ਚੰਡੀਗੜ੍ਹ: ਪੰਜਾਬ ਸਰਕਾਰ (Government of Punjab) ਨੇ ਵੱਡਾ ਫੇਰਬਦਲ ਕਰਦਿਆਂ ਆਈ.ਏ.ਐੱਸ. (I.A.S) ਪੱਧਰ ਦੇ 16 ਅਫ਼ਸਰਾਂ ਨੂੰ ਇੱਧਰੋਂ ਉਧਰ ਕਰ ਦਿੱਤਾ ਹੈ। ਇਸ ਦੇ ਨਾਲ ਹੀ 29 ਪੀ.ਸੀ.ਐੱਸ. (PCS) ਅਫ਼ਸਰਾਂ (Officers) ਦੀਆਂ ਬਦਲੀਆਂ ਵੀ ਕੀਤੀਆਂ ਗਈਆਂ ਹਨ। ਸਰਕਾਰ ਨੇ ਇੱਕ ਆਈ.ਆਰ.ਟੀ.ਸੀ. (IRTC) ਅਫ਼ਸਰ (Officers) ਦੀ ਬਦਲੀ ਵੀ ਕੀਤੀ ਹੈ।
ਜਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਵਿੱਚ ਇਹ ਵੱਡਾ ਫੇਰਬਦਲ ਹੈ ਤੇ ਵੱਡੇ ਪੱਧਰ ‘ਤੇ ਆਈ.ਏ.ਐੱਸ. ਅਫ਼ਸਰਾਂ (I.A.S. Officers) ਦੇ ਤਬਾਦਲੇ ਕੀਤੇ ਗਏ ਹਨ। ਪਿਛਲੇ ਦਿਨੀਂ ਚੋਣ ਕਮਿਸ਼ਨ (Election Commission) ਨੇ ਇੱਕ ਨੋਟੀਫਿਕੇਸ਼ਨ (Notification) ਜਾਰੀ ਕਰਕੇ ਸਾਲ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ (Punjab Assembly Elections) ਦੀ ਮਿਤੀ ਦੇ ਹਿਸਾਬ ਨਾਲ ਕਿਹਾ ਸੀ ਕਿ ਇਸੇ ਹਿਸਾਬ ਨਾਲ ਇਸ ਸਾਲ ਅਫ਼ਸਰਾਂ (Officers) ਦੀਆਂ ਪੋਸਟਿੰਗਾਂ ਕੀਤੀਆ ਜਾਣੀਆਂ ਚਾਹੀਦੀਆ ਹਨ। ਅਤੇ ਹੁਣ ਚੋਣ ਕਮਿਸ਼ਨ (Election Commission) ਦੇ ਹਿਸਾਬ ਨਾਲ ਹੀ ਅਫ਼ਸਰਾਂ (Officers) ਦੇ ਤਬਾਦਲੇ ਕੀਤੇ ਜਾ ਰਹੇ ਹਨ। ਆਉਣ ਵਾਲੇ ਦਿਨਾਂ ਵਿੱਚ ਕੁਝ ਹੋਰ ਬਦਲੀਆਂ ਹੋਣ ਦੀ ਸੰਭਾਵਨਾ ਵੀ ਹੈ।