ਚੰਡੀਗੜ੍ਹ: ਵੀਰਵਾਰ ਸਵੇਰੇ ਪੈਰਾ ਖਿਡਾਰੀਆਂ ਵੱਲੋਂ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਥੇ ਸਰਕਾਰ ਦੀ ਅਣਦੇਖੀ ਕਾਰਨ ਖਿਡਾਰੀ ਆਪਣੇ ਜਿੱਤੇ ਮੈਡਲ ਸਰਕਾਰ ਨੂੰ ਵਾਪਸ ਕਰਨ ਲਈ ਆਏ ਸਨ। ਇਸ ਦੌਰਾਨ ਆਪ ਵਰਕਰ ਵੀ ਖਿਡਾਰੀਆਂ ਦਾ ਸਾਥ ਦੇਣ ਲਈ ਪਹੁੰਚ ਗਏ, ਜਿਥੇ ਕੈਪਟਨ ਦੀ ਰਿਹਾਇਸ਼ ਦਾ ਘਿਰਾਓ ਕਰਨ ਜਾ ਰਹੇ ਆਪ ਵਰਕਰਾਂ ਤੇ ਪੁਲਿਸ ਵਿਚਾਲੇ ਝੜਪ ਹੋ ਗਈ।
-
Have asked the Sports Department to bring a policy before the Council of Ministers for providing employment to para sportspersons who have brought laurels to our State and country. Our Government is fully committed for the welfare of our sportspersons. pic.twitter.com/1KC9ci59yp
— Capt.Amarinder Singh (@capt_amarinder) June 24, 2021 " class="align-text-top noRightClick twitterSection" data="
">Have asked the Sports Department to bring a policy before the Council of Ministers for providing employment to para sportspersons who have brought laurels to our State and country. Our Government is fully committed for the welfare of our sportspersons. pic.twitter.com/1KC9ci59yp
— Capt.Amarinder Singh (@capt_amarinder) June 24, 2021Have asked the Sports Department to bring a policy before the Council of Ministers for providing employment to para sportspersons who have brought laurels to our State and country. Our Government is fully committed for the welfare of our sportspersons. pic.twitter.com/1KC9ci59yp
— Capt.Amarinder Singh (@capt_amarinder) June 24, 2021
ਮੁੱਖ ਮੰਤਰੀ ਨੇ ਪੈਰਾਲੰਪਿਕ ਖਿਡਾਰੀਆਂ ਨੂੰ ਦਿੱਤਾ ਭਰੋਸਾ
ਇਸ ਮਗਰੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੈਰਾਲੰਪਿਕ ਖਿਡਾਰੀਆਂ ਨਾਲ ਵਿਡੀਉ ਕਾਨਫਰੰਸ ਰਾਹੀਂ ਗੱਲ ਕੀਤੀ ਤੇ ਦੱਸਿਆ ਕਿ ਉਨ੍ਹਾਂ ਖੇਡ ਵਿਭਾਗ ਨੂੰ ਕਿਹਾ ਹੈ ਕਿ ਉਹ ਸੂਬੇ ਅਤੇ ਦੇਸ਼ ਦਾ ਨਾਂਅ ਰੌਸ਼ਨ ਕਰਨ ਵਾਲੇ ਪੈਰਾ ਖਿਡਾਰੀਆਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਮੰਤਰੀਮੰਡਲ ਦੇ ਸਾਹਮਣੇ ਨੀਤੀ ਲਿਆਉਣ। ਉਨ੍ਹਾਂ ਇਹ ਵੀ ਕਿਹਾ ਕਿ ਸਾਡੀ ਸਰਕਾਰ ਸਾਡੇ ਖਿਡਾਰੀਆਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਆਪ ਵਰਕਰਾਂ ਤੇ ਪੁਲਿਸ ਵਿਚਾਲੇ ਝੜਪ
ਸਰਕਾਰ ਦੀ ਅਣਦੇਖੀ ਕਾਰਨ ਆਪਣੇ ਜਿੱਤੇ ਮੈਡਲ ਸਰਕਾਰ ਨੂੰ ਵਾਪਸ ਕਰਨ ਲਈ ਆਏ ਖਿਡਾਰੀ ਦਾ ਸਾਥ ਦੇ ਰਹੇ ਆਪ ਵਰਕਰਾਂ ਤੇ ਪੁਲਿਸ ਵਿਚਾਲੇ ਝੜਪ ਹੋ ਗਈ। ਪੁਲਿਸ ਕੈਪਟਨ ਦੀ ਰਿਹਾਇਸ਼ ਦਾ ਘਿਰਾਓ ਕਰਨ ਜਾ ਰਹੇ ਆਪ ਵਰਕਰਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਉਹ ਲਗਾਤਾਰ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਵੱਧ ਰਹੇ ਸਨ ਜਿਸ ਕਾਰਨ ਪੁਲਿਸ ਤੇ ਵਰਕਰਾਂ ਵਿਚਾਲੇ ਕਾਫੀ ਧੱਕਾਮੁੱਕੀ ਹੋਈ।