ਚੰਡੀਗੜ੍ਹ: ਕੋਰੋਨਾ ਵਾਇਰਸ ਦੇ ਇਲਾਜ ਦੌਰਾਨ ਪੀਜੀਆਈ ਦੇ ਬਲੱਡ ਬੈਂਕ 'ਚ ਪਿਛਲੇ ਕਈ ਦਿਨਾਂ ਤੋਂ ਬਲੱਡ ਦੀ ਕਮੀ ਆ ਰਹੀ ਸੀ, ਜਿਸ ਨੂੰ ਪੂਰਾ ਕਰਨ ਲਈ ਭਾਜਪਾ ਯੂਵਾ ਮੋਰਚਾ ਵੱਲੋਂ ਖ਼ੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ।
ਇਸ ਖ਼ੂਨਦਾਨ ਕੈਂਪ 'ਚ ਯੂਵਾ ਮੋਰਚਾ ਦੇ ਕਈ ਮੈਂਬਰਾਂ ਨੇ ਹਿੱਸਾ ਲਿਆ ਤੇ ਖ਼ੂਨਦਾਨ ਕੀਤਾ। ਇਸ ਦੌਰਾਨ ਤਕਰੀਬਨ 100 ਯੂਨਿਟ ਬਲੱਡ ਇੱਕਠਾ ਕੀਤਾ ਗਿਆ। ਖ਼ੂਨਦਾਨ ਦੇ ਦੌਰਾਨ ਡਾਕਟਰੀ ਟੀਮ ਵੱਲੋਂ ਕੋਰੋਨਾ ਵਾਇਰਸ ਨੂੰ ਧਿਆਨ 'ਚ ਰੱਖਦੇ ਹੋਏ ਸੋਸ਼ਲ ਡਿਸਟੈਂਸਿੰਗ 'ਤੇ ਸਾਫ਼ ਸਾਫਾਈ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ।
ਇਸ ਬਾਰੇ ਦੱਸਦੇ ਹੋਏ ਚੰਡੀਗੜ੍ਹ ਦੇ ਡਿਪਟੀ ਮੇਅਰ ਰਵੀਕਾਂਤ ਸ਼ਰਮਾ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਬਲੱਡ ਬੈਕਾਂ 'ਚ ਬਲੱਡ ਦੀ ਉਪਲਬਧਤਾ ਘੱਟਣ ਦੇ ਚਲਦੇ ਪੀਜੀਆਈ ਦੇ ਪ੍ਰਬੰਧਕਾਂ ਵੱਲੋਂ ਭਾਜਪਾ ਪ੍ਰਧਾਨ ਅਰੂਣ ਸੂਦ ਨੂੰ ਮਦਦ ਦੀ ਅਪੀਲ ਕੀਤੀ ਸੀ। ਪੀਜੀਆਈ ਦੀ ਅਪੀਲ ਕਰਨ 'ਤੇ ਭਾਜਪਾ ਯੂਵਾ ਮੋਰਚਾ ਦੇ ਮੈਂਬਰਾਂ ਵੱਲੋਂ ਸ਼ਹਿਰ ਦੇ ਸਕੈਟਰ 22 ਦੇ ਕਮਿਊਨਿਟੀ ਸੈਂਟਰ ਵਿਖੇ ਖ਼ੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ।
ਹੋਰ ਪੜ੍ਹੋ : ਅੱਜ ਦੁਪਹਿਰ 1 ਵਜੇ ਹੋਵੇਗੀ ਪੰਜਾਬ ਕੈਬਿਨੇਟ ਦੀ ਬੈਠਕ
ਭਾਜਪਾ ਯੂਵਾ ਮੋਰਚਾ ਦੇ ਪ੍ਰਧਾਨ ਵਿਜੇ ਰਾਣਾ ਨੇ ਦੱਸਿਆ ਕਿ ਉਨ੍ਹਾਂ ਦੇ ਟੀਮ ਵੱਲੋਂ ਕੋਰੋਨਾ ਕਾਰਨ ਲੌਕਡਾਊਨ ਦੇ ਸੰਕਟ ਸਮੇਂ ਲੋੜਵੰਦਾਂ ਦੀ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ। ਉਨ੍ਹਾਂ ਵੱਲੋਂ ਲੋੜਵੰਦਾਂ ਲਈ ਰਾਸ਼ਨ, ਲੰਗਰ ਤੇ ਮੈਡੀਕਲ ਹਰ ਤਰ੍ਹਾਂ ਦੀ ਸੰਭਵ ਮਦਦ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਸ਼ਹਿਰ ਵਾਸੀਆਂ ਲਈ ਹੈਲਪ ਲਾਈਨ ਨੰਬਰ ਜਾਰੀ ਕੀਤਾ ਗਿਆ ਹੈ ਜਿਸ 'ਤੇ ਕੋਈ ਲੋੜਵੰਦ ਵਿਅਕਤੀ ਫੋਨ ਕਰਕੇ ਮਦਦ ਲੈ ਸਕਦਾ ਹੈ।