ਚੰਡੀਗੜ੍ਹ: ਲਾਹੌਰ ’ਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨੂੰ ਤੋੜੇ ਜਾਣ ਦੇ ਮਾਮਲੇ ਦੀ ਬ੍ਰਿਟਿਸ਼ ਲੇਬਰ ਸਾਂਸਦ ਤਨਮਨਜੀਤ ਸਿੰਘ ਢੇਸੀ ਨੇ ਨਿੰਦਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸਿੱਖ ਸ਼ਾਸਕ ਦਾ ਦਰਬਾਰ ਮੁਸਲਿਮ, ਹਿੰਦੂ, ਇਸਾਈ ਅਤੇ ਸਿੱਖ ਚਲਾਉਂਦੇ ਹਨ।
ਬ੍ਰਿਟਿਸ਼ ਲੇਬਰ ਸਾਂਸਦ ਤਨਮਨਜੀਤ ਸਿੰਘ ਢੇਸੀ ਨੇ ਟਵੀਟ ਕਰਦੇ ਹੋਏ ਕਿਹਾ ਕਿ ਪਾਕਿਸਤਾਨ (ਪੱਛਮ) ਪੰਜਾਬ ਦੇ ਅੱਤਵਾਦੀਆਂ ਤੋਂ ਬਹੁਤ ਦੁਖੀ ਹਾਂ, ਖਾਸ ਕਰਕੇ ਮਹਾਰਾਜਾ ਰਣਜੀਤ ਸਿੰਘ ਵਿਦੇਸ਼ੀ ਹਮਲਾਵਾਰ ਨਹੀਂ ਸੀ ਸਗੋਂ ਉਹ ਪੰਜਾਬੀਆਂ ਦੇ ਸਾਥੀ ਸੀ ਜਿਨ੍ਹਾਂ ਦਾ ਦਰਬਾਰ ਮੁਸਲਿਮ, ਹਿੰਦੂ, ਇਸਾਈ ਅਤੇ ਸਿੱਖ ਚਲਾਉਂਦੇ ਸੀ ਅਤੇ ਜਿਨ੍ਹਾਂ ਨੇ ਮੰਦਰਾਂ ਦੇ ਨਿਰਮਾਣ ਲਈ ਦਾਨ ਦਿੱਤਾ ਸੀ।
ਸਾਂਸਦ ਨੇ ਅੱਗੇ ਕਿਹਾ ਕਿ ਉਮੀਦ ਹੈ ਕਿ ਅਧਿਕਾਰੀ ਤੇਜ਼ੀ ਨਾਲ ਇਸਦੀ ਮੁਰੰਮਤ ਕਰਨਗੇ। ਬੀਤੇ ਦਿਨ ਭਾਰਤ ਨੇ ਬੁੱਤ ਦੇ ਤੋੜੇ ਜਾਣ ’ਤੇ ਚਿੰਤਾ ਜਾਹਿਰ ਕਰਦੇ ਹੋਏ ਕਿਹਾ ਸੀ ਕਿ ਪਾਕਿਸਤਾਨ ਦੇ ਘੱਟ ਗਿਣਤੀਆਂ ਦੇ ਖ਼ਿਲਾਫ਼ ਹਿੰਸਕ ਘਟਨਾਵਾਂ ਖ਼ਤਰਨਾਕ ਦਰ ਨਾਲ ਵਧ ਰਹੀਆਂ ਹਨ।
ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਵੀ ਇਸ ਮਾਮਲੇ ਦੀ ਸਖ਼ਤ ਸ਼ਬਦਾਂ ‘ਚ ਨਿੰਦਾ ਕੀਤੀ। ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਟਵੀਟ ਕਰਦਿਆ ਕਿਹਾ ਸੀ ਕਿ ਭਾਰਤ ਦੇ ਮਹਾਨ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨਾਲ ਲਾਹੌਰ ’ਚ ਭੰਨਤੋੜ ਦੀ ਨਿੰਦਾ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਤੀਜ਼ੀ ਵਾਰ ਹੋਇਆ ਹੈ। ਦਸੰਬਰ 2020 ‘ਚ ਵੀ ਇੱਥੇ ਰਣਜੀਤ ਸਿੰਘ ਦੇ ਬੁੱਤ ਨੂੰ ਤੋੜਿਆ ਗਿਆ ਸੀ। ਸਾਬਕਾ ਸ਼ਾਸਕ ਦੀ 180ਵੀਂ ਬਰਸੀ ਦੇ ਮੌਕੇ 27 ਜੂਨ 2019 ਨੂੰ ਲਾਹੌਰ ਕਿਲ੍ਹੇ ’ਚ ਇੱਥੇ 9 ਫੁੱਟ ਉੱਚੇ ਢਾਂਚੇ ਦਾ ਨਿਰਮਾਣ ਕੀਤਾ ਗਿਆ ਸੀ।
ਇਹ ਵੀ ਪੜੋ: ਰਿਜ਼ਬੀ ਦੀ ਕੱਟੜ ਜਥੇਬੰਦੀ ਨੇ ਤੋੜਿਆ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ