ETV Bharat / city

ਡਰੱਗ ਮਾਮਲੇ ’ਤੇ ਸਿੱਧੂ ਨੇ ਕੈਪਟਨ ਤੇ ਕੇਜਰੀਵਾਲ ਨੂੰ ਘੇਰਿਆ, ਕਿਹਾ ਦੋਵੇ...

ਡਰੱਗ ਮਾਮਲੇ ਨੂੰ ਲੈ ਕੇ ਪੰਜਾਬ ਦੀ ਸਿਆਸਤ ਭਖਦੀ ਜਾ ਰਹੀ ਹੈ ਉੱਥੇ ਹੀ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਅਰਵਿੰਦ ਕੇਜਰੀਵਾਲ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਸਾਰੇ ਰਲੇ ਮਿਲੇ ਹਨ।

ਸਿੱਧੂ ਨੇ ਘੇਰਿਆ ਕੈਪਟਨ ਅਤੇ ਕੇਜਰੀਵਾਲ
ਸਿੱਧੂ ਨੇ ਘੇਰਿਆ ਕੈਪਟਨ ਅਤੇ ਕੇਜਰੀਵਾਲ
author img

By

Published : Dec 22, 2021, 2:23 PM IST

ਚੰਡੀਗੜ੍ਹ: 2022 ਦੀਆਂ ਚੋਣਾਂ ਨੂੰ ਕੁਝ ਹੀ ਸਮਾਂ ਰਹਿ ਗਿਆ ਹੈ ਉੱਥੇ ਹੀ ਦੂਜੇ ਪਾਸੇ ਸਿਆਸੀ ਪਾਰਟੀਆਂ ਇਨ੍ਹਾਂ ਚੋਣਾਂ ਨੂੰ ਲੈ ਕੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਨਾਲ ਹੀ ਵਿਰੋਧੀ ਪਾਰਟੀਆਂ ਨੂੰ ਲਗਾਤਾਰ ਘੇਰਿਆ ਵੀ ਜਾ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਿਆ।

  • -@capt_amarinder High Court gave STF report to you on 1 Feb 2018 with direction to proceed as per law. Today you are defending Majithia, teaming with Badals and openly fooling people of Punjab by saying that report is only with HC in sealed cover hence action cant be taken on it pic.twitter.com/ASd8pk2tn3

    — Navjot Singh Sidhu (@sherryontopp) December 22, 2021 " class="align-text-top noRightClick twitterSection" data=" ">

ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਹਾਈ ਕੋਰਟ ਨੇ ਤੁਹਾਨੂੰ 1 ਫਰਵਰੀ 2018 ਨੂੰ ਕਾਨੂੰਨ ਅਨੁਸਾਰ ਕਾਰਵਾਈ ਕਰਨ ਦੇ ਨਿਰਦੇਸ਼ ਦੇ ਨਾਲ STF ਰਿਪੋਰਟ ਦਿੱਤੀ। ਅੱਜ ਤੁਸੀਂ ਮਜੀਠੀਆ ਦਾ ਬਚਾਅ ਕਰ ਰਹੇ ਹੋ, ਬਾਦਲਾਂ ਨਾਲ ਮਿਲ ਕੇ ਪੰਜਾਬ ਦੇ ਲੋਕਾਂ ਨੂੰ ਇਹ ਕਹਿ ਕੇ ਬੇਵਕੂਫ ਬਣਾ ਰਹੇ ਹੋ ਕਿ ਰਿਪੋਰਟ ਸੀਲਬੰਦ ਲਿਫਾਫੇ ਵਿੱਚ ਹਾਈਕੋਰਟ ਕੋਲ ਹੈ, ਇਸ ਲਈ ਇਸ 'ਤੇ ਕਾਰਵਾਈ ਨਹੀਂ ਕੀਤੀ ਜਾ ਸਕਦੀ।

ਉੱਥੇ ਹੀ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਨੇ ਅਰਵਿੰਦ ਕੇਜਰੀਵਾਲ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਪਹਿਲਾਂ ਮਜੀਠੀਆ ਤੋਂ ਮੁਆਫੀ ਮੰਗੀ ਸੀ ਹੁਣ ਉਹ ਅਕਾਲੀ ਵਿਧਾਇਕ ਦੀਪ ਮਲਹੋਤਰਾ ਨਾਲ ਮਿਲ ਕੇ ਦਿੱਲੀ ਵਿੱਚ ਸ਼ਰਾਬ ਮਾਫੀਆ ਚਲਾ ਰਹੇ ਹਨ ਅਤੇ ਬਾਦਲ ਦੀਆਂ ਬੱਸਾਂ ਨੂੰ ਦਿੱਲੀ ਏਅਰਪੋਰਟ ਤੱਕ ਜਾਣ ਦਿੰਦੇ ਹਨ, ਪੀਆਰਟੀਸੀ ਬੱਸਾਂ ਨੂੰ ਨਹੀਂ। 'ਆਪ' 75-25 ਪ੍ਰਣਾਲੀ ਦਾ ਸਮਰਥਨ ਕਰਦੀ ਹੈ, ਇਸ ਲਈ ਉਹ ਕਹਿ ਰਹੇ ਹਨ ED ਅਤੇ STF ਦੀ ਰਿਪੋਰਟ 'ਤੇ ਅਧਾਰਤ ਐਫਆਈਆਰ (FIR) ਇੱਕ ਸਟੰਟ ਹੈ।

  • AAP Chief @ArvindKejriwal first said “Sorry Sir” to Majithia now they run liquor mafia in Delhi in partnership with Akali MLA Deep Malhotra and allow Badal buses to Delhi Airport bt not PRTC buses. AAP backs 75-25 system, so they are saying FIR based on ED & STF report is a stunt pic.twitter.com/KWYDepQJMf

ਇਹ ਵੀ ਪੜੋ: Bikram Majithia Drug Case: ਮਜੀਠੀਆ ਖ਼ਿਲਾਫ਼ ਲੁੱਕ ਆਊਟ ਨੋਟਿਸ ਜਾਰੀ

ਕਾਬਿਲੇਗੌਰ ਹੈ ਕਿ ਮੁਹਾਲੀ ਵਿੱਚ ਦਰਜ ਐਫਆਈਆਰ ਵਿੱਚ ਬਿਕਰਮ ਮਜੀਠੀਆ ਖ਼ਿਲਾਫ਼ ਆਈਪੀਸੀ ਦੀ ਧਾਰਾ 25,26,27 ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਦੱਸ ਦਈਏ ਕਿ ਅਕਾਲੀ ਦਲ ਵੱਲੋਂ ਕਈ ਪ੍ਰੈਸ ਕਾਨਫਰੰਸਾਂ ਕਰਨ ਤੋਂ ਬਾਅਦ ਕਿਹਾ ਗਿਆ ਸੀ ਕਿ ਸਰਕਾਰ ਕਿਸੇ ਨਾ ਕਿਸੇ ਤਰੀਕੇ ਬਿਕਰਮ ਮਜੀਠੀਆ ਖਿਲਾਫ ਮਾਮਲਾ ਦਰਜ ਕਰਨਾ ਚਾਹੁੰਦੀ ਹੈ। ਰਿਪੋਰਟਾਂ ਮੁਤਾਬਕ ਡਰੱਗਜ਼ ਮਾਮਲੇ ਨੂੰ ਲੈ ਕੇ ਮਜੀਠੀਆ ’ਤੇ ਮਾਮਲਾ ਦਰਜ ਕੀਤਾ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.