਮੌਜੂਦਾ ਸਰਕਾਰਾਂ ਕਰ ਰਹੀਆਂ ਹਨ। ਕਿਸਾਨਾਂ ਨੂੰ ਅਤੇ ਹਰ ਵਰਗ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ।