ਪਟਿਆਲਾ: ਕੇਂਦਰੀ ਜੇਲ੍ਹ ਵਿੱਚ ਡਿਪਟੀ ਜੇਲ੍ਹ ਸੁਪਰਡੈਂਟ ਦੇ ਕਹਿਣ 'ਤੇ ਮੋਬਾਇਲ ਨਹੀਂ ਵੇਚਣ ਵਾਲੇ ਇੱਕ ਕੈਦੀ ਨਾਲ ਅਣਮਨੁੱਖੀ ਅੱਤਿਆਚਾਰ ਦਾ ਮਾਮਲਾ ਪੰਜਾਬ-ਹਰਿਆਣਾ ਹਾਈਕੋਰਟ ਪਹੁੰਚ ਗਿਆ। ਹਾਈਕੋਰਟ ਨੇ ਹੁਣ ਕੈਦੀ ਨੂੰ ਮੈਡੀਕਲ ਲਈ ਪਟਿਆਲਾ ਦੇ ਸੀਐਮਓ ਦੇ ਸਾਹਮਣੇ ਪੇਸ਼ ਕਰਨ ਦੇ ਆਦੇਸ਼ ਦਿੱਤੇ ਹਨ ਅਤੇ ਨਾਲ ਹੀ ਮੈਡੀਕਲ ਰਿਪੋਰਟ ਅਗਲੀ ਸੁਣਵਾਈ ਤੱਕ ਕੋਰਟ ਵਿੱਚ ਪੇਸ਼ ਕਰਨ ਦੇ ਵੀ ਨਿਰਦੇਸ਼ ਦਿੱਤੇ ਹਨ।
ਦਰਅਸਲ ਪਟੀਸ਼ਨ ਦਾਖਿਲ ਕਰਦੇ ਹੋਏ ਸੋਸ਼ਲ ਐਕਟੀਵਿਸਟ ਅਮਨਦੀਪ ਕੌਰ ਨੇ ਹਾਈਕੋਰਟ ਨੂੰ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਦੇ ਸਾਹਮਣੇ ਮੋਬਾਈਲ ਦੇ ਜ਼ਰੀਏ ਬਹੀ ਪਹੁੰਚਿਆ।ਪਟੀਸ਼ਨਕਰਤਾ ਨੂੰ ਇਕ ਸ਼ਿਕਾਇਤ ਮਿਲੀ ਸੀ ਜੋ ਹਾਈਕੋਰਟ ਦੇ ਜੱਜ ਨੂੰ ਸੰਬੋਧਿਤ ਕਰਦੇ ਹੋਏ ਲਿਖੀ ਗਈ ਸੀ ਕੀ ਇੱਕ ਕੈਦੀ ਨੂੰ ਲਗਾਤਾਰ ਜੇਲ੍ਹ ਵਿੱਚ ਮੋਬਾਇਲ ਵੇਚਣ ਦੇ ਲਈ ਮਜਬੂਰ ਕੀਤਾ ਜਾ ਰਿਹਾ ਸੀ।
ਜਦ ਕੈਦੀ ਨੇ ਡਿਪਟੀ ਜੇਲ੍ਹ ਸੁਪਰਡੈਂਟ ਦੇ ਕਹਿਣ ਤੇ ਅਜਿਹਾ ਕਰਨ ਤੋਂ ਮਨ੍ਹਾ ਕੀਤਾ ਤਾਂ 23 ਫਰਵਰੀ ਨੂੰ ਉਸ ਦੇ ਨਾਲ ਅਣਮਨੁੱਖੀ ਤਰੀਕੇ ਨਾਲ ਅੱਤਿਆਚਾਰ ਕੀਤਾ ਗਿਆ। ਇਸ ਤੋਂ ਬਾਅਦ ਵੀ ਲਗਾਤਾਰ ਕੈਦੀ ਦੀ ਤਬੀਅਤ ਵਿਗੜਦੀ ਜਾ ਰਹੀ ਹੈ ਅਤੇ ਉਸ ਨੂੰ ਕਿਸੀ ਨੂੰ ਮਿਲਣ ਵੀ ਨਹੀਂ ਦਿੱਤਾ ਜਾ ਰਿਹਾ।
ਪਟੀਸ਼ਨਰ ਨੇ ਇਹ ਵੀ ਦੱਸਿਆ ਕਿ ਇਸੇ ਡਿਪਟੀ ਜੇਲ੍ਹ ਸੁਪਰਡੈਂਟ ਦੇ ਖ਼ਿਲਾਫ਼ ਬਰਨਾਲਾ ਜੇਲ੍ਹ ਦੇ ਕੈਦੀ ਨੇ ਵੀਡੀਓ ਬਣਾਈ ਸੀ। ਇਸ ਵਿੱਚ ਕੈਦੀ ਨੇ ਦੱਸਿਆ ਸੀ ਕਿ ਉਸ ਨੂੰ ਜੇਲ੍ਹ ਵਿਚ ਫੋਨ ਵੇਚਣ ਦੇ ਲਈ ਤੰਗ ਕੀਤਾ ਜਾ ਰਿਹਾ ਹੈ।