ETV Bharat / city

ਅਕਾਲੀ-ਭਾਜਪਾ ਗੱਠਜੋੜ ਟੁੱਟਣ ਦਾ ਨਗਰ ਨਿਗਮ ਚੋਣਾਂ 'ਚ ਕਿਸ ਨੂੰ ਮਿਲੇਗਾ ਲਾਹਾ

ਚੰਡੀਗੜ੍ਹ ਵਿੱਚ ਨਗਰ ਨਿਗਮ ਦੀਆਂ ਚੋਣਾਂ ਆਉਣ ਵਾਲੀਆਂ ਹਨ ਤੇ ਉੱਥੇ ਹੀ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਅਕਾਲੀ-ਭਾਜਪਾ ਦਾ ਗੱਠਜੋੜ ਵੀ ਟੁੱਟ ਗਿਆ ਹੈ। ਅਕਾਲੀ-ਭਾਜਪਾ ਗੱਠਜੋੜ ਟੁੱਟਣ ਦਾ ਅਸਰ ਕੀ ਨਗਰ ਨਿਗਮ ਚੋਣਾਂ 'ਤੇ ਪਵੇਗਾ ਜਾਂ ਨਹੀਂ। ਇਸ ਸਬੰਧੀ ਈਟੀਵੀ ਭਾਰਤ ਨੇ ਵੱਖ-ਵੱਖ ਪਾਰਟੀਆਂ ਨਾਲ ਇਸ ਸਬੰਧੀ ਖ਼ਾਸ ਗੱਲਬਾਤ ਕੀਤੀ।

ਫ਼ੋਟੋ
ਫ਼ੋਟੋ
author img

By

Published : Oct 7, 2020, 1:57 PM IST

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦਾ ਭਾਜਪਾ ਨਾਲ ਗੱਠਜੋੜ ਟੁੱਟਣ ਦਾ ਅਸਰ ਚੰਡੀਗੜ੍ਹ ਦੀ ਸਿਆਸਤ 'ਤੇ ਵੀ ਨਜ਼ਰ ਆਵੇਗਾ, ਕਿਉਂਕਿ ਪਹਿਲਾਂ ਅਕਾਲੀ-ਭਾਜਪਾ ਦੋਵੇਂ ਇਕੱਠੇ ਹੋ ਕੇ ਚੰਡੀਗੜ੍ਹ ਨਗਰ ਨਿਗਮ ਦੀਆਂ ਚੋਣਾਂ ਲੜਦੇ ਸਨ। ਹਰ ਚੋਣਾਂ ਤੋਂ ਪਹਿਲਾਂ ਭਾਜਪਾ ਅਕਾਲੀ ਦਲ ਦੇ ਲਈ ਚਾਰ ਕਾਊਂਸਲਰ ਦੀਆਂ ਸੀਟਾਂ ਛੱਡਦੀ ਹੈ। ਹਾਲਾਂਕਿ ਗੱਠਜੋੜ ਟੁੱਟਣ ਦੇ ਨਾਲ ਚੰਡੀਗੜ੍ਹ ਭਾਜਪਾ ਤੇ ਇਸ ਦਾ ਅਸਰ ਨਹੀਂ ਪਵੇਗਾ ਕਿਉਂਕਿ ਚੰਡੀਗੜ੍ਹ ਨਗਰ ਨਿਗਮ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਵੀ ਕਾਊਂਸਲਰ ਹਨ ਤੇ ਅਕਾਲੀ ਦਲ ਵੱਲੋਂ ਇੱਕ ਮੇਅਰ ਵੀ ਰਹਿ ਚੁੱਕਿਆ ਹੈ।

ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਸਾਲ 1996 ਤੋਂ ਭਾਜਪਾ ਅਤੇ ਅਕਾਲੀ ਦਲ ਚੰਡੀਗੜ੍ਹ ਨਗਰ ਨਿਗਮ ਦੀਆਂ ਚੋਣਾਂ ਇਕੱਠਾ ਲੜ ਰਿਹਾ ਪਰ ਹੁਣ ਇਹ ਗੱਠਜੋੜ ਟੁੱਟ ਚੁੱਕਿਆ ਹੈ। ਇਸ ਬਾਰੇ ਸਾਰੀ ਪਾਰਟੀਆਂ ਦੇ ਨੁਮਾਇੰਦਿਆਂ ਨੇ ਆਪਣੀ ਵੱਖ-ਵੱਖ ਰਾਏ ਰੱਖੀ ਹੈ।

ਵੀਡੀਓ

ਅਕਾਲੀਆਂ ਦੇ ਵੱਖ ਹੋਣ ਨਾਲ ਨਗਰ ਨਿਗਮ ਦੀਆਂ ਚੋਣਾਂ 'ਤੇ ਨਹੀਂ ਪਵੇਗਾ ਅਸਰ

ਭਾਰਤੀ ਜਨਤਾ ਪਾਰਟੀ ਦੇ ਕਾਊਂਸਲਰ ਤੇ ਚੰਡੀਗੜ੍ਹ ਦੇ ਸੂਬਾ ਪ੍ਰਧਾਨ ਅਰੁਣ ਸੂਦ ਦਾ ਕਹਿਣਾ ਹੈ ਕਿ ਗੱਠਜੋੜ ਅਕਾਲੀ ਦਲ ਨੇ ਤੋੜਿਆ ਹੈ, ਅਸੀਂ ਨਹੀਂ ਛੱਡਿਆਂ। ਇਸ ਕਰਕੇ ਸਾਡੇ 'ਤੇ ਇਸ ਦਾ ਕੋਈ ਵੀ ਅਸਰ ਨਹੀਂ ਪੈਣ ਵਾਲਾ ਹੈ। ਅਰੁਣ ਸੂਦ ਨੇ ਕਿਹਾ ਕਿ ਕਿਉਂਕਿ ਭਾਜਪਾ ਵੱਲੋਂ 26 ਸੀਟਾਂ 'ਤੇ ਚੋਣਾਂ ਲੜੀਆਂ ਜਾਂਦੀਆਂ ਹਨ, ਜਿਨ੍ਹਾਂ ਵਿੱਚੋਂ 21 ਸੀਟਾਂ ਇਸ ਵਾਰ ਭਾਜਪਾ ਜਿੱਤੀ ਤੇ 4 ਸੀਟਾਂ ਅਕਾਲੀ ਦਲ ਨੂੰ ਦਿੱਤੀਆਂ ਗਈਆਂ ਸੀ। ਇਸ ਵਿੱਚੋਂ ਸਿਰਫ਼ ਇੱਕ ਸੀਟ 'ਤੇ ਹੀ ਅਕਾਲੀ ਦਲ ਜਿੱਤ ਸਕਿਆ ਹੈ। ਅਗਲੀ ਵਾਰ ਅਸੀਂ ਪੂਰੀ 26 ਸੀਟਾਂ 'ਤੇ ਆਪਣੇ ਨੁਮਾਇੰਦੇ ਉਤਾਰਾਂਗੇ ਤੇ ਇਸ ਤੋਂ ਵੀ ਭਾਰੀ ਮੱਤ ਦੇ ਨਾਲ ਜਿੱਤਾਂਗੇ।

ਫ਼ੋਟੋ
ਫ਼ੋਟੋ

ਮੁੜ ਅਕਾਲੀ-ਭਾਜਪਾ ਗੱਠਜੋੜ ਹੋ ਸਕਦੈ

ਸ਼੍ਰੋਮਣੀ ਅਕਾਲੀ ਦਲ ਦੇ ਜਿੱਤੇ ਇੱਕ ਮਾਤਰ ਕਾਊਂਸਲਰ ਹਰਦੀਪ ਸਿੰਘ ਦਾ ਕਹਿਣਾ ਹੈ ਕਿ ਕਿਸਾਨਾਂ ਦੇ ਮੁੱਦੇ 'ਤੇ ਵੱਖ-ਵੱਖ ਰਾਏ ਹੋਣ ਦੇ ਕਾਰਨ 23 ਸਾਲ ਪੁਰਾਣਾ ਗੱਠਜੋੜ ਟੁੱਟ ਗਿਆ ਹੈ। ਅਸੀਂ ਮੰਨਦੇ ਹਾਂ ਕਿ ਇਸ ਦਾ ਸਿੱਧਾ ਅਸਰ ਨਗਰ ਨਿਗਮ ਚੋਣਾਂ 'ਤੇ ਵੀ ਪਵੇਗਾ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਹਮੇਸ਼ਾ ਜ਼ਿਆਦਾ ਸੀਟਾਂ ਆਪਣੇ ਕੋਲ ਰੱਖ ਕੇ ਅਕਾਲੀ ਦਲ ਨੂੰ ਸਿਰਫ਼ ਚਾਰ ਸੀਟਾਂ ਦਿੱਤੀਆਂ ਜਾਂਦੀਆਂ ਹਨ। ਸਾਡੇ ਕਈ ਵਰਕਰ ਇਸ ਕਰਕੇ ਨਾਰਾਜ਼ ਵੀ ਹੋਏ ਹਨ ਪਰ ਇਸ ਵਾਰ ਚੋਣਾਂ ਵਿੱਚ ਅਸੀਂ 26 ਸੀਟਾਂ 'ਤੇ ਉਤਰਾਂਗੇ ਤੇ ਉੱਮੀਦ ਕਰਦੇ ਹਾਂ ਕਿ ਭਾਜਪਾ ਨੂੰ ਇਹ ਗੱਠਜੋੜ ਟੁੱਟਣ ਦਾ ਸੇਕ ਜ਼ਰੂਰ ਲੱਗੇਗਾ।

ਉਥੇ ਹੀ ਉਨ੍ਹਾਂ ਨੇ ਇਹ ਗੱਲ ਵੀ ਸਾਫ਼ ਕਰ ਦਿੱਤੀ ਕਿ ਸਿਆਸੀ ਸਮੀਕਰਣਾਂ ਦਾ ਕੁਝ ਪਤਾ ਨਹੀਂ ਹੁੰਦਾ, ਚੋਣਾਂ ਤੋਂ ਇਕ ਮਹੀਨੇ ਪਹਿਲਾਂ ਹੀ ਨਵੇਂ ਸਿਆਸੀ ਸਮੀਕਰਨ ਬਣਦੇ ਹਨ। ਇਸ ਕਰਕੇ ਫ਼ਿਲਹਾਲ ਕੁਝ ਨਹੀਂ ਕਿਹਾ ਜਾ ਸਕਦਾ ਕਿ ਉਦੋਂ ਤੱਕ ਕੀ ਹੋਵੇਗਾ। ਇਸ ਦੇ ਨਾਲ ਹੀ ਹਾਈਕਮਾਨ ਇਸ ਗੱਲ ਦਾ ਫੈਸਲਾ ਕਰੇਗੀ ਕਿ ਨਵੇਂ ਸਮੀਕਰਣ ਕਿਸ ਦੇ ਨਾਲ ਬਣਨਗੇ ਤੇ ਹੋ ਸਕਦਾ ਹੈ ਮੁੜ ਅਕਾਲੀ-ਭਾਜਪਾ ਇਕੱਠੇ ਹੋ ਜਾਣ।

ਅਕਾਲੀ-ਭਾਜਪਾ ਗੱਠਜੋੜ ਟੁੱਟਣ ਨਾਲ ਕਾਂਗਰਸ ਨੂੰ ਫਾਇਦਾ

ਉਥੇ ਕਾਂਗਰਸ ਦੇ ਚੰਡੀਗੜ੍ਹ ਦੇ ਸੂਬਾ ਪ੍ਰਧਾਨ ਪ੍ਰਦੀਪ ਛਾਬੜਾ ਨੇ ਕਿਹਾ ਕਿ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਟੁੱਟਣ ਦਾ ਸਿੱਧਾ ਅਸਰ ਕਾਂਗਰਸ 'ਤੇ ਪਵੇਗਾ। ਕਾਂਗਰਸ ਨੂੰ ਇਸ ਦਾ ਕਾਫ਼ੀ ਫਾਇਦਾ ਹੋਵੇਗਾ।

'ਆਪ' ਨੂੰ ਜਿਤਾਉਣਗੇ ਲੋਕ

ਚੋਣਾਂ ਦੇ ਨੇੜੇ ਆਦਮੀ ਪਾਰਟੀ ਮੁੜ ਤੋਂ ਸਰਗਰਮ ਹੋਈ ਹੈ ਤੇ ਕਾਂਗਰਸ ਵਿੱਚ 40 ਸਾਲ ਆਪਣੀ ਸੇਵਾਵਾਂ ਦੇ ਚੁੱਕੇ ਚੰਦਰਮੁਖੀ ਸ਼ਰਮਾ ਨੇ ਹਾਲ ਹੀ ਵਿੱਚ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਹੈ। ਉਨ੍ਹਾਂ ਨੂੰ ਨਗਰ ਨਿਗਮ ਦਾ ਇੰਚਾਰਜ ਬਣਾਇਆ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੈਂ ਕਾਂਗਰਸ ਵਿੱਚ ਬਹੁਤ ਸਾਲ ਕੰਮ ਕੀਤਾ ਹੈ ਤੇ ਮੈਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਕਾਂਗਰਸ ਕਿੰਨੇ ਪਾਣੀ 'ਚ ਹੈ। ਉੱਥੇ ਹੀ ਭਾਰਤੀ ਜਨਤਾ ਪਾਰਟੀ ਦੇ ਜਿੰਨੇ ਸਕੈਮ ਆਮ ਆਦਮੀ ਪਾਰਟੀ ਨੇ ਉਜਾਗਰ ਕਰ ਦਿੱਤੇ ਹਨ, ਤਾਂ ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਵਾਰ ਚੰਡੀਗੜ੍ਹ ਦੀ ਜਨਤਾ ਬਦਲ 'ਤੇ ਵਿਸ਼ਵਾਸ ਕਰੇਗੀ ਤੇ ਆਮ ਆਦਮੀ ਪਾਰਟੀ ਨੂੰ ਨਗਰ ਨਿਗਮ ਚੋਣਾਂ ਵਿੱਚ ਜਿਤਾਏਗੀ। ਉਨ੍ਹਾਂ ਕਿਹਾ ਕਿ ਅਕਾਲੀ ਤੇ ਭਾਜਪਾ ਵੀ ਅੱਡ ਹੋ ਚੁੱਕੇ ਹਨ ਤੇ ਹੁਣ ਉਸ ਦਾ ਸਿੱਧਾ ਫਾਇਦਾ ਆਮ ਆਦਮੀ ਪਾਰਟੀ ਨੂੰ ਮਿਲੇਗਾ ਕਿਉਂਕਿ ਕਾਂਗਰਸ ਨੂੰ ਤਾਂ ਚੰਡੀਗੜ੍ਹ ਦੀ ਜਨਤਾ ਪਹਿਲਾਂ ਹੀ ਨਕਾਰ ਚੁੱਕੀ ਹੈ।

ਨਗਰ ਨਿਗਮ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਨੇ ਆਪਣੀ-ਆਪਣੀ ਰਾਏ ਰੱਖੀ ਹੈ, ਹੁਣ ਇਹ ਤਾਂ ਚੋਣਾਂ ਵੇਲੇ ਹੀ ਪਤਾ ਲੱਗੇਗਾ ਕਿ ਨਗਰ ਨਿਗਮ ਦੀਆਂ ਚੋਣਾਂ ਵਿੱਚ ਕੌਣ ਜਿੱਤ ਹਾਸਲ ਕਰਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.