ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਆਗੂ ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt. Amarinder Singh) ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕੈਪਟਨ ਸਰਕਾਰ (Captain Sarkar) ਦਲਿਤ ਵਿਰੋਧੀ ਹੈ। ਜਦਕਿ ਸੂਬੇ ਵਿੱਚ ਉਹ ਦਲਿਤ ਲੀਡਰਾਂ ਨੂੰ 2022 ਵਿੱਚ ਨੁਮਾਇੰਦਗੀ ਦੇਣ ਦੀ ਗੱਲ ਆਖ ਰਹੇ ਹਨ। ਹਰਪਾਲ ਚੀਮਾ ਨੇ ਇੱਕ ਰਿਪੋਰਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਅਕਾਲੀ ਦਲ (Shiromani Akali Dal) ਦੀ ਸਰਕਾਰ ਤੋਂ ਲੈ ਕੇ ਕਾਂਗਰਸ ਸਰਕਾਰ ਦੇ ਰਾਜ ਵਿੱਚ 35 ਈਟੀਓ ਦੀ ਪ੍ਰਮੋਸ਼ਨ ਦਲਿਤ ਅਫ਼ਸਰਾਂ ਦੀ ਨਹੀਂ ਕੀਤੀ ਗਈ ਜਿਸ ਤੋਂ ਅਕਾਲੀ ਦਲ (Shiromani Akali Dal) ਅਤੇ ਕਾਂਗਰਸ ਸਰਕਾਰ ਦਾ ਦਲਿਤ ਵਿਰੋਧੀ ਚਿਹਰਾ ਸਾਹਮਣੇ ਆ ਚੁੱਕਿਆ ਹੈ।
ਇਹ ਵੀ ਪੜੋ: ਗਰੀਬੀ ਤੇ ਜਿੰਮੇਵਾਰੀਆਂ ਹੇਠ ਦੱਬੀ ਸੁਰੀਲੀ ਆਵਾਜ਼...ਇਸ ਦਿਹਾੜੀਦਾਰ ਨੌਜਵਾਨ ਦੀ ਗਾਈਕੀ ਬੇਮਿਸਾਲ
ਐੱਸਸੀ,ਐੱਸਟੀ (SC, ST) ਰਿਜ਼ਰਵੇਸ਼ਨ ਐਕਟ 2006 (Reservation Act 2006) ਦੀਆਂ ਧੱਜੀਆਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ (Shiromani Akali Dal) ਗੱਠਜੋੜ ਭਾਜਪਾ ਦੀ ਸਰਕਾਰ ਨੇ ਉਡਾਈਆਂ ਅਤੇ ਹੁਣ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਦੀ ਸਰਕਾਰ ਉਡਾ ਰਹੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਦੇ ਅਧੀਨ ਆਉਣ ਵਾਲੇ ਪਰਸੋਨਲ ਵਿਭਾਗ ਐਕਸਾਈਜ਼ ਟੈਕਸੇਸ਼ਨ ਵਿਭਾਗ ਦੇ ਅਫਸਰਾਂ ਨੂੰ ਪ੍ਰਮੋਟ ਕੀਤਾ ਗਿਆ ਹੈ, ਪਰ ਕਿਸੇ ਵੀ ਦਲਿਤ ਅਫਸਰ ਨੂੰ ਪ੍ਰਮੋਟ ਨਹੀਂ ਕੀਤਾ ਗਿਆ ਜਦਕਿ ਉਹ ਇੱਕ ਡਿਪਾਰਟਮੈਂਟ ਦੀ ਗੱਲ ਦੱਸ ਰਹੇ ਹਨ।
ਉਹਨਾਂ ਨੇ ਕਿਹਾ ਕਿ ਹਰ ਇੱਕ ਵਿਭਾਗ ਦੇ ਵਿੱਚ ਦਲਿਤਾਂ ਨੂੰ ਦਰਕਿਨਾਰ ਕੀਤਾ ਗਿਆ ਹੈ ਜਿਸ ਨਾਲ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਦੀ ਸਰਕਾਰ ਅਤੇ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੀ ਸਰਕਾਰ ਦੇ ਰਾਜ ਦਾ ਵੀ ਖੁਲਾਸਾ ਹੋ ਚੁੱਕਿਆ ਹੈ ਅਤੇ ਲੋਕਾਂ ਨੂੰ ਭਰਮਾਉਣ ਲਈ ਅਕਾਲੀ ਦਲ (Shiromani Akali Dal) ਦਲਿਤ ਲੀਡਰ ਨੂੰ ਡਿਪਟੀ ਮੁੱਖ ਮੰਤਰੀ ਬਣਾਉਣ ਵਰਗੇ ਵੱਡੇ ਐਲਾਨ ਕਰ ਰਿਹਾ ਹੈ।
ਇਹ ਵੀ ਪੜੋ: Punjab Congress controversy:ਪਰਗਟ ਸਿੰਘ ਨੇ ਫੇਰ ਕੀਤਾ ਕੈਪਟਨ ਖ਼ਿਲਾਫ 'ਗੋਲ'