ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਨਾਲ ਪੰਜਾਬ ਵਿੱਚ ਰਹਿ ਰਹੇ ਬਿਹਾਰ ਦੇ ਮਜ਼ਦੂਰਾਂ ਸਬੰਧੀ ਫੋਨ 'ਤੇ ਗੱਲਬਾਤ ਕੀਤੀ। ਉਨ੍ਹਾਂ ਨੀਤੀਸ਼ ਕੁਮਾਰ ਨੂੰ ਭਰੋਸਾ ਦਵਾਇਆ ਕਿ ਪ੍ਰਵਾਸੀ ਮਜ਼ਦੂਰਾਂ ਦਾ ਪੰਜਾਬ ਸਰਕਾਰ ਖ਼ਿਆਲ ਰੱਖੇਗੀ। ਉਨ੍ਹਾਂ ਨੀਤੀਸ਼ ਕੁਮਾਰ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਨਾਗਰਿਕਾਂ ਨੂੰ ਅਪੀਲ ਕਰਨ ਕਿ ਉਹ ਪੰਜਾਬ ਵਿੱਚ ਹੀ ਰਹਿਣ।
ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਵਿੱਚ ਰਹਿ ਰਹੇ ਮਜ਼ਦੂਰਾਂ ਦਾ ਧਿਆਨ ਰੱਖਣ ਦੀ ਵੀ ਗੱਲ ਆਖੀ। ਉਨ੍ਹਾਂ ਕਿਹਾ ਕਿ ਸਾਰੇ ਮਜ਼ਦੂਰਾਂ ਦਾ ਪੰਜਾਬ ਸਰਕਾਰ ਵੱਲੋਂ ਧਿਆਨ ਰੱਖਿਆ ਜਾ ਰਿਹਾ ਹੈ ਅਤੇ ਇੰਡਸਟਰੀ ਤੋਂ ਦਿਹਾੜੀ ਵੀ ਦਵਾ ਰਹੇ ਹਨ।
ਉਨ੍ਹਾਂ ਨੀਤੀਸ਼ ਕੁਮਾਰ ਨੂੰ ਬੇਨਤੀ ਕਰਦਿਆਂ ਕਿਹਾ ਕਿ ਉਹ ਆਪਣੇ ਨਾਗਰਿਕਾਂ ਨੂੰ ਅਪੀਲ ਕਰਨ ਅਤੇ ਕਹਿਣ ਕਿ ਉਹ ਇਸ ਮੁਸ਼ਕਿਲ ਸਮੇਂ ਵਿੱਚ ਜਿਥੇ ਰਹਿ ਰਹੇ ਹਨ ਉਥੇ ਹੀ ਰਹਿਣ, ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦਾ ਪੂਰੇ ਤਰੀਕੇ ਨਾਲ ਧਿਆਨ ਰੱਖਿਆ ਜਾਵੇਗਾ।
-
Spoke to CM Bihar @NitishKumar ji to apprise him of arrangements being made by the State for the welfare of migrant labour from Bihar. Have asked him to assure their families that Punjab and Punjabis will fully look after them during the lockdown. pic.twitter.com/LjXleepaNp
— Capt.Amarinder Singh (@capt_amarinder) March 31, 2020 " class="align-text-top noRightClick twitterSection" data="
">Spoke to CM Bihar @NitishKumar ji to apprise him of arrangements being made by the State for the welfare of migrant labour from Bihar. Have asked him to assure their families that Punjab and Punjabis will fully look after them during the lockdown. pic.twitter.com/LjXleepaNp
— Capt.Amarinder Singh (@capt_amarinder) March 31, 2020Spoke to CM Bihar @NitishKumar ji to apprise him of arrangements being made by the State for the welfare of migrant labour from Bihar. Have asked him to assure their families that Punjab and Punjabis will fully look after them during the lockdown. pic.twitter.com/LjXleepaNp
— Capt.Amarinder Singh (@capt_amarinder) March 31, 2020
ਇਹ ਵੀ ਪੜ੍ਹੋ: COVID-19 ਭਾਰਤ ਟਰੈਕਰ: ਪੀੜਤਾਂ ਦੀ ਗਿਣਤੀ 1200 ਤੋਂ ਪਾਰ, 32 ਮੌਤਾਂ, ਵੇਖੋ ਹਰ ਸੂਬੇ ਦਾ ਡਾਟਾ
ਦੱਸ ਦਈਏ ਕਿ ਬਿਹਾਰ ਤੇ ਯੂਪੀ ਤੋਂ ਪੰਜਾਬ ਵਿੱਚ ਆਏ ਹੋਏ ਮਜ਼ਦੂਰ ਕੰਮ ਨਾ ਹੋਣ ਕਰਕੇ ਆਪਣੇ ਪਿੰਡਾਂ ਨੂੰ ਵਾਪਿਸ ਤੁਰ ਪਏ ਹਨ। ਇਸ ਤੋਂ ਬਾਅਦ ਕੈਪਟਨ ਨੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਵਿੱਚ ਹੀ ਰਹਿਣ ਤਾਂ ਜੋ ਕੋਰੋਨਾ ਵਾਇਰਸ ਦੇ ਫੈਲਣ ਦੇ ਖ਼ਤਰੇ ਤੋਂ ਬਚਿਆ ਜਾ ਸਕੇ।