ਚੰਡੀਗੜ੍ਹ. ਮਸ਼ਹੂਰ ਗਾਇਕ ਤੇ ਕਾਂਗਰਸ ਪਾਰਟੀ ਦੇ ਮਾਨਸਾ ਵਿਧਾਨਸਭਾ ਸੀਟ ਤੋਂ ਉਮੀਦਵਾਰ ਸਿੱਧੂ ਮੂਸੇਵਾਲਾ ਇੱਕ ਵਾਰ ਫਿਰ ਤੋਂ ਵਿਵਾਦਾਂ 'ਚ ਹਨ। ਉਨ੍ਹਾਂ ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਆਪਣੇ ਸੰਜੂ ਗਾਣੇ 'ਚ ਵਕੀਲਾਂ 'ਤੇ ਅਪਮਾਨਜਨਕ ਸ਼ਬਦਾਵਲੀ ਵਰਤੀ ਹੈ। ਜਿਸ ਕਾਰਨ ਉਨ੍ਹਾਂ 'ਤੇ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਵਿਖੇ ਕੇਸ ਦਰਜ ਕਰਵਾਇਆ ਗਿਆ ਹੈ।
ਐਡਵੋਕੇਟ ਸੁਨਿਲ ਕੁਮਾਰ ਮੱਲ੍ਹਣ ਵੱਲੋਂ ਜ਼ਿਲ੍ਹਾ ਅਦਾਲਤ 'ਚ ਸਿੱਧੂ ਤੇ ਮਾਮਲਾ ਦਰਜ ਕਰਵਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੂਸੇਵਾਲਾ ਨੇ ਆਪਣੇ ਸੰਜੂ ਗਾਣੇ 'ਚ ਵਕੀਲਾਂ ਖ਼ਿਲਾਫ਼ ਅਪਮਾਨਜਨਰ ਸ਼ਬਦਾਂ ਦੀ ਵਰਤੋਂ ਕੀਤੀ ਹੈ। ਇਸ ਗੀਤ ਰਾਹੀਂ ਮੂਸੇਵਾਲਾ ਵਲੋਂ ਨਿਆਂ ਪ੍ਰਣਾਲੀ ਦੇ ਅਕਸ ਨੂੰ ਖ਼ਰਾਬ ਕਰਨ ਦੀ ਕੋਸ਼ੀਸ਼ ਕੀਤੀ ਗਈ ਹੈ ਤੇ ਇਹ ਉਨ੍ਹਾਂ ਨੇ ਜਾਣਬੁੱਝ ਕੇ ਕੀਤਾ ਹੈ। ਉਨ੍ਹਾਂ ਦਾ ਇਹ ਵੀ ਇਲਜ਼ਾਮ ਹੈ ਕਿ ਸਿੱਧੂ ਆਪਣੇ ਗੀਤਾਂ ਰਾਹੀਂ ਪੰਜਾਬ ਦੇ ਨੌਜਵਾਨਾਂ ਨੂੰ ਭਰਮਾ ਰਹੇ ਹਨ ਤੇ ਉਨ੍ਹਾਂ ਨੂੰ ਦੰਗਿਆ ਵਲ ਜਾਣ ਦਾ ਸੱਦਾ ਦੇ ਰਹੇ ਹਨ।
ਇਹ ਵੀ ਪੜ੍ਹੋ:'ਆਪ' ਖਿਲਾਫ਼ ਅਕਾਲੀ ਦਲ ਵਲੋਂ ਚੋਣ ਕਮਿਸ਼ਨ ਕੋਲ ਸ਼ਿਕਾਇਤ, ਕਿਹਾ...
ਮੂਸੇਵਾਲਾ ਦਾ ਵਿਵਾਦਾਂ ਨਾਲ ਪਹਿਲਾਂ ਵੀ ਵਾਹ ਪੈਂਦਾ ਰਿਹਾ ਹੈ ਪਰ ਹੁਣ ਉਹ ਕਾਂਗਰਸ ਪਾਰਟੀ ਦੀ ਟਿਕਟ 'ਤੇ ਮਾਨਸਾ ਤੋਂ ਚੋਣ ਮੈਦਾਨ 'ਚ ਹਨ। ਪੰਜਾਬ ਵਿਧਾਨਸਭਾ ਚੋਣਾਂ ਨੇੜੇ ਹਨ ਤੇ ਇਸ ਨਵੇਂ ਵਿਵਾਦ ਦਾ ਉਨ੍ਹਾਂ 'ਤੇ ਕੀ ਅਸਰ ਪਵੇਗਾ ਇਹ ਤਾਂ ਚੋਣਾਂ ਦੇ ਨਤੀਜ਼ਿਆਂ ਤੋਂ ਬਾਅਦ ਹੀ ਪਤਾ ਚੱਲੇਗਾ। ਪਰ ਹੁਣ ਉਨ੍ਹਾਂ ਦੀ ਮੁਸ਼ਕਿਲਾਂ ਜਰੂਰ ਵੱਧ ਗਈਆਂ ਹਨ।