ETV Bharat / city

ਚੰਡੀਗੜ੍ਹ 'ਚ ਖੜ੍ਹੀਆਂ ਮਹਿੰਗੀਆਂ ਗੱਡੀਆਂ ਫੱਕ ਰਹੀਆਂ ਧੂੜ - covid 19

ਚੰਡੀਗੜ੍ਹ ਦੇ ਸੈਕਟਰ 38 ਸਥਿਤ ਮੋਟਰ ਮਾਰਕਿਟ ਵਿੱਚ ਖੜ੍ਹੀਆਂ ਮਹਿੰਗੀਆਂ ਗੱਡੀਆਂ ਧੂੜ ਫੱਕ ਰਹੀਆਂ ਹਨ। ਲੌਕਡਾਊਨ ਦੌਰਾਨ ਖੜ੍ਹੀਆਂ ਗੱਡੀਆਂ ਦੀ ਅਜਿਹੀ ਦੁਰਦਸ਼ਾ ਮਾਲਕਾਂ ਦੀ ਜੇਬ 'ਤੇ ਭਾਰੀ ਬੋਝ ਪਾਉਣਗੀਆਂ।

ਚੰਡੀਗੜ੍ਹ 'ਚ ਖੜ੍ਹੀਆਂ ਮਹਿੰਗੀਆਂ ਗੱਡੀਆਂ ਫੱਕ ਰਹੀਆਂ ਧੂੜ

author img

By

Published : Apr 19, 2020, 8:03 AM IST

ਚੰਡੀਗੜ੍ਹ: ਕੋਰੋਨਾ ਵਾਇਰਸ ਦੇ ਚੱਲਦਿਆਂ ਦੇਸ਼ ਭਰ ਦੇ ਵਿੱਚ ਲੌਕਡਾਊਨ ਕੀਤਾ ਗਿਆ ਹੈ। ਲੌਕਡਾਉਨ ਦਾ ਅਸਰ ਚੰਡੀਗੜ੍ਹ ਦੇ ਵੱਖ-ਵੱਖ ਸੈਕਟਰਾਂ 'ਚ ਵੀ ਵੇਖਣ ਨੂੰ ਮਿਲ ਰਿਹਾ ਹੈ। ਹਾਲਾਤ ਅਜਿਹੇ ਹਨ ਕਿ ਸੈਕਟਰ 38 ਸਥਿਤ ਮੋਟਰ ਮਾਰਕਿਟ ਵਿੱਚ ਖੜ੍ਹੀਆਂ ਮਹਿੰਗੀਆਂ ਗੱਡੀਆਂ ਧੂੜ ਫੱਕ ਰਹੀਆਂ ਹਨ। ਸ਼ਹਿਤੂਤ ਦੇ ਦਰੱਖਤਾਂ ਥੱਲ੍ਹੇ ਖੜ੍ਹੀਆਂ ਗੱਡੀਆਂ 'ਤੇ ਮਿੱਟੀ, ਘੱਟਾ ਤਾਂ ਪੈ ਹੀ ਰਿਹਾ ਹੈ, ਨਾਲ ਹੀ ਪੇਂਟ ਵੀ ਖਰਾਬ ਹੋ ਰਿਹਾ ਹੈ।

ਚੰਡੀਗੜ੍ਹ 'ਚ ਖੜ੍ਹੀਆਂ ਮਹਿੰਗੀਆਂ ਗੱਡੀਆਂ ਫੱਕ ਰਹੀਆਂ ਧੂੜ

ਮਾਰਕਿਟ ਵਿੱਚ ਕਈ ਗੱਡੀਆਂ ਦੇ ਇੰਜਨ ਖੁੱਲ੍ਹੇ ਪਏ ਹਨ। ਇਸ ਬਾਬਤ ETV ਨੂੰ ਜਾਣਕਾਰੀ ਦਿੰਦਿਆਂ ਮਕੈਨਿਕ ਨੇ ਕਿਹਾ ਕਿ ਜ਼ਿਆਦਾਤਰ ਇਨ੍ਹਾਂ ਮਹਿੰਗੀ ਗੱਡੀਆਂ ਦਾ ਜਿੱਥੇ ਨੁਕਸਾਨ ਹੋ ਰਿਹਾ ਹੈ। ਉੱਥੇ ਹੀ ਜਿਹੜੀਆਂ ਗੱਡੀਆਂ ਦੇ ਇੰਜਣ ਖੁੱਲ੍ਹੇ ਹੋਏ ਹਨ, ਉਨ੍ਹਾਂ ਦੀ ਸਰਵਿਸ ਮੁੜ ਕਰਨੀ ਪਵੇਗੀ ਕਿਉਂਕਿ ਜ਼ਿਆਦਾ ਲੰਬਾ ਸਮਾਂ ਖੜ੍ਹਾ ਹੋਣ ਕਾਰਨ ਕੋਈ ਵੀ ਡੀਜ਼ਲ ਗੱਡੀ ਖਰਾਬ ਹੋ ਜਾਂਦੀ ਹੈ।

ਇਲੈਕਟ੍ਰੀਸ਼ਨ ਦਾ ਕੰਮ ਕਰਨ ਵਾਲੇ ਨੇ ਦੱਸਿਆ ਕਿ ਇਸ ਮਾਰਕਿਟ ਤੋਂ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਮੁਸ਼ਕਿਲ ਨਾਲ ਚੱਲਦਾ ਸੀ। ਉਹ ਪੰਜ ਹਜ਼ਾਰ ਰੁਪਏ ਮਹੀਨਾ ਕਮਾਉਂਦੇ ਸਨ ਪਰ ਲੌਕਡਾਊਨ ਕਾਰਨ ਜਿੱਥੇ ਮਾਰਕਿਟ ਬੰਦ ਪਈ ਹੈ ਉੱਥੇ ਹੀ ਉਨ੍ਹਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਲੌਕਡਾਊਨ ਦੌਰਾਨ ਖੜ੍ਹੀਆਂ ਗੱਡੀਆ ਦੀ ਅਜਿਹੀ ਦੁਰਦਸ਼ਾ ਮਾਲਕਾਂ ਦੀ ਜੇਬ 'ਤੇ ਭਾਰੀ ਬੋਝ ਪਾਉਣਗੀਆਂ। ਕੋਰੋਨਾ ਵਾਇਰਸ ਨਾਲ ਲੜ੍ਹਨ ਲਈ ਸਾਰਾ ਦੇਸ਼ ਇਕਜੁਟ ਹੈ, ਦੇਸ਼ ਭਰ 'ਚ ਤਾਲਾਬੰਦੀ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਲੋਕ ਲਗਾਤਾਰ ਅਰਦਾਸ ਕਰ ਰਹੇ ਹਨ ਕਿ ਇਸ ਬਿਮਾਰੀ ਤੋਂ ਛੁੱਟਕਾਰਾ ਮਿਲ ਸਕੇ ਤਾਂ ਜੋ ਜ਼ਿੰਦਗੀ ਆਪਣੀਆਂ ਲੀਹਾਂ 'ਤੇ ਮੁੜ ਸਕੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.