ਚੰਡੀਗੜ੍ਹ: ਪੰਜਾਬ ਦੀ ਅੱਜ ਦੀ ਨੌਜਵਾਨ ਪੀੜੀ ਸਮੇਂ ਦੇ ਹਿਸਾਬ ਨਾਲ ਡਿਜ਼ਿਟਲ ਹੁੰਦੀ ਜਾ ਰਹੀ ਹੈ, ਇਸ ਨਾਲ ਹੀ ਕੁੱਝ ਕੁ ਬੱਚੇ ਮੋਬਾਇਲ ਫੋਨਾਂ ਰਾਹੀ ਮੰਨੋਰੰਜਨ ਵੀ ਕਰਦੇ ਹਨ, ਪਰ ਕਈ ਵਾਰ ਇਹ ਮਨੋਰੰਜਨ ਦਾ ਸਾਧਨ ਪਰਿਵਾਰ ਨੂੰ ਉਸ ਸਮੇਂ ਭਾਰੂ ਪੈਂਦਾ ਹੈ। ਜਿਸ ਸਮੇਂ ਮੋਬਾਇਲ ਫੋਨ ਰਾਹੀ ਬੱਚੇ ਵੱਡਾ ਨੁਕਸਾਨ ਕਰ ਦਿੰਦੇ ਹਨ।
ਅਜਿਹਾ ਹੀ ਇੱਕ ਮਾਮਲਾ ਚੰਡੀਗੜ੍ਹ ਦੇ ਪੀਪਲੀ ਵਾਲਾ ਟਾਊਨ ਤੋਂ ਆਇਆ ਹੈ ਜਿੱਥੇ ਇੱਕ ਦਵਾਈ ਵਪਾਰੀ ਦੇ ਨਾਬਾਲਗ ਪੁੱਤਰ ਨੇ ਪਬਜੀ ਵਿੱਚ 17 ਲੱਖ ਦਾ ਨੁਕਸਾਨ ਕਰ ਦਿੱਤਾ ਹੈ। ਦੱਸ ਦਈਏ ਕਿ ਇਸ ਪੈਸੀ ਚੋਰੀ ਵਾਲੀ ਘਟਨਾ ਦਾ ਪਰਿਵਾਰ ਨੂੰ ਪਤਾ ਨਹੀ ਸੀ। ਜਿਸ ਕਰਕੇ ਵਪਾਰੀ ਨੇ ਇਸ ਦੀ ਰਿਪੋਰਟ ਨੇੜਲੇ ਥਾਣੇ ਵਿੱਚ ਕਰਵਾਈ ਸੀ।
ਪੁਲਿਸ ਨੇ ਬੱਚੇ ਦੇ ਪਿਤਾ ਦੇ ਕਹਿਣ 'ਤੇ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਉਹ ਵਿਅਕਤੀ ਜਿਸ ਦੀ ਪਹਿਚਾਣ ਸੂਰਜ ਸਿੰਘ ਹੈ, ਬੱਚਿਆਂ ਨੂੰ ਪਬਜੀ 'ਤੇ ਪੈਸਾ ਲਾਉਣ ਲਈ ਉਕਸਾਉਂਦਾ ਸੀ ਨੂੰ ਗ੍ਰਿਫ਼ਤਾਰ ਕਰ ਲਿਆ। ਦੱਸ ਦਈਏ ਕਿ ਵਪਾਰੀ ਦੇ ਪੁੱਤਰ ਦੇ ਦੋਸਤਾਂ ਨੇ ਚੋੋਰੀ ਕੀਤੇ ਪੈਸਿਆਂ ਦੇ ਤਿੰਨ ਆਈਫੋਨ, ਕੱਪੜੇ ਅਤੇ ਜੁੱਤੇ, ਹਵਾਈ ਸਫਰ ਕੀਤਾ।
ਇਹ ਵੀ ਪੜ੍ਹੋ:ਘਰ ਭੇਤੀ ਲੰਕਾ ਢਾਵੇ: 5 ਸਾਲ ਤੋਂ ਕੰਮ ਕਰਦੇ ਪਰਵਾਸੀ ਨੇ ਮਾਲਕ ਦੀ ਦੁਕਾਨ 'ਤੇ ਫੇਰਿਆ ਹੱਥ