ETV Bharat / city

ਚੰਨੀ ਨੂੰ ਸੀਐੱਮ ਉਮੀਦਵਾਰ ਬਣਾਉਣ ਦੇ ਹੱਕ ’ਚ ਕਾਂਗਰਸੀ ਮੰਤਰੀ, ਲੋਕਾਂ ਦੀ ਵੀ ਪਸੰਦ ! - Punjab Congress CM Face Survey

ਪੰਜਾਬ ਕਾਂਗਰਸ ’ਚ ਸੀਐੱਮ ਚਿਹਰੇ (Congress CM Face in Punjab) ਨੂੰ ਲੈ ਕੇ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਜੰਗ ਚਲ ਰਹੀ ਹੈ। ਉੱਥੇ ਹੀ ਦੂਜੇ ਪਾਸੇ ਪੰਜਾਬ ਕਾਂਗਰਸ ਦੇ 4 ਮੰਤਰੀ ਬ੍ਰਹਮਮਹਿੰਦਰਾ, ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਜਿੰਦਰ ਬਾਜਵਾ ਅਤੇ ਰਾਣਾ ਗੁਰਜੀਤ ਸਿੰਘ ਸੀਐੱਮ ਚਿਹਰੇ ਦੇ ਲਈ ਚਰਨਜੀਤ ਸਿੰਘ ਚੰਨੀ ਦੇ ਹੱਕ ’ਚ ਉਤਰੇ ਹਨ।

ਸੀਐੱਮ ਚਿਹਰੇ ਲਈ ਚੰਨੀ ਦੇ ਸਮਰਥਨ ਵਿੱਚ ਆਏ ਚਾਰ ਮੰਤਰੀ

author img

By

Published : Jan 20, 2022, 2:55 PM IST

Updated : Jan 21, 2022, 11:59 AM IST

ਚੰਡੀਗੜ੍ਹ: ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਾਲੇ ਤੱਕ ਸਿਰਫ਼ ਆਮ ਆਦਮੀ ਪਾਰਟੀ ਨੇ ਆਪਣੇ ਸੀਐੱਮ ਚਿਹਰੇ ਦਾ ਐਲਾਨ ਕਰ ਦਿੱਤਾ ਹੈ ਪਰ ਜੇਕਰ ਗੱਲ ਕੀਤੀ ਜਾਵੇ ਬਾਕੀ ਰਾਜਨੀਤੀਕ ਪਾਰਟੀਆਂ ਦੀ ਤਾਂ ਸਾਰਿਆਂ ਦਾ ਇਹੀ ਕਹਿਣਾ ਹੈ ਕਿ ਪਾਰਟੀ ਦੇ ਵਿੱਚ ਸਿਰਫ਼ ਇੱਕ ਚਿਹਰਾ ਨਹੀਂ ਹੁੰਦਾ ਬਲਕਿ ਕਈ ਚਿਹਰੇ ਉੱਤੇ ਚੋਣ ਲੜੀਆਂ ਜਾਂਦੀਆਂ ਹਨ।

ਪੰਜਾਬ ਕਾਂਗਰਸ ਚ ਹੁਣ ਸੀਐਮ ਚਿਹਰੇ (Congress CM Face in Punjab) ਨੂੰ ਲੈ ਕੇ ਜੰਗ ਸ਼ੁਰੂ ਹੋ ਗਈ ਹੈ। ਸੀਐੱਮ ਉਮੀਦਵਾਰ ਦੇ ਲਈ ਪੰਜਾਬ ਕਾਂਗਰਸ ਦੇ ਚਾਰ ਮੰਤਰੀ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸਮਰਥਨ ਚ ਉਤਰੇ ਹਨ। ਇਹ ਚਾਰ ਮੰਤਰੀ ਬ੍ਰਹਮ ਮੋਹਿੰਦਰਾ, ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਜਿੰਦਰ ਬਾਜਵਾ ਅਤੇ ਰਾਣਾ ਗੁਰਜੀਤ ਸਿੰਘ ਹਨ। ਜੋ ਕਿ ਸੀਐੱਮ ਚਿਹਰੇ ਲਈ ਚਰਨਜੀਤ ਸਿੰਘ ਚੰਨੀ ਦਾ ਸਮਰਥਨ ਕਰ ਰਹੇ ਹਨ।

ਚੰਨੀ ਦੇ ਸਮਰਥਨ ਵਿੱਚ ਆਏ ਬ੍ਰਹਮਮਹਿੰਦਰਾ

ਬ੍ਰਹਮ ਮਹਿੰਦਰਾ ਨੇ ਕਿਹਾ ਕਿ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦਾ ਐਲਾਨ (Brahma Mahindra in support of Charanjit Singh Channi) ਕਰਨ ਨੂੰ ਲੈ ਕੇ ਪਾਰਟੀ ਵਿੱਚ ਕਿਸੇ ਵੀ ਤਰ੍ਹਾਂ ਦੀ ਉਲਝਣ ਦੀ ਸਥਿਤੀ ਨਹੀਂ ਹੋਣੀ ਚਾਹੀਦੀ ਹੈ, ਜਦੋ ਇੱਕ ਵਿਅਕਤੀ ਨੇ ਸਾਰੀ ਉਮੀਦਾਂ ਤੋਂ ਉੱਠ ਕੇ ਕੰਮ ਕੀਤਾ ਹੈ ਅਤੇ ਬਤੌਰ ਮੁੱਖ ਮੰਤਰੀ ਤਿੰਨ ਮਹੀਨੇ ਦੇ ਕਾਰਜਕਾਲ ਦੇ ਦੌਰਾਨ ਖੁਦ ਨੂੰ ਸਾਬਿਤ ਕੀਤਾ ਹੈ। ਅਜਿਹੇ ਵਿੱਚ ਉਨ੍ਹਾਂ ਨੂੰ ਮੁੱਖ ਮੰਤਰੀ ਚਿਹਰਾ ਐੈਲਾਨ ਕਰ ਦਿੱਤਾ ਜਾਣਾ ਚਾਹੀਦਾ।

ਸੀਨੀਅਰ ਕਾਂਗਰਸੀ ਆਗੂ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਹੀ ਸਾਲ 2012 ਤੋਂ 2017 ਦੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਉਮੀਦਵਾਰ ਦਾ ਐਲਾਨ ਕਰਨ ਦੀ ਪ੍ਰਥਾ ਦੀ ਸ਼ੁਰੂਆਤ ਕੀਤੀ ਸੀ ਅਤੇ ਇਸ ਪ੍ਰਥਾ ਨੂੰ ਜਾਰੀ ਰੱਖਣਾ ਚਾਹੀਦਾ ਹੈ ਤੇ ਜਲਦ ਤੋਂ ਜਲਦ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦਾ ਐਲਾਨ ਕਰਨਾ ਚਾਹੀਦਾ ਹੈ।

ਮਹਿੰਦਰਾ ਨੇ ਕਿਹਾ ਕਿ ਇਹ ਉਸ ਸਮੇਂ ਜ਼ਿਆਦਾ ਮਹੱਤਵਪੂਰਨ ਹੋ ਜਾਂਦਾ ਹੈ ਜਦੋਂ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਨੂੰ ਆਪਣਾ ਮੁੱਖ ਮੰਤਰੀ ਉਮੀਦਵਾਰ ਐਲਾਨ ਕਰ ਦਿੱਤਾ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਬਸਪਾ ਪਹਿਲਾਂ ਹੀ ਸੁਖਬੀਰ ਸਿੰਘ ਬਾਦਲ ਨੂੰ ਬਤੌਰ ਮੁੱਖ ਮੰਤਰੀ ਉਮੀਦਵਾਰ ਪੇਸ਼ ਕਰ ਚੁੱਕੀ ਹੈ। ਇਨ੍ਹਾਂ ਸਥਿਤੀਆਂ ਵਿੱਚ ਕਾਂਗਰਸ ਪਾਰਟੀ ਪਿੱਛੇ ਨਹੀਂ ਹਟ ਸਕਦੀ, ਕਿਉਂਕਿ ਇਸ ਤੋਂ ਪਾਰਟੀ ਦੀ ਮਜ਼ਬੂਤ ਸੋਚ ਪੇਸ਼ ਹੁੰਦੀ ਹੈ। ਉਹ ਵੀ ਜਦੋਂ ਸਾਡੇ ਕੋਲ ਦੂਜਿਆਂ ਤੋਂ ਵੱਧ ਬਿਹਤਰ ਕੈਂਡੀਡੇਟ ਹਨ।

ਰੰਧਾਵਾ ਵੀ ਸੀਐੱਮ ਚਿਹਰੇ ਲਈ ਚੰਨੀ ਦੇ ਹੱਕ ’ਚ

ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਮੌਜੂਦਾ ਸਮੇਂ ’ਚ ਸੀਐੱਮ ਚਰਨਜੀਤ ਸਿੰਘ ਚੰਨੀ ਹਨ, ਪਰ ਕਾਂਗਰਸ ਕਾਂਗਰਸ ਹਾਈਕਮਾਂਡ ਸੀਐੱਮ ਦੇ ਅਹੁਦੇ ਦੇ ਲਈ ਹਾਏ ਹਾਏ ਕਰਨ ਵਾਲਿਆਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਦੀ ਹੈ।

ਸੀਐੱਮ ਚਿਹਰੇ ਲਈ ਪਹਿਲੇ ਨੰਬਰ ’ਤੇ ਚੰਨੀ
ਸੀਐੱਮ ਚਿਹਰੇ ਲਈ ਪਹਿਲੇ ਨੰਬਰ ’ਤੇ ਚੰਨੀ

ਤ੍ਰਿਪਤ ਰਜਿੰਦਰ ਬਾਜਵਾ ਨੇ ਸੀਐੱਮ ਚੰਨੀ ਦੀ ਕੀਤੀ ਤਾਰੀਫ

ਦੂਜੇ ਪਾਸੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਨੇ ਸੀਐੱਮ ਚਰਨਜੀਤ ਸਿੰਘ ਦੇ ਕੰਮਾਂ ਦੀ ਤਰੀਫ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਵਧੀਆ ਕੰਮ ਕੀਤਾ ਹੈ।

ਰਾਣਾ ਗੁਰਜੀਤ ਸਿੰਘ ਦਾ ਵੀ ਚੰਨੀ ਨੂੰ ਸਮਰਥਨ

ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਸੀਐੱਮ ਚੰਨੀ ਆਮ ਵਿਅਕਤੀ ਹਨ। ਉਹ ਸਾਰਿਆਂ ਨੂੰ ਨਾਲ ਲੈ ਕੇ ਚੱਲਦੇ ਹਨ। 111 ਦਿਨਾਂ ਚ ਉਨ੍ਹਾਂ ਨੇ ਵਧੀਆ ਕੰਮ ਕੀਤਾ ਹੈ। ਜਿਸ ਕਾਰਨ ਹਾਈਕਮਾਂਡ ਨੂੰ ਚਾਹੀਦਾ ਹੈ ਕਿ ਉਨ੍ਹਾਂ ਦੇ ਨਾਂ ਦਾ ਐਲਾਨ ਕਰ ਦੇਣਾ ਚਾਹੀਦਾ ਹੈ।

  • Who should be the CM face of the Congress in Punjab?

    — Nikhil Alva (@njalva) January 19, 2022 " class="align-text-top noRightClick twitterSection" data=" ">

ਸੀਐੱਮ ਚਿਹਰੇ ਲਈ ਪਹਿਲੇ ਨੰਬਰ ’ਤੇ ਚੰਨੀ

ਇੱਕੇ ਪਾਸੇ ਜਿੱਥੇ ਇਨ੍ਹਾਂ ਚਾਰ ਮੰਤਰੀਆਂ ਨੇ ਚਰਨਜੀਤ ਸਿੰਘ ਚੰਨੀ ਦੇ ਹੱਕ ਚ ਉਤਰੇ ਹਨ ਉੱਥੇ ਹੀ ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਸੀਐੱਮ ਉਮੀਦਵਾਰ ਦੇ ਲਈ ਲੋਕਾਂ ਦੀ ਪਹਿਲੀ ਪਸੰਦ ਦੱਸੇ ਜਾ ਰਹੇ ਹਨ। ਜੀ ਹਾਂ ਕਾਂਗਰਸੀ ਆਗੂ ਰਾਹੁਲ ਗਾਂਧੀ ਦੇ ਕਰੀਬੀ ਨਿਖਿਲ ਅਲਵਾ ਨੇ ਟਵਿੱਟਰ ’ਤੇ ਸੀਐੱਮ ਉਮੀਦਵਾਰ ਦੇ ਲਈ ਵੋਟਿੰਗ ਕਰਵਾਈ ਸੀ ਜਿਸ ਚ ਚਰਨਜੀਤ ਸਿੰਘ ਚੰਨੀ ਨੂੰ 60 ਫੀਸਦ ਤੋਂ ਜਿਆਦਾ ਵੋਟ ਮਿਲੀਆਂ ਜਦਕਿ ਨਵਜੋਤ ਸਿੰਘ ਸਿੱਧੂ ਨੂੰ 12 ਫੀਸਦ ਅਤੇ ਸੁਨੀਲ ਜਾਖੜ ਨੂੰ 9 ਫੀਸਦ ਵੋਟਾਂ ਮਿਲੀਆਂ ਹਨ।

ਇਹ ਵੀ ਪੜੋ: ਕੇਜਰੀਵਾਲ ਅੱਜ ਭਗਵੰਤ ਮਾਨ ਦੀ ਸੀਟ ਦਾ ਕਰਨਗੇ ਐਲਾਨ, ਧੂਰੀ ਤੋਂ ਲੜ ਸਕਦੇ ਨੇ ਚੋਣ

Last Updated : Jan 21, 2022, 11:59 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.