ETV Bharat / city

ਬਦਲਦੇ ਚੋਣ ਸਮੀਕਰਨ ’ਚ ਦੇਖਣਾ ਹੋਵੇਗਾ ਜਨਤਾ ਦੀ ਪਸੰਦ ਕੌਣ ? - ਭਾਜਪਾ ਲਈ ਚੁਣੌਤੀਆਂ

ਪੰਜਾਬ ਵਿਧਾਨਸਭਾ ਚੋਣਾਂ 2022 'ਚ ਇਸ ਵਾਰ ਬਹੁਤ ਹੀ ਰੋਮਾਂਚਕ ਮੁਕਾਬਲਾ ਦੇਖਣ ਨੂੰ ਮਿਲੇਗਾ, ਜਿੱਥੇ ਦੋ-ਤਿੰਨ ਪਾਰਟੀਆਂ ਵਿਚਾਲੇ ਕੋਈ ਮੁਕਾਬਲਾ ਨਹੀਂ ਹੈ, ਪਰ 6 ਪਾਰਟੀਆਂ ਵਿਚਾਲੇ ਮੁਕਾਬਲਾ ਹੈ ਅਤੇ ਪੰਜਾਬ ਵਿਧਾਨ ਸਭਾ ਚੋਣ 2022 'ਚ ਇਸ ਵਾਰ ਕਈ ਨਵੇਂ ਸਮੀਕਰਨ ਦੇਖਣ ਨੂੰ ਮਿਲ ਰਹੇ ਹਨ। ਸਮੀਕਰਨ ਬਦਲਦੇ ਹੀ ਪੰਜਾਬ ’ਚ ਚੋਣਾਂ ਦਾ ਮਾਹੌਲ ਵੀ ਬਦਲ ਗਿਆ ਹੈ। ਹਾਲਾਂਕਿ ਅੰਤਮ ਫੈਸਲਾ ਵੋਟਰਾਂ ਦਾ ਹੈ ਕਿ ਉਹ ਕਿਸ ਨੂੰ ਚੁਣਦੇ ਹਨ ਅਤੇ ਪੰਜਾਬ ਵਿੱਚ ਕਿਸ ਦੀ ਸਰਕਾਰ ਬਣਦੀ ਹੈ, ਪਰ ਪੰਜਾਬ ਚੋਣਾਂ ਹਰ ਕਿਸੇ ਲਈ ਦਿਲਚਸਪ ਬਣ ਰਹੀਆਂ ਹਨ।

http://10.10.50.70:6060///finalout1/punjab-nle/finalout/15-February-2022/14470627_chaspecia_aspera.png
ਬਦਲਦੇ ਚੋਣ ਸਮੀਕਰਨ
author img

By

Published : Feb 15, 2022, 11:58 AM IST

ਚੰਡੀਗੜ੍ਹ: ਪੰਜਾਬ ’ਚ ਚੋਣ ਅਖਾੜਾ ਪੂਰੀ ਤਰ੍ਹਾਂ ਨਾਲ ਭਖਿਆ ਹੋਇਆ ਹੈ। ਪੰਜਾਬ ਵਿਧਾਨਸਭਾ ਚੋਣਾਂ 2022 ਨੂੰ ਕੁਝ ਹੀ ਸਮਾਂ ਰਹਿ ਗਿਆ ਹੈ। ਸੂਬੇ ਵਿੱਚ 2017 ਤੋਂ ਪਹਿਲਾਂ 10 ਸਾਲ ਸੱਤਾ ਵਿੱਚ ਰਹੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਰਾਹ ਇਸ ਚੋਣ ਵਿੱਚ ਵੱਖਰੀ-ਵੱਖਰੀ ਹੈ। ਹਾਲਾਂਕਿ ਦੋਵੇਂ ਪਾਰਟੀਆਂ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਅਤੇ 2019 ਦੀਆਂ ਲੋਕ ਸਭਾ ਚੋਣਾਂ ਲੜੀਆਂ ਸੀ। 3 ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਤੋਂ ਵੱਖ ਹੋ ਗਏ ਸੀ।

ਸ਼੍ਰੋਮਣੀ ਅਕਾਲੀ ਦਲ ਨੇ ਬਸਪਾ ਦੇ ਰੂਪ 'ਚ ਆਪਣਾ ਨਵਾਂ ਸਾਥੀ ਚੁਣਿਆ, ਜਿਸ ਨਾਲ ਉਹ ਚੋਣ ਮੈਦਾਨ 'ਚ ਲੜ ਰਹੀ ਹੈ, ਜਦਕਿ ਮੌਜੂਦਾ ਸਮੇਂ 'ਚ ਭਾਜਪਾ ਨਵੇਂ ਸਹਿਯੋਗੀਆਂ ਦੀ ਮਦਦ ਨਾਲ ਸੂਬੇ ਦੀ ਸੱਤਾ 'ਤੇ ਕਾਬਜ਼ ਹੋਣ ਦੇ ਸੁਪਨੇ ਦੇਖ ਰਹੀ ਹੈ। ਇਸ ਵਾਰ ਭਾਜਪਾ ਕੈਪਟਨ ਅਮਰਿੰਦਰ ਸਿੰਘ ਦੀ ਨਵੀਂ ਪਾਰਟੀ ਪੰਜਾਬ ਲੋਕ ਕਾਂਗਰਸ ਅਤੇ ਸੁਖਦੇਵ ਸਿੰਘ ਢੀਂਡਸਾ ਦੀ ਨਵੀਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨਾਲ ਚੋਣ ਮੈਦਾਨ ਵਿੱਚ ਹੈ। ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦੇ ਵੱਖੋ-ਵੱਖਰੇ ਰਾਹਾਂ ਅਤੇ ਭਾਈਵਾਲੀਆਂ 'ਤੇ ਚੱਲਣ ਨਾਲ ਸੂਬੇ 'ਚ ਵੱਖ-ਵੱਖ ਸਿਆਸੀ ਸਮੀਕਰਨ ਵੀ ਬਣਦੇ ਨਜ਼ਰ ਆ ਰਹੇ ਹਨ।

ਸ਼੍ਰੋਮਣੀ ਅਕਾਲੀ ਦਲ ਅਤੇ ਬੀਐਸਪੀ ਦੇ ਸਮੀਕਰਨ:-

ਸ਼੍ਰੋਮਣੀ ਅਕਾਲੀ ਦਲ ਸੂਬੇ ’ਚ ਪੰਥਕ ਵੋਟਾਂ ਅਤੇ ਸਿੱਖ ਵੋਟਾਂ ਦੇ ਨਾਲ-ਨਾਲ ਪੇਂਡੂ ਖੇਤਰਾਂ ਵਿੱਚ ਖਾਸ ਦਿਲਚਸਪੀ ਰੱਖਦਾ ਹੈ। ਉੱਥੇ ਹੀ ਦੂਜੇ ਪਾਸੇ ਸੂਬੇ ਚ ਬਹੁਜਨ ਸਮਾਜ ਪਾਰਟੀ ਐਸਸੀ ਵੋਟਾਂ ’ਤੇ ਖਾਸ ਦਿਲਚਸਪੀ ਰੱਖਦਾ ਹੈ। ਸੂਬੇ ’ਚ 34 ਫੀਸਦ ਐਸਸੀ ਵੋਟਾਂ ’ਤੇ ਖ਼ਾਸ ਨਜ਼ਰ ਹੈ।

ਚੁਣੌਤੀਆਂ:-

ਸ਼੍ਰੋਮਣੀ ਅਕਾਲੀ ਦਲ ਦੇ ਸਾਹਮਣੇ ਚੁਣੌਤੀ ਰਹੇਗੀ ਕਿ ਇਸ ਵਾਰ ਸੂਬੇ ’ਚ ਮੁਕਾਬਲਾ ਤਿਕੋਣਾ ਨਹੀਂ ਬਲਕਿ ਚੌਕੋਨੀਆ ਨਜ਼ਰ ਆ ਰਿਹਾ ਹੈ। ਅਜਿਹੇ ਚ ਆਪਣੀ ਪ੍ਰਦਰਸ਼ਨੀ ਜਾਰੀ ਰੱਖਣਾ ਬਹੁਤ ਵੱਡੀ ਚੁਣੌਤੀ ਰਹੇਗੀ। ਦੂਜੇ ਬੀਐਸਪੀ ਦੇ ਲਈ ਇੱਕ ਹੋਰ ਚੁਣੌਤੀ ਰਹੇਗੀ ਕਿ ਕਾਂਗਰਸ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਮੈਦਾਨ ਚ ਉਤਾਰ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਐਸਸੀ ਵੋਟ ਵੱਡੀ ਗਿਣਤੀ ਚ ਕਾਂਗਰਸ ਪਾਸੇ ਸ਼ਿਫਟ ਹੋਵੇਗਾ।

ਭਾਜਪਾ ਲਈ ਚੁਣੌਤੀਆਂ:-

ਸੂਬੇ ’ਚ ਹੁਣ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗਠਜੋੜ ਚ ਚੋਣ ਲੜਨ ਵਾਲੀ ਭਾਜਪਾ 23 ਸੀਟਾਂ ’ਤੇ ਚੋਣ ਲੜਦੀ ਰਹੀ ਹੈ। ਹੁਣ 73 ਸੀਟਾਂ ’ਤੇ ਉਮੀਦਵਾਰ ਹੈ ਜਦਕਿ ਆਪਣੀ ਪੁਰਾਣੀ ਸੀਟਾਂ ’ਤੇ ਪੂਰੇ ਪੰਜਾਬ ਚ ਸੰਗਠਨ ਖੜਾ ਕਰਨਾ ਵੱਡੀ ਚੁਣੌਤੀ ਰਹੇਗਾ। ਉੱਥੇ ਹੀ ਦੂਜੇ ਕਿਸਾਨ ਅੰਦੋਲਨ ਦੇ ਚੱਲਦੇ ਭਾਜਪਾ ਦਾ ਵਿਰੋਧ ਵੱਡੇ ਪੱਧਰ ’ਤੇ ਦੇਖਣ ਨੂੰ ਮਿਲਿਆ ਹੈ। ਹਾਲਾਂਕਿ ਇਸ ਸਮੇਂ ਪਹਿਲਾਂ ਵਰਗਾ ਵਿਰੋਧ ਨਜ਼ਰ ਨਹੀਂ ਆ ਰਿਹਾ ਹੈ। ਉੱਥੇ ਹੀ ਭਾਜਪਾ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਦੇਵ ਸਿੰਘ ਢੀਂਡਸਾ ਵਰਗੇ ਵੱਡੇ ਸਿੱਖ ਨੇਤਾਵਾਂ ਦਾ ਫਾਇਦਾ ਲੈਣਾ ਚਾਹੁੰਦੀ ਹੈ।

ਪੰਜਾਬ ਲੋਕ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਲਈ ਚੁਣੌਤੀ:-

ਪੰਜਾਬ ਲੋਕ ਕਾਂਗਰਸ 29 ਸੀਟਾਂ ’ਤੇ ਚੋਣ ਮੈਦਾਨ ’ਚ ਹੈ ਜਦਕਿ 15 ਸੀਟਾਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਚੋਣ ਮੈਦਾਨ ਚ ਹਨ। ਦੋਹਾਂ ਪਾਰਟੀਆਂ ਮਿਲ ਕੇ ਭਾਜਪਾ ਦੇ ਨਾਲ ਗਠਜੋੜ ’ਚ ਚੋਣ ਲੜ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਅਤੇ ਢੀਂਡਸਾ ਦੋਹਾਂ ਲੀਡਰਾਂ ਦੇ ਲਈ ਵੀ ਵੱਡੀ ਚੁਣੌਤੀ ਇਹ ਹੈ ਕਿ ਖੁਦ ਦੀ ਪਾਰਟੀਆਂ ਨੂੰ ਅੱਗੇ ਵਧਾ ਕੇ ਖੁਦ ਨੂੰ ਸਾਬਿਤ ਕਰਨਾ ਹੋਵੇਗਾ।

ਕਾਬਿਲੇਗੌਰ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਬੀਐਸਪੀ ਗਠਜੋੜ ਜਦਕਿ ਐਨਡੀਏ ਗਠਜੋੜ ਵੱਖ ਵੱਖ ਚੋਣ ਲੜ ਰਹੇ ਹਨ। ਪਰ ਆਉਣ ਵਾਲੇ ਸਮੇਂ ਚ ਸਰਕਾਰ ਬਣਾਉਣ ਦੇ ਲਈ ਨਾਲ ਆਉਣਾ ਪਿਆ ਤਾਂ ਆ ਸਕਦੇ ਹਨ। ਇਸ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਫਿਲਹਾਲ ਹੁਣ ਸਾਰੀਆਂ ਪਾਰਚੀਆਂ ਜ਼ੋਰਦਾਰ ਤਰੀਕੇ ਨਾਲ ਚੋਣ ਲੜਨ ’ਚ ਲੱਗੇ ਹੋਏ ਹਨ।

ਇਹ ਵੀ ਪੜੋ: Exclusive Interview: ਪ੍ਰਕਾਸ਼ ਸਿੰਘ ਬਾਦਲ ਨੇ AAP ਬਾਰੇ ਕਹੀ ਵੱਡੀ ਗੱਲ, ਜਾਣੋ ਹੋਰ ਕੀ ਕੀਤੇ ਖੁਲਾਸੇ...

ETV Bharat Logo

Copyright © 2024 Ushodaya Enterprises Pvt. Ltd., All Rights Reserved.