ਚੰਡੀਗੜ੍ਹ: ਭਾਰਤ ਪਾਕਿਸਤਾਨ ਸਰਹੱਦ ’ਤੇ ਤੈਨਾਤ ਬਾਰਡਰ ਸੁਰੱਖਿਆ ਫੋਰਸ ਵੱਲੋਂ ਇੱਕ ਪਾਕਿਸਤਾਨੀ ਨਾਬਾਲਗ ਬੱਚੇ ਨੂੰ ਪਾਕਿਸਤਾਨੀ ਰੇਂਜਰਾਂ ਦੇ ਹਵਾਲੇ ਕੀਤਾ ਗਿਆ। ਇਸ ਸਬੰਧੀ ਬੀਐੱਸਐਫ ਵੱਲੋਂ ਟਵੀਟ ਕਰ ਜਾਣਕਾਰੀ ਵੀ ਦਿੱਤੀ ਗਈ ਹੈ।
ਜਾਣਕਾਰੀ ਦਿੰਦੇ ਹੋਏ ਬੀਐਸਐਫ ਨੇ ਟਵੀਟ ’ਚ ਦੱਸਿਆ ਕਿ ਅਣਜਾਣੇ ’ਚ ਪਾਕਿਸਤਾਨੀ ਨਾਬਾਲਗ ਸਰਹੱਦ ਪਾਰ ਕਰ ਗਿਆ ਸੀ ਜਿਸ ਨੂੰ ਸਰਹੱਦ ਤੇ ਤੈਨਾਤ ਬੀਐੱਸਐਫ ਦੇ ਜਵਾਨਾਂ ਨੇ ਫੜ ਲਿਆ। ਇਸ ਸਬੰਧੀ ਜਾਂਚ ਤੋਂ ਬਾਅਦ ਬੀਐੱਸਐਫ ਵੱਲੋਂ ਮਨੁੱਖੀ ਆਧਾਰ ’ਤੇ ਪਾਕਿਸਤਾਨ ਰੇਂਜਰਾਂ ਦੇ ਹਵਾਲੇ ਕਰ ਦਿੱਤਾ ਗਿਆ।
-
#Ferozepur@BSF_Punjab Frontier
— BSF PUNJAB FRONTIER (@BSF_Punjab) June 6, 2022 " class="align-text-top noRightClick twitterSection" data="
On 05/06/2022, one Pak national (Juvenile) crossed IB inadvertently and was apprehended by vigilant #BSF troops.
After investigation, he was handed over to Pak Rangers by #BSF as a Goodwill gesture & on Humanitarian ground. #JaiHind pic.twitter.com/VH7BgfsZhc
">#Ferozepur@BSF_Punjab Frontier
— BSF PUNJAB FRONTIER (@BSF_Punjab) June 6, 2022
On 05/06/2022, one Pak national (Juvenile) crossed IB inadvertently and was apprehended by vigilant #BSF troops.
After investigation, he was handed over to Pak Rangers by #BSF as a Goodwill gesture & on Humanitarian ground. #JaiHind pic.twitter.com/VH7BgfsZhc#Ferozepur@BSF_Punjab Frontier
— BSF PUNJAB FRONTIER (@BSF_Punjab) June 6, 2022
On 05/06/2022, one Pak national (Juvenile) crossed IB inadvertently and was apprehended by vigilant #BSF troops.
After investigation, he was handed over to Pak Rangers by #BSF as a Goodwill gesture & on Humanitarian ground. #JaiHind pic.twitter.com/VH7BgfsZhc
ਦੱਸ ਦਈਏ ਕਿ ਫਿਰੋਜ਼ਪੁਰ ਸੈਕਟਰ ’ਚ ਫਾਜਿਲਕਾ ਦੇ ਕਰੀਬ ਇੱਕ ਨੌਜਵਾਨ ਨੂੰ ਸਵੇਰ 6.30 ਵਜੇ ਦੇ ਕਰੀਬ ਭਾਰਤੀ ਸਰਹੱਦ ਚ ਫੇਸਿੰਗ ਤੋਂ ਅੱਗੇ ਘੁੰਮਦੇ ਹੋਏ ਦੇਖਿਆ ਜਿਸ ਤੋਂ ਬਾਅਦ ਨੌਜਵਾਨ ਨੂੰ ਬੀਐੱਸਐਫ ਨੇ ਆਪਣੀ ਗ੍ਰਿਫਤ ਚ ਲੈ ਲਿਆ ਅਤੇ ਉਸ ਕੋਲੋਂ ਪੁੱਛਗਿੱਛ ਕੀਤੀ।
ਬੀਐੱਸਐਫ ਨੂੰ ਜਾਂਚ ਤੋਂ ਪਤਾ ਲੱਗਿਆ ਕਿ ਨਾਬਾਲਗ ਗਲਤੀ ਨਾਲ ਸਰਹੱਦ ਪਾਰ ਆ ਗਿਆ ਹੈ। ਜੋ ਕੁਝ ਵੀ ਉਸ ਤੋਂ ਪੁੱਛਿਆ ਗਿਆ ਸੀ ਉਹ ਸਭ ਕੁਝ ਸਹੀ ਵੀ ਨਿਕਲਿਆ। ਜਿਸ ਤੋਂ ਬਾਅਦ ਇਸ ਨੂੰ ਵਾਪਸ ਕਰਨ ਦਾ ਫੈਸਲਾ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਨੇ ਆਪਣਾ ਨਾਂ ਅਬਦੁੱਲ ਮਜੀਦ ਦੱਸਿਆ ਸੀ ਜਿਸਦਾ ਪਿੰਡ ਸਰਹੱਦ ਦੇ ਕਰੀਬ ਸੀ। ਫਿਲਹਾਲ ਬੀਐੱਸਐਫ ਨੇ ਪਾਕਿਸਤਾਨ ਨਾਬਾਲਗ ਨੂੰ ਵਾਪਸ ਕਰ ਦਿੱਤਾ ਹੈ।
ਇਹ ਵੀ ਪੜੋ: Sidhu Musewala murder case: ਮੂਸੇਵਾਲਾ ਨੂੰ ਮਾਰਨ ਲਈ ਜੋਧਪੁਰ ਤੋਂ ਵੀ ਭੇਜੇ ਗਏ ਸਨ ਹਥਿਆਰ