ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵਾਰ ਫੇਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਕਿਸਾਨਾਂ ਪ੍ਰਤੀ ਕਿੰਨੀ ਹਮਦਰਦੀ ਰੱਖਦੀ ਹੈ ਉਸ ਦਾ ਅਰਵਿੰਦ ਕੇਜਰੀਵਾਲ ਵੱਲੋਂ ਦਿੱਤੀ ਇੱਕ ਇੰਟਰਵਿਊ ਦੌਰਾਨ ਖੇਤੀ ਕਾਨੂੰਨਾਂ ਦੇ ਫਾਇਦੇ ਦੱਸਦੇ ਹੋਏ ਦਿਸ ਰਹੇ ਹਨ। ਆਮ ਆਦਮੀ ਪਾਰਟੀ ਵੱਲੋਂ ਇਸ ਵੀਡੀਓ ਨਾਲ ਛੇੜਛਾੜ ਕੀਤੇ ਹੋਣ ਦੇ ਦਾਅਵੇ ਨੂੰ ਰੱਦ ਕਰਦਿਆਂ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਇਸ ਮੁੱਦੇ ਤੇ ਆਮ ਆਦਮੀ ਪਾਰਟੀ ਵੱਲੋਂ ਸਮੇਂ-ਸਮੇਂ ਉੱਤੇ ਪਲਟੀ ਮਾਰੀ ਜਾਂਦੀ ਹੈ। ਮੁੱਖ ਮੰਤਰੀ ਨੇ ਅੱਜ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਇਹੋ ਜਿਹੀ ਪਾਰਟੀ ਤੋਂ ਕੋਈ ਉਮੀਦ ਨਹੀਂ ਰੱਖਣੀ ਚਾਹੀਦੀ ਜਿਸ ਦਾ ਮੁਖੀ ਆਨ ਰਿਕਾਰਡ ਖੇਤੀ ਕਾਨੂੰਨਾਂ ਨੂੰ 70 ਸਾਲਾਂ ਵਿਚ ਖੇਤੀਬਾੜੀ ਖੇਤਰ ਸਭ ਤੋਂ ਕ੍ਰਾਂਤੀਕਾਰ ਕਦਮ ਦੱਸ ਚੁੱਕਾ ਹੋਵੇ।
ਕੇਜਰੀਵਾਲ ਦੀ ਵੀਡੀਓ ਨੇ ਆਪ ਦਾ ਝੂਠ ਬੇਪਰਦ ਕੀਤਾ
-
Day after @AamAadmiParty walkout from all-party meet, @capt_amarinder says @ArvindKejriwal is on record praising #FarmLaws, showing where their sympathies lie. Trashes claim of Delhi CM video being doctored, says their track record of U-turns on #farmers there for all to see. pic.twitter.com/mC7rJHWUY7
— Raveen Thukral (@RT_MediaAdvPbCM) February 3, 2021 " class="align-text-top noRightClick twitterSection" data="
">Day after @AamAadmiParty walkout from all-party meet, @capt_amarinder says @ArvindKejriwal is on record praising #FarmLaws, showing where their sympathies lie. Trashes claim of Delhi CM video being doctored, says their track record of U-turns on #farmers there for all to see. pic.twitter.com/mC7rJHWUY7
— Raveen Thukral (@RT_MediaAdvPbCM) February 3, 2021Day after @AamAadmiParty walkout from all-party meet, @capt_amarinder says @ArvindKejriwal is on record praising #FarmLaws, showing where their sympathies lie. Trashes claim of Delhi CM video being doctored, says their track record of U-turns on #farmers there for all to see. pic.twitter.com/mC7rJHWUY7
— Raveen Thukral (@RT_MediaAdvPbCM) February 3, 2021
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਰਬ ਪਾਰਟੀ ਮੀਟਿੰਗ ਵਿਚੋਂ ਵਾਕ ਆਊਟ ਕਰ ਜਾਣ ਨਾਲ ਨਾ ਸਿਰਫ਼ ਇਸ ਪਾਰਟੀ ਦਾ ਅਸਲ ਕਿਰਦਾਰ ਸਾਹਮਣੇ ਆਇਆ, ਸਗੋਂ ਅਰਵਿੰਦ ਕੇਜਰੀਵਾਲ ਦੀ ਵੀਡੀਓ ਨੇ ਆਪ ਆਗੂਆਂ ਦੇ ਝੂਠ ਦਾ ਵੀ ਪਰਦਾਫਾਸ਼ ਕਰ ਦਿੱਤਾ ਹੈ। ਇਸ ਵੀਡੀਓ ਵਿਚ ਇਕ ਮੀਡੀਆ ਇੰਟਰਵਿਊ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਖੇਤੀ ਕਾਨੂੰਨਾਂ ਦੇ ਫਾਇਦੇ ਦੱਸਦੇ ਹੋਏ ਦਿਸ ਰਹੇ ਹਨ। ਇਸ ਵੀਡੀਓ ਨਾਲ ਛੇੜਛਾੜ ਹੋਣ ਦੇ ਕੀਤੇ ਜਾ ਰਹੇ ਆਪ ਦੇ ਦਾਅਵੇ ਨੂੰ ਰੱਦ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਮੁੱਦੇ 'ਤੇ ਆਮ ਆਦਮੀ ਪਾਰਟੀ ਵਲੋਂ ਸਮੇਂ-ਸਮੇਂ ਉੱਤੇ ਪਲਟੀ ਮਾਰਨ ਦੇ ਟਰੈਕ ਰਿਕਾਰਡ ਨਾਲ ਇਸ ਸਪੱਸ਼ਟ ਹੁੰਦਾ ਹੈ ਕਿ ਪਾਰਟੀ ਕਿਸਾਨਾਂ ਪ੍ਰਤੀ ਕਿੰਨੀ ਕੁ ਹਮਦਰਦ ਹੈ। ਉਨ੍ਹਾਂ ਕਿਹਾ ਕਿ ''ਬੀਤੇ ਦਿਨ ਵਾਕ-ਆਊਟ ਕਰਨ ਤੋਂ ਇਲਾਵਾ ਖੇਤੀ ਕਾਨੂੰਨਾਂ ਤੇ ਕਿਸਾਨ ਅੰਦੋਲਨ ਸਬੰਧੀ ਨਿਰੰਤਰ ਨੌਟੰਕੀਬਾਜ਼ੀਆਂ ਕਰਨ ਤੋਂ ਬਾਅਦ ਉਹਨਾ ਉਪਰ ਕੋਈ ਕਿਵੇਂ ਵਿਸ਼ਵਾਸ਼ ਕਰ ਸਕਦਾ ਹੈ।'' ਉਨ੍ਹਾਂ ਕਿਹਾ ਕਿ ਇਸ ਮੁੱਦੇ ਉੱਤੇ ਇਹ ਪਹਿਲੀ ਵਾਰ ਨਹੀਂ ਹੈ ਕਿ ਆਪ ਦਾ ਦੋਗਲਾ ਕਿਰਦਾਰ ਸਾਹਮਣੇ ਆਇਆ ਹੈ।
26 ਜਨਵਰੀ ਨੂੰ ਹਿੰਸਾ ਦੌਰਾਨ ਲਾਲਾ ਕਿਲ੍ਹੇ ਵਿਖੇ ਆਪ ਦੇ ਪੰਜਾਬ ਦੇ ਮੈਂਬਰ ਅਮਰੀਕ ਮਿੱਕੀ ਦੀ ਮੌਜੂਦਗੀ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਵਿਚ ਰੱਤੀ ਭਰ ਵੀ ਸ਼ੱਕ ਨਹੀਂ ਕਿ ਕਿਸਾਨਾਂ ਦੇ ਸ਼ਾਂਤਮਈ ਅੰਦੋਲਨ ਨੂੰ ਅਸਥਿਰ ਅਤੇ ਸਾਬੋਤਾਜ ਕਰਨ ਦੀ ਸ਼ਾਜਿਸ਼ ਵਿਚ ਇਸ ਪਾਰਟੀ ਦੀ ਭਾਰਤੀ ਜਨਤਾ ਪਾਰਟੀ ਨਾਲ ਗੰਢਤੁੱਪ ਸੀ।
'ਆਪ ਦੀਆਂ ਕਾਰਵਾਈ ਨੇ ਸਪੱਸ਼ਟ ਕੀਤਾ ਉਸਨੂੰ ਸਰਮਾਏਦਾਰਾਂ ਦੀ ਜੁੰਡਲੀ ਨਾਲ ਹਮਦਰਦੀ'
-
'Ridiculous that @AamAadmiParty can't stop its roads in Delhi, where they're in power, being dug up and barricaded to stop farmers should demand that @PunjabPoliceInd should barge in there,' @capt_amarinder to @ArvindKejriwal pic.twitter.com/0CgeDhbUlI
— Raveen Thukral (@RT_MediaAdvPbCM) February 3, 2021 " class="align-text-top noRightClick twitterSection" data="
">'Ridiculous that @AamAadmiParty can't stop its roads in Delhi, where they're in power, being dug up and barricaded to stop farmers should demand that @PunjabPoliceInd should barge in there,' @capt_amarinder to @ArvindKejriwal pic.twitter.com/0CgeDhbUlI
— Raveen Thukral (@RT_MediaAdvPbCM) February 3, 2021'Ridiculous that @AamAadmiParty can't stop its roads in Delhi, where they're in power, being dug up and barricaded to stop farmers should demand that @PunjabPoliceInd should barge in there,' @capt_amarinder to @ArvindKejriwal pic.twitter.com/0CgeDhbUlI
— Raveen Thukral (@RT_MediaAdvPbCM) February 3, 2021
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ''ਪਿਛਲੇ ਇਹਨਾਂ ਮਹੀਨਿਆਂ ਦੌਰਾਨ ਕਿਸਾਨਾਂ ਦੀ ਮਦਦ ਲਈ ਉਨ੍ਹਾਂ ਨੇ ਕੀਤਾ ਕੀ ਹੈ?'' ਉਨ੍ਹਾਂ ਅੱਗੇ ਕਿਹਾ ਕਿ ਪਿਛਲੇ ਕੁਝ ਹਫ਼ਤਿਆਂ ਵਿਚ ਆਪ ਦੀਆਂ ਕਾਰਵਾਈਆਂ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਇਨ੍ਹਾਂ ਨੂੰ ਕਿਸਾਨਾਂ ਨਾਲ ਨਹੀਂ ਸਗੋਂ ਭਾਜਪਾ ਅਤੇ ਉਹਨਾਂ ਦੀ ਸਰਮਾਏਦਾਰ ਜੁੰਡਲੀ ਨਾਲ ਹਮਦਰਦੀ ਹੈ। ਮੁੱਖ ਮੰਤਰੀ ਨੇ ਕਿਹਾ, '' ਕੇਜਰੀਵਾਲ ਸਰਕਾਰ ਨੇ ਦਿੱਲੀ ਵਿਚ ਨਵੰਬਰ ਮਹੀਨੇ 'ਚ ਕਾਲੇ ਖੇਤੀ ਕਾਨੂੰਨਾਂ ਵਿਚੋਂ ਇੱਕ ਕਾਨੂੰਨ ਨੂੰ ਲਾਗੂ ਕਰਨ ਲਈ ਨੋਟੀਫਾਈ ਕਿਉਂ ਕੀਤਾ? ਉਨ੍ਹਾਂ ਨੇ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਰਨ ਦੀ ਬਜਾਏ ਕੌਮੀ ਰਾਜਧਾਨੀ ਦੀਆਂ ਸੜਕਾਂ ਪੁੱਟਣ ਅਤੇ ਕਿਸਾਨਾਂ ਦੇ ਅੰਦੋਲਨ ਵਾਲੀਆ ਥਾਵਾਂ ਦੀ ਕਿਲ੍ਹੇ ਵਾਂਗ ਘੇਰਾਬੰਦੀ ਕਰਨ ਦੀ ਇਜ਼ਾਜਤ ਕਿਉਂ ਦਿੱਤੀ ਜਦਕਿ ਸ਼ਹਿਰ ਦੀਆਂ ਸੜਕਾਂ ਕੇਂਦਰ ਸਰਕਾਰ ਕੰਟਰੋਲ ਵਿਚ ਨਾ ਹੋ ਕੇ ਦਿੱਲੀ ਸਰਕਾਰ ਦੇ ਕੰਟਰੋਲ ਹੇਠ ਹਨ।''
ਮੁੱਖ ਮੰਤਰੀ ਨੇ ਕੇਜਰੀਵਾਲ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਦਿੱਲੀ ਸਰਕਾਰ ਨੇ ਹਿਰਾਸਤ ਵਿਚ ਲਏ ਕਿਸਾਨਾਂ ਦੀ ਸੂਚੀ ਜਾਰੀ ਕਰਨ ਵਿੱਚ ਇੱਕ ਹਫਤੇ ਤੋਂ ਵੀ ਵੱਧ ਦਾ ਸਮਾਂ ਲਗਾ ਦਿੱਤਾ ਜੋ ਕਿ ਤਿਹਾੜ ਜੇਲ੍ਹ ਵਿਚ ਬੰਦ ਹਨ, ਜਿਹੜੀ ਕਿ ਉਨ੍ਹਾਂ ਦੇ ਆਪਣੇ ਕੰਟਰੋਲ ਵਿਚ ਹੈ। ਉਨ੍ਹਾਂ ਕਿਹਾ “ਤੁਸੀਂ ਹਾਲੇ ਵੀ ਇਹ ਦਾਅਵਾ ਕਰ ਰਹੇ ਹੋ ਕਿ ਤੁਹਾਨੂੰ ਕਿਸਾਨਾਂ ਦੀ ਚਿੰਤਾ ਹੈ ਅਤੇ ਤੁਸੀਂ ਉਨ੍ਹਾਂ ਦੀ ਦੇਖਭਾਲ ਕਰ ਰਹੇ ਹੋ।”
-
If this this fabricated, malicious and wholly doctored video is not withdrawn immediately legal action against @capt_amarinder and @RT_MediaAdvPbCM will follow. Such people who flourish on propoganda and malign reputation of others will not be spared. https://t.co/cPtTKoULdg
— Raghav Chadha (@raghav_chadha) February 3, 2021 " class="align-text-top noRightClick twitterSection" data="
">If this this fabricated, malicious and wholly doctored video is not withdrawn immediately legal action against @capt_amarinder and @RT_MediaAdvPbCM will follow. Such people who flourish on propoganda and malign reputation of others will not be spared. https://t.co/cPtTKoULdg
— Raghav Chadha (@raghav_chadha) February 3, 2021If this this fabricated, malicious and wholly doctored video is not withdrawn immediately legal action against @capt_amarinder and @RT_MediaAdvPbCM will follow. Such people who flourish on propoganda and malign reputation of others will not be spared. https://t.co/cPtTKoULdg
— Raghav Chadha (@raghav_chadha) February 3, 2021
'ਆਮ ਆਦਮੀ ਪਾਰਟੀ ਕਰੇਗੀ ਕਾਨੂੰਨੀ ਕਾਰਵਾਈ'
-
@capt_amarinder sharing and endorsing doctored videos is just pathetic. Never seen a CM stoop so low. You and your ignorant advisors shall get ready to face legal action for this shameless act. You seem more like BJP's paid IT cell employee than a CM. pic.twitter.com/HvcSCTm6f9
— Adv Harpal Singh Cheema (@HarpalCheemaMLA) February 3, 2021 " class="align-text-top noRightClick twitterSection" data="
">@capt_amarinder sharing and endorsing doctored videos is just pathetic. Never seen a CM stoop so low. You and your ignorant advisors shall get ready to face legal action for this shameless act. You seem more like BJP's paid IT cell employee than a CM. pic.twitter.com/HvcSCTm6f9
— Adv Harpal Singh Cheema (@HarpalCheemaMLA) February 3, 2021@capt_amarinder sharing and endorsing doctored videos is just pathetic. Never seen a CM stoop so low. You and your ignorant advisors shall get ready to face legal action for this shameless act. You seem more like BJP's paid IT cell employee than a CM. pic.twitter.com/HvcSCTm6f9
— Adv Harpal Singh Cheema (@HarpalCheemaMLA) February 3, 2021
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਇਸ ਬਿਆਨ ਤੋਂ ਬਾਅਦ ਪੰਜਾਬ ਦੇ ਸਹਿ ਪ੍ਰਭਾਰੀ ਰਾਘਵ ਚੱਢਾ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਟਵੀਟ ਕਰਕੇ ਮੁੱਖ ਮੰਤਰੀ 'ਤੇ ਪਲਟਵਾਰ ਕੀਤਾ। ਆਮ ਆਦਮੀ ਪਾਰਟੀ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਛੇੜਛਾੜ ਕੀਤੀ ਵੀਡੀਓ ਨੂੰ ਜਾਰੀ ਕੀਤਾ ਗਿਆ ਤੇ ਗ਼ਲਤ ਢੰਗ ਨਾਲ ਪ੍ਰਾਪੇਗੰਡਾ ਕੀਤਾ ਜਾ ਰਿਹਾ ਹੈ। ਆਮ ਆਦਮੀ ਪਾਰਟੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੇਅਰ ਕੀਤੀ ਗਈ ਇਸ ਵੀਡੀਓ ਨੂੰ ਲੈ ਕੇ ਕਾਨੂੰਨੀ ਕਾਰਵਾਈ ਕਰੇਗੀ।