ETV Bharat / city

ਜ਼ਿਮਨੀ ਚੋਣਾਂ ਪੰਜਾਬ: ਭਲਕੇ ਹੋਵੇਗੀ ਉਮੀਦਵਾਰਾਂ ਦੀ ਕਿਸਮਤ ਤੈਅ - by elections voting in punjab on 21 october

ਸੂਬੇ ਵਿੱਚ 21 ਅਕਤੂਬਰ ਨੂੰ ਜ਼ਿਮਨੀ ਚੋਣਾਂ ਲਈ ਵੋਟਿੰਗ ਹੋਣ ਵਾਲੀ ਹੈ ਤੇ ਚੋਣ ਪ੍ਰਚਾਰ ਵੀ ਖ਼ਤਮ ਹੋ ਗਿਆ ਹੈ। ਪੰਜਾਬ ਦੀਆਂ ਸਿਆਸੀ ਪਾਰਟੀਆਂ ਦੀ ਸਾਖ ਇੱਕ ਵਾਰ ਮੁੜ ਦਾਅ 'ਤੇ ਲੱਗੀ ਹੈ। ਸੋਮਵਾਰ ਭਾਵ ਕਿ ਕੱਲ੍ਹ ਚਾਰ ਵਿਧਾਨ ਸਭਾ ਹਲਕਿਆਂ ਜਲਾਲਾਬਾਦ, ਦਾਖਾ, ਫਗਵਾੜਾ ਤੇ ਮੁਕੇਰੀਆਂ ਦੀ ਜਨਤਾ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰੇਗੀ।

ਫ਼ੋਟੋ
author img

By

Published : Oct 20, 2019, 2:25 PM IST

ਚੰਡੀਗੜ੍ਹ: ਪੰਜਾਬ ਦੀਆਂ ਸਿਆਸੀ ਪਾਰਟੀਆਂ ਲਈ ਕੱਲ੍ਹ ਦਾ ਦਿਨ ਬਹੁਤ ਅਹਿਮ ਹੈ, ਕਿਉਂਕਿ ਕੱਲ੍ਹ ਜ਼ਿਮਨੀ ਚੋਣਾਂ ਲਈ ਵਿਧਾਨ ਸਭਾ ਹਲਕੇ ਦੀਆਂ 4 ਸੀਟਾਂ 'ਤੇ ਵੋਟਿੰਗ ਹੋਣ ਜਾ ਰਹੀ ਹੈ। ਇਸ ਤੋਂ ਬਾਅਦ ਕੌਣ ਕਿਸਮਤ ਅਜਮਾਉਂਦਾ ਹੈ ਜਿਸ ਦਾ ਫ਼ੈਸਲਾ 24 ਅਕਤੂਬਰ ਨੂੰ ਹੋਵੇਗਾ।

ਦਿਲਚਸਪ ਗੱਲ ਇਹ ਹੈ ਕਿ ਇਸ ਵਾਰ ਸੱਤਾਧਿਰ ਕਾਂਗਰਸ ਨਹੀਂ ਸਗੋਂ ਵਿਰੋਧੀ ਧਿਰਾਂ ਅਕਾਲੀ ਦਲ, ਭਾਜਪਾ ਤੇ ਆਮ ਆਦਮੀ ਪਾਰਟੀ ਦਾ ਵੱਕਾਰ ਦਾਅ 'ਤੇ ਲੱਗਾ। ਇਸ ਦਾ ਕਾਰਨ ਇਹ ਹੈ ਕਿ ਜ਼ਿਮਨੀ ਚੋਣਾਂ ਦੀਆਂ ਚਾਰ ਸੀਟਾਂ 'ਚੋਂ 2 ਅਕਾਲੀ ਦਲ, ਇੱਕ ਭਾਜਪਾ ਤੇ ਇੱਕ ਆਮ ਆਦਮੀ ਪਾਰਟੀ ਕੋਲ ਹੈ।

ਉੱਥੇ ਹੀ ਪਿਛਲੇ ਕਾਫ਼ੀ ਦਿਨਾਂ ਤੋਂ ਸਿਆਸੀ ਆਗੂਆਂ ਵੱਲੋਂ ਕਾਫ਼ੀ ਜ਼ੋਰਾਂ-ਸ਼ੋਰਾਂ ਨਾਲ ਪ੍ਰਚਾਰ ਕੀਤਾ ਗਿਆ ਤੇ ਹੁਣ 24 ਅਕਤੂਬਰ ਨੂੰ ਹੀ ਪਤਾ ਲੱਗੇਗਾ ਕੌਣ ਆਪਣੀ ਕਿਸਮਤ ਅਜਮਾਉਂਦਾ ਹੈ?

ਜ਼ਿਕਰਯੋਗ ਹੈ ਕਿ ਸੁਖਬੀਰ ਬਾਦਲ ਤੇ ਸੋਮ ਪ੍ਰਕਾਸ਼ ਦੇ ਸੰਸਦ ਮੈਂਬਰ ਚੁਣੇ ਜਾਣ ਕਰਕੇ ਜਲਾਲਾਬਾਦ ਤੇ ਫਗਵਾੜਾ ਹਲਕੇ ਦੀਆਂ ਚੋਣਾਂ ਹੋ ਰਹੀਆਂ ਹਨ। ਇਸ ਦੇ ਨਾਲ ਹੀ ਦਾਖਾ ਤੋਂ ਆਮ ਆਦਮੀ ਪਾਰਟੀ ਦੇ ਆਗੂ ਐੱਚਐਸ ਫ਼ੂਲਕਾ ਨੇ ਅਸਤੀਫ਼ਾ ਦੇ ਦਿੱਤਾ ਸੀ ਤੇ ਮੁਕੇਰੀਆਂ ਤੋਂ ਕਾਂਗਰਸ ਦੇ ਵਿਧਾਇਕ ਰਜਨੀਸ਼ ਬੱਬੀ ਦੀ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ: ਅਕਾਲੀ ਵਰਕਰਾਂ ਨੂੰ ਧਮਕਾ ਰਿਹੈ ਗੱਡੀਆਂ ਦਾ ਕਾਫ਼ਲਾ-ਮਨਪ੍ਰੀਤ ਇਯਾਲੀ

Intro:Body:

jaswir

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.